PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਮੇਹਰ ਚੰਦ ਪੋਲੀਟੈਕਨਿਕ ਵਿਖੇ ਦੋ ਦਿਵਸੀ ਵਰਕਸ਼ਾਪ ਦਾ ਆਗਾਜ਼,

Commencement of two day workshop at Mehr Chand Polytechnic College Jalandhar

ਪੀਟੀਬੀ ਖਬਰਾਂ ਸਿਖਿਆ : ਮੇਹਰ ਚੰਦ ਪੋਲੀਟੈਕਨਿਕ ਕਲਾਜ ਜਲੰਦਰ ਵਿਖੇ ਐਨ.ਬੀ.ਏ. ਐਕਰੀਡੀਟੇਸ਼ਨ ਵਿਸ਼ੇ ਤੇ ਦੋ ਦਿਵਸੀ ਵਰਕਸ਼ਾਪ ਆਰੰਭ ਹੋਈ, ਜਿਸ ਨੂੰ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਟੈਕਨੋਲਜੀ ਲੋਗੋਵਾਲ ਦੀ ਮਾਰਗਦਰਸ਼ਨ ਟੀਮ ਵਲੋਂ ਏ.ਆਈ.ਸੀ.ਟੀ. ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ।

ਪੋ੍ਰ. ਆਰ.ਕੇੇ. ਗਰਗ ਡਾਇਰੈਕਟਰ ਐਨ.ਆਈ ਟੀ. ਜਲੰਧਰ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ। ਸਲਾਈਟ ਲੋਗੋਵਾਲ ਦੇ ਡਾਇਰੈਕਟਰ ਪੋ੍ਰ. ਸ਼ੇਲੇਦਰ ਜੈਨ ਆਨਲਾਈਨ ਮੋਡ ਰਾਹੀ ਵਰਕਸ਼ਾਪ ਨਾਲ ਜੁੜੇ। ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਪ੍ਰੋ. ਅਜਾਤ ਸਤਰੂ ਅਰੋੜਾ ਨੇ ਹੋਣ ਵਾਲੀ ਸਮੁੱਚੀ ਵਰਕਸ਼ਾਪ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਪ੍ਰੋ. ਸ਼ੈਲੇਂਦਰ ਜੈਨ ਜੀ ਨੇ ਗੁਡ ਗਵਰਨੈਸ ਅਤੇ ਪ੍ਰਸ਼ਾਸਕੀ ਲੋੜਾਂ ਦੀ ਜਾਣਕਾਰੀ ਦਿੱਤੀ। ਪ੍ਰੋ. ਸੁਰਿਤਾ ਮੈਣੀ ਨੇ ਐਨ.ਬੀ.ਏ. ਪ੍ਰੋਸੈਸ ਸੰਬਧੀ ਬਹੁਤ ਹੀ ਸੂਖਮ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਪ੍ਰੋ. ਗਰਗ ਨੇ ਕਿਹਾ ਕਿ ਸਾਰੀਆਂ ਵਧੀਆਂ ਸੰਸਥਾਵਾਂ ਨੂੰ ਐਕਰੀਡੀਟੇਸ਼ਨ ਕਰਵਾਉਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਮੇਹਰ ਚੰਦ ਪੋਲੀਟੈਕਨਿਕ ਉੱਤਰ ਭਾਰਤ ਦੀ ਇੱਕ ਬੇਹਤਰੀਨ ਸੰਸਥਾ ਹੈ ਤੇ ਇਸ ਨੂੰ ਐਨ.ਆਈ.ਟੀ. ਵਲੋਂ ਜੋ ਵੀ ਮਦਦ ਚਾਹੀਦੀ ਹੈ। ਉਹ ਕਰਨ ਨੂੰ ਤਿਆਰ ਹਨ।ਅੰਤ ਵਿੱਚ ਪ੍ਰੋ. ਆਰ.ਕੇ.ਸਕਸੈਨਾ ਨੇ ਵੋਟ ਆਫ ਥੈਂਕਸ ਕੀਤਾ। ਡਾ. ਰਜੀਵ ਭਾਟੀਆ ਨੇ ਮੰਚ ਸੰਚਾਲਨ ਬਹੁਤ ਹੀ ਸੁਚਜੇ ਢੰਗ ਨਾਲ ਕੀਤਾ। ਪੋ੍ਰਗਰਾਮ ਵਿੱਚ ਮੇਹਰ ਚੰਦ ਪੋਲੀਟੈਕਨਿਕ ਦੇ ਵਿਭਾਗ ਮੁੱਖੀਆਂ ਤੋ ਇਲਾਵਾ 25 ਸਟਾਫ ਮੈਬਰ ਵੀ ਭਾਗ ਲੈ ਰਹੇ ਹਨ।