PTB News

Latest news
पंजाब के ADGP ने नौकरी छोड़ते ही कहा, खुद को कर रहा हूं पिंजरे से आजाद महसूस, जालंधर के साथ लगते इलाके में गन पॉइंट पर ज्वेलरी शॉप को हुई लूट की बड़ी वारदात, फैली सनसनी, ​​​​​​​न्यूजीलैंड में वर्क वीजा पर भेजने का झांसा देकर एजेंट ने ठगे लाखों, बाद में गायब हुए आरोपी, SC के सवाल के बाद बाबा रामदेव व बालकृष्ण ने जवाब देने की बजाए छपवा दी माफी, इस बार छपवाया पहले से भी... जालंधर, 7 लुटेरों ने किया युवक पर जानलेवा हमला, लूटी नकदी व दस्तावेज, प्राइवेट पार्ट्स पर किए कई वार... बिल गेट्स के बाद डॉली चाय वाले की टपरी पर अचानक चाय पिने पहुंचे CM, आम आदमी पार्टी के उम्मीदवार पवन कुमार टीनू के पक्ष में हल्का शाहकोट में हुई व्यापक बैठकें जालंधर : रिटायर्ड एसएसपी पीपीएस हरविंद्र सिंह ढल्ली भारतीय जनता पार्टी में हुए शमिल, एजीआई ग्लोबल स्कूल में मदर अर्थ डे मनाया गया, के.एम.वी. द्वारा छात्राओं की अंतर्राष्ट्रीय प्लेसमेंट सफलता का मनाया गया जश्न,
Translate

ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੇ ਸ਼ਾਗਿਰਦ ਅਲੀਸ਼ਾਨ ਵੱਲੋਂ ਗਾਇਆ ਜੇ.ਵੀ. ਫਿਲਮਜ਼ ਦਾ ਪਹਿਲਾ ਗਾਣਾ “ਰਾਜ਼” ਅੱਜ ਰਿਲੀਜ਼,

The first song of JV Films, sung by Alishan, a student of Dr. Surinder Kapila of Patiala family was released today Patiala Punjab

PTB City ਖ਼ਬਰਾਂ ਪਟਿਆਲਾ : ਸੌਰਭ ਚੋਪੜਾ ਦੇ ਵਿਜ਼ਨ ਅਧੀਨ ਬਣਾਈ ਜੇ.ਵੀ. ਫਿਲਮਜ਼ ਨੇ ਆਪਣਾ ਪਹਿਲਾ ਗਾਣਾ “ਰਾਜ਼” ਤਿਆਰ ਕੀਤਾ ਹੈ ਜਿਸ ਨੂੰ ਸੰਗੀਤ ਦੀ ਦੁਨੀਆਂ ਦੇ ਨਵੇਂ ਸਿਤਾਰੇ ਅਲੀਸ਼ਾਨ ਵੱਲੋਂ ਗਾਇਆ ਗਿਆ ਹੈ ਜਿਹਨਾਂ ਦੇ ਪੜਦਾਦਾ ਪਟਿਆਲਾ ਘਰਾਣੇ ਦੇ ਮਸ਼ਹੂਰ ਸੰਗੀਤਕਾਰ ਅਤੇ ਪਟਿਆਲਾ ਘਰਾਣੇ ਦੇ ਮਸ਼ਹੂਰ ਉਸਤਾਦ ਆਸ਼ਿਕ ਅਲੀ ਖਾਨ ਦੇ ਸ਼ਾਗਿਰਦ ਹਨ। ਇਸ ਖੇਤਰ ਵਿੱਚ ਉਹ ਸਦੀਆਂ ਤੋਂ ਮਾਹਰ ਹਨ। ਅਲੀਸ਼ਾਨ ਨੇ ਸੰਗੀਤ ਵਿੱਚ ਗ੍ਰੈਜੂਏਸ਼ਨ, ਐਮ.ਏ., ਬੀ.ਐਡ. ਕੀਤੀ ਹੈ ਅਤੇ ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੀ ਅਗਵਾਈ ਵਿੱਚ ਇਸ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ।

.

.

ਇਸ ਉਪਰਾਲੇ ਨੂੰ ਪੂਰਾ ਕਰਨ ਵਿੱਚ ਸ੍ਰੀਮਤੀ ਸੇਨੂ ਦੁੱਗਲ, ਆਈ.ਏ.ਐਸ. ਦੀ ਸਹਾਇਤਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅਲੀਸ਼ਾਨ ਨੇ ਕਿਹਾ ਕਿ ਸ਼ੂਟ ਲਈ ਸਥਾਨ ਦੀ ਇਜਾਜ਼ਤ ਦੇਣ ਤੋਂ ਲੈ ਕੇ ਸ਼ੁਭਕਾਮਨਾਵਾਂ ਦੇਣ ਤੱਕ ਹਰ ਕਦਮ ‘ਤੇ ਉਹਨਾਂ ਦੀ ਸਹਾਇਤਾ ਤੋਂ ਬਿਨਾਂ ਇਹ ਗਾਣਾ ਤਿਆਰ ਕਰਨਾ ਸੰਭਵ ਨਹੀਂ ਸੀ। ਗਾਣੇ ਦੀ ਸ਼ੂਟਿੰਗ ਇੰਡੋ ਗਲੋਬਲ ਕਾਲਜ, ਨਿਊ ਚੰਡੀਗੜ੍ਹ ਦੇ ਇੱਕ ਬਹੁਤ ਹੀ ਖੂਬਸੂਰਤ ਸਥਾਨ ‘ਤੇ ਕੀਤੀ ਗਈ ਹੈ।

.

