ਜਿਸ ਪੈੱਨ ਨਾਲ ਸੁਖਵੀਰ ਗਰੇਵਾਲ ਨੂੰ ਦੋਸ਼ੀ ਠਹਿਰਾਇਆ, ਉਸੇ ਪੈੱਨ ਨਾਲ ਮੁੱਖ ਮੰਤਰੀ, ਪੰਜਾਬ ਨੇ ਲਗਾਇਆ ਡਾਇਰੈਕਟਰ
ਪੀਟੀਬੀ ਖਬਰਾਂ ਚੰਡੀਗੜ੍ਹ / ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੂਰਵਲੇ ਡਾਇਰੈਕਟਰ (ਪਾਠਕ੍ਰਮ ਤੇ ਟ੍ਰੇਨਿੰਗ) 68 ਸਾਲਾਂ ਸੁਖਵੀਰ ਸਿੰਘ ਗਰੇਵਾਲ ਨੂੰ ਜਿਸ ਪੈੱਨ ਨਾਲ ਵਿੱਤੀ ਘੱਪਲਿਆਂ ਤੇ ਬੇ-ਨਿਯਮੀਆਂ ਦਾ ਦੋਸ਼ੀ ਠਹਿਰਾਇਆ, ਉਸੇ ਹੀ ਪੈੱਨ ਨਾਲ ਬਤੌਰ ਇਨਾਮ ਉਸ ਨੂੰ ਦੁਬਾਰਾ ਖੇਡ ਵਿਭਾਗ ਵਿਚ ਡਾਇਰੈਕਟਰ (ਪਾਠਕ੍ਰਮ ਤੇ ਟ੍ਰੇਨਿੰਗ) ਲਗਾ ਦਿੱਤਾ ਹੈ।
ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਇਕ ਪ੍ਰੈਸ ਰਿਲੀਜ਼ ਰਾਹੀਂ ਦੋਸ਼ ਲਗਾਇਆ ਹੈ ਕਿ ਪੰਜਾਬ ਖੇਡ ਵਿਭਾਗ ਵਿਚ ਘਰ ਕਰ ਚੁੱਕੇ ਖੇਡ ਮਾਫ਼ੀਏ ਦੇ ਸਰਗਨੇ ਨਾਲ ਮਿਲੀ ਭੁਗਤ ਅੱਜ ਉਸ ਵੇਲੇ ਜੱਗ ਜਾਹਿਰ ਹੋ ਗਈ ਜਦੋਂ ਸੁਖਵੀਰ ਸਿੰਘ ਗਰੇਵਾਲ, ਪੂਰਵਲੇ ਡਾਇਰੈਕਟਰ (ਪਾਠਕ੍ਰਮ ਤੇ ਟ੍ਰੇਨਿੰਗ) ਜੋਂ ਸਾਲ 2018 ਤਕ ਤਾਇਨਾਤ ਰਹਿਣ ਵਕਤ ਉਸ ਵੱਲੋਂ ਗੈਰ ਕਾਨੂੰਨੀ ਤੌਰ ਪਰ ਨਵੀਆਂ ਐਡਮਿਸ਼ਨਾਂ, ਕਰੀਏਸ਼ਨ ਆਫ ਗੇਮਜ਼/ਸੈਂਟਰ ਖੋਹਲਕੇ ਵਿਭਾਗ ਨੂੰ 69,14,539 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਜਿਸ ਕਰਕੇ ਮੀਟਿੰਗ ਦੇ ਏਜੇਂਡਾ ਨੰਬਰ 4.15 ਵਿਚ ਦੋਸ਼ੀ ਐਲਾਨਿਆਂ ਗਿਆ ਹੈ।
ਇਸੇ ਮੀਟਿੰਗ ਦੇ ਏਜੇਂਡਾ ਨੰਬਰ 4.22 ਅਨੁਸਾਰ 13,37,037 ਲੱਖ ਰੁਪਏ ਦਾ ਸਮਾਨ ਭਾਰਤ ਕੈਟਰਿੰਗ ਸਰਵਿਸ ਤੋਂ ਬਿਨਾਂ ਕਿਸੇ ਸਪਲਾਈ ਆਰਡਰ ਦੇ ਅਣ-ਅਧਿਕਾਰਤ ਖਰੀਦ ਦਾ ਦੋਸ਼ੀ ਸੁਖਬੀਰ ਸਿੰਘ ਗਰੇਵਾਲ ਨੂੰ ਮੰਨਦੇ ਹੋਏ, ਕੀਤੀਆਂ ਗਲਤ ਅਦਾਇਗੀਆਂ ਦਾ ਦੋਸ਼ੀ ਮੰਨਿਆ ਗਿਆ ਹੈ। ਸੰਧੂ, ਜੋ ਭਾਰਤ ਭਾਰਤ ਦੀ ਸਿਰਕੱਢ ਸੰਸਥਾ ਸੁਰਜੀਤ ਹਾਕੀ ਸੁਸਾਇਟੀ ਨਾਲ 38 ਸਾਲਾਂ ਤੋਂ ਵੱਧ ਬਤੌਰ ਸਕੱਤਰ ਜੁੜ੍ਹੇ ਰਹੇ, ਨੇ ਅੱਗੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮੀਟਿੰਗ ਦੇ ਏਜੇਂਡਾ ਨੰਬਰ 4.15 ਅਤੇ 4.22 ਨੂੰ ਪ੍ਰਵਾਨਗੀ ਦੇਣ ਨਾਲ ਹੀ ਸੁਖਬੀਰ ਸਿੰਘ ਗਰੇਵਾਲ ਦੋਸ਼ੀ ਮੰਨਦੇ ਹੋਏ,
