PTB News

Latest news
एच.एम.वी. की म्यूजिक़ वोकल की छात्राओं ने गुरु नानक देव यूनिवर्सिटी की परीक्षाओं में शानदार प्रदर्शन ... सेंट सोल्जर इंस्टिच्यूट ऑफ होटल मैनेजमेंट एंड कैटरिंग टेक्नोलॉजी बना छात्रों की पहली पसंद, पीसीएम एस डी कालेज फ़ार वुमन, जालन्धर के एन सी सी कैडेटस फिटनेस और साइकिल रैली के माध्यम से टिकाऊ जी... मुख्यमंत्री ने मशोबरा में प्रदेश के पहले महिला नशा मुक्ति एवं पुनर्वास केन्द्र का उद्घाटन किया, मुख्यमंत्री ने संजौली में बहुउद्देशीय खेल स्टेडियम का उद्घाटन किया,संजौली मैदान के विकास के लिए एक क... फिलीपींस में 7.8 तीव्रता से आया भूकंप, इमारतें गिरीं, 19 की हुई मौत, 2 घंटे में आए 138 झटके चांदी व सोने में आज देखने को मिली भारी गिरकर, 8 दिन में 22 हजार रूपये और सोना 3470 रूपये टूटा पंजाब में DCP ऑफिस की असलहा ब्रांच में चली गो/ली, एक पुलिसकर्मी हुआ गंभीर घा/यल जालंधर! तेजरफ्तार ट्रक ने स्कूटी सवार दंपती को कुचला, पत्नी की हुई मौ/त, पति गंभीर घायल, ड्राइवर भाग... जालंधर! सरकार के खिलाफ किसानों का हल्ला बोल प्रदर्शन, सरकार का फूंका पुतला, तेज होगा आंदोलन

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ Annual Sports Congregation-2022 ਦਾ ਕੀਤਾ ਗਿਆ ਆਯੋਜਨ,

Annual Sports Congregation 2022 was organized at Lyallpur Khalsa College Jalandhar

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਅਕਾਦਮਿਕ ਅਤੇ ਸੱਭਿਆਚਾਰ ਵਿੱਚ ਨਾਮਣਾ ਖੱਟਣ ਤੋਂ ਇਲਾਵਾ ਖੇਡਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਕਾਲਜ ਵਿਖੇ Annual Sports Congregation 2022 ਦਾ ਆਯੋਜਨ ਕੀਤਾ ਗਿਆ। ਅਰਜੁਨ-ਅਵਾਰਡੀ ਸ. ਗੁਰਦੇਵ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਸਮਾਗਮ ਵਿੱਚ ਯੂਨੀਵਰਸਿਟੀ, ਪੰਜਾਬ ਖੇਡ ਵਿਭਾਗ, ਪੰਜਾਬ ਪੁਲਿਸ, ਸਕੂਲਾਂ ਅਤੇ ਹੋਰ ਖੇਡ ਕੇਂਦਰਾਂ ਦੇ ਕੋਚ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਕਾਲਜ ਸਿੱਖਿਆ ਅਤੇ ਚੰਗੀ ਸਿਹਤ ਪੱਖੋਂ ਨੌਜਵਾਨਾਂ ਦੀ ਸੇਵਾ ਨੂੰ ਸਮਰਪਿਤ ਹੈ। ਕਾਲਜ ਨਿਯਮਿਤ ਤੌਰ ‘ਤੇ ਆਪਣੇ ਖੇਡਾਂ ਦੇ ਬੁਨਿਆਦੀ ਢਾਂਚੇ, ਸਾਜ਼ੋ-ਸਾਮਾਨ ਅਤੇ ਤਕਨੀਕੀ ਜਾਣਕਾਰੀ ਨੂੰ ਅਪਡੇਟ ਕਰ ਰਿਹਾ ਹੈ ਤਾਂ ਜੋ ਆਪਣੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਕੈਲੰਡਰ ਦੇ ਅਨੁਸਾਰ 35 ਖੇਡਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪਿਛਲੇ ਸਾਲ ਕਾਲਜ ਨੇ ਸਿਕਸ ਏ ਸਾਈਡ ਹਾਕੀ ਐਸਟ੍ਰੋਟਰਫ, ਦੋ ਰਾਸ਼ਟਰੀ ਮਿਆਰੀ ਵਾਲੀਬਾਲ ਮੈਦਾਨ, ਅਤੇ ਕ੍ਰਿਕਟ ਲਈ ਕੰਕਰੀਟ ਮੈਟ ਪਿਚ ਤਿਆਰ ਕਰਵਾਈ ਹੈ। ਕਾਲਜ ਵੱਲੋਂ ਯੋਗ ਅਤੇ ਵਧੀਆ ਵਿਦਿਆਰਥੀ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਇੱਕ ਵੱਖਰਾ ਇਨਾਮ ਵੰਡ (ਵਜੀਫਾ ਵੰਡ) ਸਮਾਗਮ ਕਰਵਾਇਆ ਗਿਆ।

ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਹੋਏ ਹਾਲ ਹੀ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ 15 ਖਿਡਾਰੀਆਂ ਨੇ ਭਾਗ ਲਿਆ ਅਤੇ ਮੈਡਲ ਜਿੱਤੇ। ਇਸ ਤੋਂ ਬਾਅਦ ਡਾ. ਸਿਮਰਨਜੀਤ ਸਿੰਘ ਬੈਂਸ, ਡੀਨ ਸਪੋਰਟਸ ਦੁਆਰਾ ਬੁਨਿਆਦੀ ਢਾਂਚੇ ਦੇ ਨਵੀਨੀਕਰਨ, ਖੇਡ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਚੈਂਪੀਅਨਸ਼ਿਪ ਵਿੱਚ ਕਾਲਜ ਨੇ ਨੌਂ ਖੇਡਾਂ ਵਿੱਚ ਪਹਿਲਾ, ਸਤਾਰਾਂ ਖੇਡਾਂ ਵਿੱਚ ਫਸਟ ਰਨਰਅੱਪ ਅਤੇ ਸੱਤ ਖੇਡਾਂ ਵਿੱਚ ਸੈਂਕਡ ਰਨਰਅੱਪ ਸਥਾਨ ਹਾਸਲ ਕੀਤਾ। ਸ਼੍ਰੀ ਗੁਰਦੇਵ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕੋਚਾਂ ਅਤੇ ਸਟਾਫ਼ ਮੈਂਬਰਾਂ ਨੂੰ ਖਿਡਾਰੀਆਂ ਵਿੱਚ ਤਾਕਤ, ਗਤੀ, ਸਹਿਣਸ਼ੀਲਤਾ ਅਤੇ ਸੂਝ-ਬੂਝ ਤੇ ਕੇਂਦ੍ਰਿਤ ਕਰਨਾ, ਅਨੁਸ਼ਾਸਿਤ ਰਹਿਣ ਅਤੇ ਹੁਨਰ ਨੂੰ ਹੋਰ ਚਮਕਾਉਣ ਲਈ ਮਾਰਗਦਰਸ਼ਨ ਕੀਤਾ।

ਇਸ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਹੋਇਆ ਜਿੱਥੇ ਲਗਭਗ ਸਾਰੇ ਕੋਚਾਂ ਨੇ ਭਵਿੱਖ ਵਿੱਚ ਬਿਹਤਰ ਨਤੀਜਿਆਂ ਲਈ ਖੇਡਾਂ ਬਾਰੇ ਆਪਣੀਆਂ ਚਿੰਤਾਵਾਂ, ਚੁਣੌਤੀਆਂ ਅਤੇ ਸਰਕਾਰ ਦੀਆਂ ਨਵੀਆਂ ਨੀਤੀਆਂ ਬਾਰੇ ਚਰਚਾ ਕੀਤੀ। ਅੰਤ ਵਿੱਚ ਡਾ. ਬੈਂਸ ਨੇ ਮੁੱਖ ਮਹਿਮਾਨ, ਪ੍ਰਿੰਸੀਪਲ, ਕੋਚਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ: ਦਲਜੀਤ ਕੌਰ ਨੇ ਕੀਤਾ। ਪ੍ਰੋ. ਹਰਿਓਮ ਵਰਮਾ, ਪ੍ਰੋ: ਅੰਮ੍ਰਿਤਪਾਲ ਸਿੰਘ, ਪ੍ਰੋ: ਵਿਕਾਸ, ਪ੍ਰੋ: ਸਤਪਾਲ ਸਿੰਘ, ਪ੍ਰੋ: ਕਰਨਬੀਰ ਸਿੰਘ, ਪ੍ਰੋ: ਅਜੈ ਅਤੇ ਪ੍ਰੋ: ਮਨਵੀਰ ਤੋਂ ਇਲਾਵਾ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੈਂਬਰ ਸ੍ਰੀ ਅੰਮ੍ਰਿਤਲਾਲ ਸੈਣੀ ਅਤੇ ਸ੍ਰੀ ਸੁਨੀਲ ਕੁਮਾਰ ਵੀ ਹਾਜ਼ਰ ਸਨ।