ਲਾਇਲਪੁਰ ਖ਼ਾਲਸਾ ਕਾਲਜ ਵਿਖੇ ਟੀਚਿੰਗ ਟੀਮ ਨੇ ਫਰੈਂਡਲੀ ਕ੍ਰਿਕਟ ਮੈਚ ਜਿੱਤਿਆ,
ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ ਵਿਚ ਟੀਚਿੰਗ ਯੀ (ਇਲੈਵਨ) ਅਤੇ ਨਾਨ-ਟੀਚਿੰਗ ਯੀ (ਇਲੈਵਨ) ਵਿਚਕਾਰ 20-20 ਓਵਰਾਂ ਦਾ ਕ੍ਰਿਕਟ ਮੈਚ ਖੇਡਿਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਟੂ ਪਿੰ੍ਰਸੀਪਲ ਨਾਨ-ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਸਨ।
ਇਸ ਮੈਚ ਦੇ ਮੁੱਖ ਮਹਿਮਾਨ ਸ. ਦੀਪਇੰਦਰ ਸਿੰਘ ਪੁਰੇਵਾਲ, ਉਪ-ਪ੍ਰਧਾਨ ਗਵਰਨਿੰਗ ਕੌਂਸਲ ਸਨ ਜਿਨ੍ਹਾਂ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਦੇ ਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਪ੍ਰੋ. ਜਸਰੀਨ ਕੌਰ, ਡੀਨ ਅਕੈਡਮਿਕ ਅਫੇਅਰਜ਼ ਨੇ ਕੀਤਾ। ਟੀਚਿੰਗ ਟੀਮ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ (ਕਪਤਾਨ), ਡਾ. ਅਰੁਣ ਦੇਵ ਸ਼ਰਮਾ (ਉਪ-ਕਪਤਾਨ), ਸ. ਦੀਪਇੰਦਰ ਸਿੰਘ, ਡਾ. ਦਿਨਕਰ ਸ਼ਰਮਾ, ਡਾ. ਪਲਵਿੰਦਰ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਅਜੈ ਕੁਮਾਰ, ਪ੍ਰੋ. ਮਨਵੀਰ ਪਾਲ,
ਪ੍ਰੋ. ਵਨੀਤ ਗੁਪਤਾ, ਪ੍ਰੋ. ਮਨੀਸ਼ ਗੋਇਲ ਅਤੇ ਨਾਨ-ਟੀਚਿੰਗ ਸਟਾਫ ਵਿਚ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਕਪਤਾਨ), ਸ੍ਰੀ ਰਣਜੀਤ ਸਿੰਘ (ਉਪ-ਕਪਤਾਨ), ਸ੍ਰੀ ਰਕੇਸ਼ ਸਿੰਘ, ਸ੍ਰੀ ਹਰਜੀਤ ਸਿੰਘ, ਸ੍ਰੀ ਇੰਦਰਜੀਤ ਗਿੱਲ, ਸ੍ਰੀ ਮਿਨਾਲ ਸ਼ਰਮਾ, ਸ੍ਰੀ ਸੁਨੀਲ ਕੁਮਾਰ, ਸ੍ਰੀ ਰਜੀਵ ਕੁਮਾਰ, ਸ੍ਰੀ ਸਰਬਜੀਤ, ਸ੍ਰੀ ਸੁਭਾਸ਼ ਟੀਮ, ਸ੍ਰੀ ਚੰਦਰ ਕਾਂਤ ਦੇ ਖਿਡਾਰੀ ਸਨ। ਟੀਚਿੰਗ ਸਟਾਫ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ।
ਟੀਚਿੰਗ ਟੀਮ ਨੇ ਬੈਟਿੰਗ ਕਰਦਿਆਂ 140 ਦੌੜਾਂ ਬਣਾਈਆਂ, ਜਿਸਦਾ ਪਿੱਛਾ ਕਰਦਿਆਂ ਨਾਨ-ਟੀਚਿੰਗ ਸਟਾਫ ਦੀ ਟੀਮ ਨੇ 61 ਦੋੜਾਂ ਬਣਾਈਆਂ ਅਤੇ ਟੀਚਿੰਗ ਸਟਾਫ ਦੀ ਟੀਮ ਨੇ 80 ਦੌੜਾਂ ਦੇ ਫਰਕ ਨਾਲ ਇਹ ਮੈਚ ਜਿੱਤਿਆ। ਮੈਨ ਆਫ ਦੀ ਮੈਚ ਪ੍ਰੋ. ਦਿਨਕਰ ਸ਼ਰਮਾ ਰਿਹਾ ਜਿਸ ਨੇ ਵਧੀਆ ਗੇਂਦਬਾਜੀ ਅਤੇ ਬਲਬਾਜ਼ੀ ਕੀਤੀ। ਟੀਚਿੰਗ ਟੀਮ ਵਿਚ ਕਪਤਾਨ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੀ ਵਧੀਆਂ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਮੈਚ ਜਿੱਤਣ ਲਈ ਟੀਚਿੰਗ ਸਟਾਫ਼ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਮੈਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਹੈਲਥ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੋਨੋਂ ਟੀਮਾਂ ਨੇ ਇਸ ਮੈਚ ਲਈ ਕਈ ਦਿਨ ਮਿਲ ਕੇ ਅਭਿਆਸ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੈਚ ਸਟਾਫ ਵਿਚਕਾਰ ਇੱਕ ਖੁਸ਼ਨੁਮਾ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਾਨ-ਟੀਚਿੰਗ ਟੀਮ ਦੇ ਕਪਤਾਨ ਸੁਰਿੰਦਰ ਕੁਮਾਰ ਚਲੋਤਰਾ ਨੇ ਇਹ ਮੈਚ ਕਰਵਾਉਣ ਲਈ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਾਨੂੰ ਪ੍ਰਿੰਸੀਪਲ ਸਾਹਿਬ ਅਤੇ ਟੀਚਿੰਗ ਸਟਾਫ ਨਾਲ ਇਹ ਮੈਚ ਖੇਡਣ ਦਾ ਮੌਕਾ ਮਿਿਲਆ। ਮੈਚ ਅਭਿਆਸ ਅਤੇ ਮੈਚ ਖੇਡਣ ਦੌਰਾਨ ਸਾਨੂੰ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋਂ ਭਰਪੂਰ ਸਹਿਯੋਗ ਮਿਿਲਆ ਹੈ। ਉਨ੍ਹਾਂ ਕਿਹਾ ਕਿ ਇਹ ਮੈਚ ਪੂਰਾ ਸਾਲ ਦਫ਼ਤਰ ਵਿੱਚ ਸੇਵਾਵਾਂ ਦੇਣ ਵਾਲੇ ਨਾਨ-ਟੀਚਿੰਗ ਸਟਾਫ਼ ਦੀ ਸਿਹਤ ਨੂੰ ਇੱਕ ਨਵੀਂ ਊਰਜਾ ਦੇਣ ਵਾਲਾ ਸੀ।
ਪ੍ਰੋ. ਮਨਮੀਤ ਸੋਢੀ, ਡਾ. ਸੁਰਿੰਦਰਪਾਲ ਮੰਡ ਅਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟਰੀ ਦੀ ਭੂਮਿਕਾ, ਪ੍ਰੋ. ਸੰਦੀਪ ਅਹੁਜਾ ਅਤੇ ਪ੍ਰੋ. ਸੁਦੀਪ ਸਿੰਘ ਢਿੱਲੋਂ ਨੇ ਅੰਪਾਇਰ ਦੀ ਭੂਮਿਕਾ ਅਤੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਿਮਾਂਸ਼ੂ, ਹਰਪ੍ਰੀਤ ਸਿੰਘ ਅਤੇ ਸ੍ਰੀ ਅਸ਼ਨਵੀ ਕੁਮਾਰ ਨੇ ਸਕੋਰ ਬੋਰਡ ਤੇ ਸਕੋਰ ਦਾ ਲੇਖਾ ਰੱਖਣ ਦੀ ਭੂਮਿਕਾ ਨਿਭਾਈ। ਤੀਜੇ ਅੰਪਾਇਰ ਦੀ ਭੂਮਿਕਾ ਪ੍ਰੋ. ਮਨਪ੍ਰੀਤ ਸਿੰਘ ਲਹਿਲ ਨੇ ਨਿਭਾਈ। ਇਸ ਮੌਕੇ ਦਰਸ਼ਕਾਂ ਦੇ ਰੂਪ ਵਿਚ ਸਮੂਹ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।