PTB News

Latest news
पंजाब : 450 करोड़ की पकड़ी ड्रग्स, 64 किलो हेरोइन के साथ 2 तस्कर किये गिरफ्तार, DGP गौरव यादव, डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੁਆਰਾ 24 ਅਕਤੂਬਰ 2021 ਨੂੰ ਕਰਵਾਏ ਜਾ ਰਹੇ ਭੰਗੜਾ ਵਰਲਡ ਕੱਪ ਸੰਬੰਧੀ ਹੋਈ ਮੀਟਿੰਗ,

Meeting regarding Bhangra World Cup to be held on 24th October 2021 by Lyallpur Khalsa College Jalandhar

PTB News “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੁਆਰਾ 24 ਅਕਤੂਬਰ 2021 ਨੂੰ ਕਰਵਾਏ ਜਾ ਰਹੇ ਭੰਗੜਾ ਵਰਲਡ ਕੱਪ ਸੰਬੰਧੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਸਰਪ੍ਰਸਤੀ ਵਿੱਚ ਮੀਟਿੰਗ ਹੋਈ। ਮੀਟਿੰਗ ਵਿੱਚ ਕਾਲਜ ਦੇ ਪੁਰਾਣੇ ਅਤੇ ਮੌਜੂਦਾ ਭੰਗੜਾ ਕਲਾਕਾਰ, ਟੀਮ ਇੰਚਾਰਜ ਅਤੇ ਹੋਰ ਭੰਗੜਾ ਪ੍ਰੇਮੀ ਸ਼ਾਮਲ ਹੋਏ।

.

.

ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭੰਗੜਾ ਵਰਲਡ ਕੱਪ ਭੰਗੜੇ ਨੂੰ ਦੁਨੀਆ ਭਰ ਵਿੱਚ ਨਵੀਂ ਪਹਿਚਾਣ ਦਿਵਾਉਣ ਵਾਲੇ ਸਤਿਕਾਰਯੋਗ ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਭੰਗੜਾ ਵਰਲਡ ਕੱਪ ਕਰਵਾਉਣ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਇਸ ਭੰਗੜਾ ਵਰਲਡ ਕੱਪ ਲਈ ਟੀਮਾਂ ਨੂੰ ਪ੍ਰਮੁੱਖ ਰੂਪ ਵਿੱਚ ਚਾਰ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਸੇ੍ਰਣੀਆਂ ਹਨ:- ਫੋਕ ਕੈਟੇਗਰੀ ਸੀ-1 (ਅੰਤਰਰਾਸ਼ਟਰੀ ਟੀਮਾਂ ਲਈ), ਫੋਕ ਕੈਟੇਗਰੀ-2 (ਭਾਰਤੀ ਟੀਮਾਂ ਲਈ),

.

.

ਬੱਚਿਆਂ ਦੀ ਕੈਟੇਗਰੀ-3 (ਅੰਤਰ ਰਾਸ਼ਟਰੀ ਤੇ ਭਾਰਤੀ ਟੀਮਾਂ ਲਈ), ਵੈਟਰਨ ਕੈਟੇਗਰੀ ਸੀ-4 (ਅੰਤਰ ਰਾਸ਼ਟਰੀ ਟੀਮਾਂ ਲਈ)। ਉਨ੍ਹਾਂ ਕਿਹਾ ਕਿ ਭਾਰਤੀ ਭੰਗੜਾ ਟੀਮਾਂ ਦੀ ਆਫਲਾਈਨ ਲਾਈਵ ਪੇਸ਼ਕਾਰੀ ਹੋਵੇਗੀ, ਜਦਕਿ ਅੰਤਰਰਾਸ਼ਟਰੀ ਟੀਮਾਂ ਦੀ ਆਨਲਾਈਨ ਪੇਸ਼ਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਭੰਗੜਾ ਵਰਲਡ ਕੱਪ ਲਈ ਦੁਨੀਆਂ ਭਰ ਵਿੱਚ ਵਸਦੇ ਲਾਇਲਪੁਰੀਆਂ ਵਿੱਚ ਅੰਤਾਂ ਦਾ ਪਿਆਰ ਤੇ ਜਨੂੰਨ ਹੈ। ਖੁਸ਼ੀ ਦਾ ਆਲਮ ਇਹ ਹੈ ਕਿ ਲਾਇਲਪੁਰੀਏ ਭੰਗੜਾ ਪ੍ਰੇਮੀਆ ਨੇ ਲਾਇਲਪੁਰ ਖ਼ਾਲਸਾ ਕਾਲਜ ਨੂੰ ਭੰਗੜੇ ਦਾ ਮੱਕਾ ਤਸੱਵੁਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਭੰਗੜਾ ਪ੍ਰੇਮੀਆਂ ਨੂੰ ਇਸ ਭੰਗੜਾ ਵਰਲਡ ਕੱਪ ਵਿੱਚ ਸ਼ਾਮਲ ਹੋਣ ਦਾ ਖੱੁਲ੍ਹਾ ਸੱਦਾ ਹੈ।