ਉਹਨਾਂ ਤੋਂ ਇਲਾਵਾ, ਮਸ਼ਹੂਰ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਵੈਸ਼ਾਲੀ ਟੱਕਰ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ ਅਤੇ ਉਹਨਾਂ ਨੇ ਵੱਖ-ਵੱਖ ਟੀ.ਵੀ. ਸੀਰੀਅਲਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਸੀਰੀਅਲ ‘ਯੇ ਰਿਸ਼ਤਾ ਕਯਾ ਕਹਲਾਤਾ ਹੈ’ ਨਾਲ ਕੀਤੀ ਸੀ ਅਤੇ ਉਹਨਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਹੋਈ ਸੀ, ਇਸ ਤੋਂ ਬਾਅਦ ਉਹ ‘ਸਸੁਰਾਲ ਸਿਮਰ ਕਾ’, ‘ਸੁਪਰ ਸਿਸਟਰਸ’ ਅਤੇ ਇਸ ਉਪਰੰਤ ਉਹ ਹੋਰਨਾਂ ਚੈਨਲਾਂ ‘ਤੇ ਟੈਲੀਕਾਸਟ ਬਹੁਤ ਸਾਰੇ ਸੀਰੀਅਲਾਂ ਵਿੱਚ ਦਿਖਾਈ ਦਿੱਤੀ।

.

.

ਹੁਣ ਉਹ ਆਪਣਾ ਪਹਿਲਾ ਪੰਜਾਬੀ ਗੀਤ “ਰਾਜ਼” ਪੇਸ਼ ਕਰਨ ਜਾ ਰਹੀ ਹੈ ਅਤੇ ਪੰਜਾਬੀ ਇੰਡਸਟਰੀ ਵਿੱਚ ਇੱਕ ਹੋਰ ਕਦਮ ਵਧਾ ਰਹੀ ਹੈ। ਆਕਾਸ਼ ਗਿੱਲ ਇੱਕ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵੀ ਹਨ, ਉਨ੍ਹਾਂ ਨੇ ਕਈ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਸ਼ਿਆਮ ਬੇਨੇਗਲ ਦੀ ਫਿਲਮ ‘ਜੰਗ-ਏ-ਆਜ਼ਾਦੀ’ ਵਿੱਚ ਭਗਤ ਸਿੰਘ ਦੀ ਭੂਮਿਕਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਹਨਾਂ ਨੇ ਟੀ.ਵੀ. ਸੀਰੀਅਲ ‘ਰਿਸ਼ਤੋਂ ਕਾ ਚੱਕਰਵਿਯੁਹ’ ਵਿੱਚ ਚੁਣੌਤੀਪੂਰਨ ਭੂਮਿਕਾ ਵੀ ਨਿਭਾਈ। ਇਸ ਤੋਂ ਇਲਾਵਾ, ਉਹਨਾਂ ਨੇ ਬਹੁਤ ਸਾਰੇ ਸ਼ੋਅ ਜਿਵੇਂ ‘ਪਿਆਰ ਤੁਨੇ ਕਯਾ ਕਿਆ’ ਅਤੇ ‘ਲਾਲ ਇਸ਼ਕ’ ਵਿੱਚ ਕੰਮ ਕੀਤਾ।

.

ਲਵੀ ਔਲਖ ਸ਼ਾਹੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇੱਕ ਅੰਤਰਰਾਸ਼ਟਰੀ ਏਅਰਲਾਈਨ ਨਾਲ ਫਲਾਈਟ ਅਟੈਂਡੈਂਟ ਹਨ। ਉਹ ਇਸ ਮਿਊਜ਼ਿਕ ਵੀਡੀਓ ਵਿੱਚ ਪਹਿਲੀ ਵਾਰ ਆਪਣਾ ਹੱਥ ਅਜ਼ਮਾ ਰਹੇ ਹਨ। ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਸੈਮ ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ। ਸੰਗੀਤ ਬੀ ਵਿਕ ਵੱਲੋਂ ਦਿੱਤਾ ਗਿਆ ਹੈ। ਨਿਰਮਾਤਾ ਸੌਰਭ ਚੋਪੜਾ ਪਿਛਲੇ 15 ਸਾਲਾਂ ਤੋਂ “ਰੌਕ ਐਂਡ ਰੋਲ” ਇਵੈਂਟਸ ਦੇ ਨਾਮ ਨਾਲ ਇੱਕ ਈਵੈਂਟ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਨੇ ਬਹੁਤ ਸਾਰੇ ਗਾਇਕਾਂ ਨਾਲ ਕੰਮ ਕੀਤਾ ਹੈ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਅਨੇਕਾਂ ਸਮਾਗਮਾਂ ਦਾ ਆਯੋਜਨ ਵੀ ਕੀਤਾ ਹੈ।

.

 

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें

Latest News