ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੀ.ਜੀ. ਵਿਭਾਗ ਇਕਨਾਮਿਕਸ ਅਤੇ ਪਲੈਨਿੰਗ ਫੋਰਮ ਵਲੋਂ “ਭਾਰਤੀ ਅਰਥ-ਵਿਵਸਥਾ ਨੂੰ ਦਰਪੇਸ਼ ਪ੍ਰਮੁੱਖ ਆਰਥਿਕ ਮੁੱਦਿਆਂ” ਵਿਸ਼ੇ ਉਪਰ ਗੈਸਟ ਲੈਕਚਰ ਦਾ ਆਯੋਜਨ ਕੀਤਾ। ਉੱਘੇ ਅਰਥ ਸ਼ਾਸਤਰੀ ਡਾ. ਸਤਿੰਦਰ ਕੌਰ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਸਨ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਪ੍ਰੋ. ਨਵਦੀਪ ਕੌਰ ਮੁੱਖੀ ਇਕਨਾਮਿਕਸ ਵਿਭਾਗ ਅਤੇ ਡਾ. ਐਸ.ਐਸ. ਬੈਂਸ ਨੇ ਕੀਤਾ।
ਮੁੱਖ ਬੁਲਾਰੇ ਡਾ. ਸਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਭਾਰਤੀ ਅਰਥਵਿਵਸਥਾ ਨੂੰ ਦਰਪੇਸ਼ ਆਰਥਿਕ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਇਸਦੇ ਲਈ ਕੁਝ ਉਪਾਅ ਵੀ ਦੱਸੇ। ਉਨ੍ਹਾਂ ਅਨੁਸਾਰ, ਅੰਤਰਰਾਸ਼ਟਰੀ ਰਿਪੋਰਟ ਦੱਸ ਰਹੀ ਹੈ ਕਿ ਭਾਰਤ 2050 ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੋਵੇਗਾ ਪਰ ਸਮਾਜਿਕ-ਆਰਥਿਕ ਮਾਪਦੰਡਾਂ ਦੇ ਅਨੁਸਾਰ, ਭਾਰਤ ਅਜੇ ਵੀ ਇੱਕ ਘੱਟ ਵਿਕਾਸਸ਼ੀਲ ਦੇਸ਼ ਹੈ। ਬਹੁਤ ਸਾਰੇ ਮਾਪਦੰਡ ਅਰਥ ਵਿਵਸਥਾ ਦੀ ਆਰਥਿਕ ਸਿਹਤ ਨੂੰ ਦਰਸਾਉਣ ਲਈ ਸਨ ਜਿਵੇਂ ਕਿ ਜਿਵੇਂ ਕਿ ੍ਹਧੀ, ਫਥਲ਼ੀ, ਵਿਸ਼ਵ ਭੁੱਖ ਸੂਚਕਾਂਕ ਅਤੇ ਰਹਿਣ-ਸਹਿਣ ਦੀ ਲਾਗਤ ਸੂਚਕਾਂਕ।
ਉਨ੍ਹਾਂ ਉੱਚ ਵਿੱਤੀ ਘਾਟੇ ਅਤੇ ਘੱਟ ਟੈਕਸ ਜੀਡੀਪੀ ਅਨੁਪਾਤ ਬਾਰੇ ਵੀ ਗੱਲ ਕੀਤੀ। ਉਨ੍ਹਾਂ 100 ਤੋਂ ਵੱਧ ਭਾਗੀਦਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਦੇ ਸਵਾਲਾਂ ਦੇ ਹੱਲ ਵੀ ਪ੍ਰਦਾਨ ਕੀਤੇ। ਐੱਮ.ਏ. ਇਕਨਾਮਿਕਸ ਦੇ ਵਿਦਿਆਰਥੀਆਂ ਨੇ ਆਰਥਿਕ ਮੁੱਦਿਆਂ ‘ਤੇ ਸਕਿੱਟ ਪੇਸ਼ ਕਰਕੇ ਸਮਾਗਮ ਨੂੰ ਹੋਰ ਖਾਸ ਬਣਾ ਦਿੱਤਾ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋ: ਜਸਰੀਨ ਕੌਰ, ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਵਿਦਿਆਰਥੀਆਂ ਦੀ ਜਾਗਰੂਕਤਾ ਅਤੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰਨ ਲਈ ਅਰਥ ਸ਼ਾਸਤਰ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਮੁੱਖ ਮਹਿਮਾਨ ਡਾ: ਸਤਿੰਦਰ ਕੌਰ ਅਤੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਨਵਦੀਪ ਕੌਰ, ਮੁਖੀ, ਇਕਨਾਮਿਕਸ ਵਿਭਾਗ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਐਸ.ਐਸ.ਬੈਂਸ, ਡਾ: ਸਰਬਜੀਤ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਰਿਿਤਕਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।