ਉਸ ਵੱਲੋਂ ਵਿੱਤੀ ਘੱਪਲਿਆਂ ਤੇ ਬੇ-ਨਿਯਮੀਆਂ ਦਾ ਦੋਸ਼ੀ ਮੰਨਕੇ, ਕੀਤੇ 85,55,576 ਲੱਖ ਰੁਪਏ ਦੇ ਗਲਤ ਭੁਗਤਾਨ ਦੀ ਕਾਰਜ ਬਾਅਦ ਪ੍ਰਵਾਨਗੀ ਉਪਰ ਮੋਹਰ ਲਗਾ ਦਿੱਤੀ ਹੈ। ਸਾਬਕਾ PCS ਅਧਿਕਾਰੀ ਸੰਧੂ ਨੇ ਅੱਗੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਏਜੇਂਡਾ ਨੰਬਰ 4.15 ਅਤੇ 4.22 ਨੂੰ ਪ੍ਰਵਾਨਗੀ ਦੇਣ ਨਾਲ ਹੀ ਸੁਖਬੀਰ ਸਿੰਘ ਗਰੇਵਾਲ ਨੂੰ ਦੋਸ਼ੀ ਮੰਨਦੇ ਹੋਏ, ਜਿਸ ਪੈੱਨ ਨਾਲ ਪ੍ਰਵਾਨਗੀ ਦਿੱਤੀ ਸੀ, ਉਸ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ, ਏਜੇਂਡਾ ਨੰਬਰ 4.23 ਵਿਚ ਉਸੇ ਹੀ ਪੈੱਨ ਨਾਲ ਬਤੌਰ ਇਨਾਮ ਉਸ ਨੂੰ ਦੁਬਾਰਾ ਖੇਡ ਵਿਭਾਗ ਵਿਚ ਡਾਇਰੈਕਟਰ (ਪਾਠਕ੍ਰਮ ਤੇ ਟ੍ਰੇਨਿੰਗ) ਲਗਾ ਦਿੱਤਾ ਹੈ।
ਸੰਧੂ ਨੇ ਅੱਗੇ ਦੱਸਿਆ ਕਿ ਉਸ ਨੇ ਇਸ ਸਬੰਧ ਵਿੱਚ ਸਾਰੇ ਤੱਥ ਸਬੂਤਾਂ ਸਹਿਤ ਮੁੱਖ ਮੰਤਰੀ, ਪੰਜਾਬ, ਖੇਡ ਮੰਤਰੀ, ਸੱਕਤਰ (ਖੇਡਾਂ) ਪੰਜਾਬ ਸਰਕਾਰ, ਡਾਇਰੈਕਟਰ (ਖੇਡਾਂ) ਪੰਜਾਬ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਅਤੇ PIS ਦੀ ਗਵਰਨਿੰਗ ਬਾਡੀ ਦੇ ਸਮੂਹ ਮੈਂਬਰਾਂ ਨੂੰ ਮੀਟਿੰਗ ਤੋਂ ਪਹਿਲਾਂ ਹੀ ਦੇ ਦਿੱਤੇ ਸਨ । ਵਰਨਣਯੋਗ ਹੈ ਕਿ ਇਸ ਬਾਰੇ ਸੰਧੂ ਨੇ ਸੁਖਬੀਰ ਸਿੰਘ ਗਰੇਵਾਲ ਦੀ ਇਸ ਗ਼ੈਰ ਕਨੂੰਨੀ ਨਿਯੁਕਤੀ ਬਤੌਰ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਬਾਰੇ ਪਹਿਲਾਂ ਹੀ ਆਪਣੇ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਦਿੱਤਾ ਹੋਇਆ ਹੈ।
ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਜੇਕਰ ਮਾਨਯੋਗ ਮੁੱਖ ਮੰਤਰੀ, ਪੰਜਾਬ ਬਤੌਰ ਚੇਅਰਮੈਨ, ਪੰਜਾਬ ਸਟੇਟ ਇੰਸਟੀਚਊਟ ਇੰਸਟੀਚਿਉਟ ਆਫ ਸਪੋਰਟਸ (PIS) ਦੀ ਮੀਟਿੰਗ ਦੀ ਪ੍ਰੋਸੀਡਿੰਗ ਦੇ ਏਜੇਂਡਾ ਨੰਬਰ 4.15 ਅਤੇ 4.22 ਨੂੰ ਦੁਬਾਰਾ ਵਿਚਾਰਕੇ ਏਜੇਂਡਾ ਆਈਟਮ ਨੰਬਰ 4.23 ਨੂੰ ਦੁਬਾਰਾ ਤੋਂ ਰਿਵਿਊ ਕਰਕੇ ਪੰਜਾਬ ਖੇਡ ਮਾਫੀਆਏ ਦੇ ਸਰਗਣੇ ਸੁਖਵੀਰ ਸਿੰਘ ਗਰੇਵਾਲ ਦੀ ਇਸ ਗ਼ੈਰ ਕਾਨੂੰਨੀ ਨਿਯੁਕਤੀ ਨੂੰ ਤੁਰੰਤ ਰੱਦ ਨਹੀਂ ਕਰਦੇ ਤਾ ਉਹ ਜਲਦ ਹੀ ਹਾਈ ਕੋਰਟ ਵਿੱਚ ਬਤੌਰ PIL ਚੈਲੰਜ ਕਰਨਗੇ।



