.

ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਨੇ ਦੱਸਿਆ ਕਿ ਇਸ ਭੰਗੜਾ ਵਰਲਡ ਕੱਪ ਲਈ ਸਾਨੂੰ ਵਿਦੇਸ਼ਾਂ ਤੋਂ ਐਨ.ਆਰ.ਆਈ. ਵੀਰਾਂ ਦਾ ਤੇ ਲਾਇਲਪੁਰੀਏ ਭੰਗੜਾ ਪ੍ਰੇਮੀਆਂ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਸਤੇ ਸਾਨੂੰ ਵਿਦੇਸ਼ਾਂ ਤੋਂ ਐਂਟਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਪ੍ਰੋ. ਅਹੁਜਾ ਸੰਦੀਪ, ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ, ਪ੍ਰੋ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਗਗਨਦੀਪ ਸਿੰਘ ਡੀਨ ਐਡਮਿਸ਼ਨ ਤੋ ਇਲਾਵਾ

.

ਜਤਿੰਦਰ ਲੰਬੜ, ਹੈਪੀ ਸਰਪੰਚ, ਅਜੀਤਪਾਲ ਗੋਲਡੀ, ਗੁਰਸ਼ਰਨ ਸਿੰਘ (ਗਿੱਨੀ), ਸੁਖਜੀਤ ਸਿੰਘ ਸੁੱਖੀ, ਜੈਸਨਪ੍ਰੀਤ ਸਿੰਘ, ਹਰਪ੍ਰੀਤ ਸਿੱਧੂ, ਵਿਸ਼ਾਲ ਕੁਮਾਰ (ਵਿਸ਼ੂ), ਜਸਵਿੰਦਰ ਸਿੰਘ ਜੱਸੀ, ਪ੍ਰਭਜੋਤ ਸਿੰਘ ਪੱਡਾ, ਸੁੱਖੀ (ਫਿਲੌਰ), ਕਰਨਬੀਰ ਸਿੰਘ (ਕਰਨ ਰੰਧਾਵਾ), ਗੁਰਪਾਲ ਸਿੰਘ (ਬੋਬੀ), ਅਰਸ਼ਦੀਪ ਸਿੰਘ, ਜਸਕਰਨ ਗਦਰਾ (ਜੱਸ), ਰਵਿੰਦਰ ਸਿੰਘ ਰਾਜਾ, ਗੁਰਪ੍ਰੀਤ ਸਿੰਘ ਗੋਪੀ, ਦੀਪਕ ਦਰੇਜਾ, ਕਰਮਜੀਤ ਸਿੰਘ, ਗੁਰਵੀਰ ਸਿੰਘ, ਇੰਦਰਜੀਤ ਸਿੰਘ ਟੱਗਰ, ਹਰਨੂਰ ਸਿੰਘ, ਨਿਰਮਲ ਕੁਮਾਰ (ਵਿਜੇ ਢੋਲੀ), ਧਰਮਿੰਦਰ ਕੁਮਾਰ (ਢੋਲੀ), ਪ੍ਰਭ ਖਹਿਰਾ ਆਦਿ ਨੇ ਸ਼ਿਰਕਤ ਕੀਤੀ।

.

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें

Latest News