PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਬਿਕਰਮ ਸਿੰਘ ਮਜੀਠੀਆ ਤੇ ਕੀਤੀ FIR ਸਿਆਸੀ ਰੰਜਿਸ਼,

FIR against Bikram Singh Majithia Akali Dal leaders made several revelations about DGP Punjab Jalandhar

ਅਕਾਲੀ ਦਲ ਦੇ ਨੇਤਾਵਾਂ ਨੇ ਕੀਤੇ DGP ਪੰਜਾਬ ਦੇ ਕਈ ਖੁਲਾਸੇ,

ਪੀਟੀਬੀ ਖਬਰਾਂ ਜਲੰਧਰ : ਸ.ਬਿਕਰਮ ਸਿੰਘ ਮਜੀਠੀਆ ਤੇ ਐਫ.ਆਈ.ਆਰ ਸਿਆਸੀ ਰੰਜਿਸ਼ ਕਰਕੇ ਕੀਤੀ। ਕਾਂਗਰਸ ਪਾਰਟੀ ਦੀ ਅਕਾਲੀ ਦਲ ਪ੍ਰਤੀ ਬਦਲਾ ਖੋਰੀ ਦੀ ਨੀਤੀ ਦਾ ਸਿੱਟਾ ਹੈ। ਕਾਂਗਰਸ ਸਰਕਾਰ ਨੇ ਕਾਨੂੰਨ ਦੀ ਸਹੀ ਪ੍ਰਕਿਰਿਆ ਨੂੰ ਤੋੜ ਕੇ ਆਪਣੇ ਕਹਿਣੇਕਾਰ ਅਫ਼ਸਰਾਂ ਨੂੰ ਉੱਚ ਅਹੁਦਿਆਂ ਤੇ ਲਾ ਕੇ ਧੱਕੇ ਨਾਲ ਕੀਤਾ। ਜਿਸ ਢੰਗ ਨਾਲ ਇਹ ਐਫ.ਆਈ.ਆਰ ਹੋਈ ਉਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਇਹ FIR ਸਰਕਾਰ ਦਾ ਸਿਆਸੀ ਦਬਾਅ ਪਾ ਕੇ ਪੁਲਿਸ ਦਾ ਫਰਜ਼ੀ ਥਾਣਾ ਬਣਾ ਕੇ DGP ਦੇ ਹੁਕਮ ਮੁਤਾਬਕ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਤਿੰਨ ਡੀ.ਜੇ.ਪੀ ਨੇ ਇਹ ਐੱਫ.ਆਈ.ਆਰ ਦਰਜ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ। ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ADGP ਨੇ ਇਹ ਕਾਰਵਾਈ ਕਰਨ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ। ਕੇਂਦਰ ਸਰਕਾਰ ਦੀ ਈ.ਡੀ ਨੇ ਵੀ ਇਸ ਡਰੱਗ ਦੇ ਮਸਲੇ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਅਤੇ ਉਸ ਵਿਚ ਵੀ ਬਿਕਰਮ ਸਿੰਘ ਮਜੀਠੀਆ ਵੀ ਤਬਦੀਸ਼ ਵਿੱਚ ਸ਼ਾਮਲ ਹੋਏ ਅਤੇ ਈ.ਡੀ ਵੱਲੋਂ ਉਨ੍ਹਾਂ ਦੇ ਵਿਰੁੱਧ ਨਸ਼ਾ ਤਸਕਰੀ ਦਾ ਮਾਮਲਾ ਸਾਬਤ ਨਹੀਂ ਹੋਇਆ।

ਸਿਰਫ਼ ਇਸ ਵਜ੍ਹਾ ਕਾਰਨ ਕਿ ਬਿਕਰਮ ਸਿੰਘ ਮਜੀਠੀਆ ਕੋਲ ਡਰੱਗ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦਾ ਆਉਣਾ ਜਾਣਾ ਸੀ। ਜਿਹੜਾ ਕਿ ਆਮ ਸਿਆਸੀ ਲੀਡਰ ਕੋਲ ਸਾਧਾਰਨ ਰੂਪ ਵਿੱਚ ਲੋਕ ਮਿਲਦੇ ਗਿਲਦੇ ਹਨ। ਇਸ ਕਰਕੇ ਕਿਸੇ ਵੀ ਲੀਡਰ ਨੂੰ ਉਸ ਕੋਲ ਆਉਂਦੇ ਜਾਂਦੇ ਵਿਅਕਤੀਆਂ ਦਾ ਮਾੜੇ ਕੰਮਾਂ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ ਇਸ ਆੜ ਰਾਹੀਂ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਡਰੱਗ ਮਸਲੇ ਦੇ ਇਸ ਸਬੰਧ ਵਿਚ ਕਾਂਗਰਸ ਸਰਕਾਰ ਕੋਲੋਂ ਇਹ ਸਾਬਤ ਨਹੀਂ ਹੋਇਆ ਕਿ ਬਿਕਰਮ ਸਿੰਘ ਮਜੀਠੀਏ ਨੂੰ ਨਸ਼ੇ ਤਸਕਰੀ ਦੇ ਸਬੰਧ ਵਿਚ ਕੋਈ ਮੁਨਾਫਾ ਹੋਇਆ ਹੋਵੇ।

ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਵੀ ਬਾਦਲ ਪਰਿਵਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਵੀ ਮੌਜੂਦਾ DGP ਚਟੋਪਾਦਿਆ ਦਾ ਵੱਡਾ ਰੋਲ ਸੀ। ਬਾਦਲ ਪਰਿਵਾਰ ਵਾਲਾ ਕੇਸ ਵੀ ਕੋਰਟਾਂ ਨੇ ਖਾਰਜ ਕਰ ਦਿੱਤਾ ਸੀ ਅਤੇ ਇਹ ਸਾਬਤ ਹੋ ਗਿਆ ਸੀ ਕਿ ਇਹ ਸਿਆਸੀ ਬਦਲਾਖੋਰੀ ਕਰਕੇ ਕੀਤਾ ਗਿਆ ਸੀ। ਕਾਂਗਰਸ ਸਰਕਾਰ ਅਤੇ ਪਾਰਟੀ ਆਪਣੀ ਅੰਦਰੂਨੀ ਖਿੱਚੋਤਾਣ ਅਤੇ ਧੜਿਆਂ ਦੀ ਲੜਾਈ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਅਤੇ ਨਾਕਾਮਯਾਬੀ ਤੇ ਪਰਦਾ ਪਾਉਣ ਵਾਸਤੇ ਇਹ ਕਾਰਵਾਈ ਕਰਾਈ।

ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕੀ ਸਰਕਾਰ ਦਾ ਸਮਾਂ ਪੂਰਾ ਹੋਣ ਕਰਕੇ ਨਿਰਾਸ਼ਤਾ ਅਤੇ ਬੁਖ਼ਲਾਹਟ ਵਿੱਚ ਆ ਕੇ ਸਰਕਾਰ ਨੇ ਪੰਜਾਬ ਦੇ ਲੋਕਾਂ ਕੋਲ ਸੱਚੇ ਹੋਣ ਵਾਸਤੇ ਅਫਸਰਾਂ ਉਪਰ ਸਿਆਸੀ ਦਬਾਅ ਪਾ ਕੇ ਇਹ ਕਾਰਵਾਈ ਕੀਤੀ। ਇਹ ਪ੍ਰੈਸ ਕਾਨਫਰੰਸ ਜਾਣਕਾਰੀ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ, MLA ਹਲਕਾ ਨਕੋਦਰ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਪਵਨ ਕੁਮਾਰ ਟੀਨੂ ਐਮ ਐਲ ਏ ਹਲਕਾ ਆਦਮਪੁਰ, ਕੁਲਵੰਤ ਸਿੰਘ ਮੰਨਣ ਜਲੰਧਰ ਸ਼ਹਿਰੀ ਪ੍ਰਧਾਨ,

ਜਗਬੀਰ ਸਿੰਘ ਬਰਾੜ ਸਾਬਕਾ ਐਮਐਲਏ ਹਲਕਾ ਜਲੰਧਰ ਕੈਂਟ, ਬਲਵਿੰਦਰ ਕੁਮਾਰ ਬੀ.ਐੱਸ.ਪੀ, ਬਚਿੱਤਰ ਸਿੰਘ ਕੁਹਾੜ ਸ਼ਾਹਕੋਟ, ਚੰਦਨ ਗਰੇਵਾਲ, ਤਜਿੰਦਰ ਸਿੰਘ ਨਿੱਝਰ, ਸੁਖਮਿੰਦਰ ਰਾਜਪਾਲ, ਕੁਲਦੀਪ ਸਿੰਘ ਲੁਬਾਣਾ, ਅਨਿਲ ਮੀਨੀਆ, ਗੁਰਪ੍ਰੀਤ ਸਿੰਘ ਖਾਲਸਾ, ਸੁਰੇਸ਼ ਸਹਿਗਲ ਸਾਬਕਾ ਮੇਅਰ, ਭਜਨ ਲਾਲ ਚੋਪਡ਼ਾ, ਗੁਰਪ੍ਰੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਬੱਲ ਛਿੰਦੀ, ਜੁਗਰਾਜ ਸਿੰਘ ਜੱਗੀ, ਹਰਿੰਦਰ ਸਿੰਘ ਸਰੀਂਹ, ਗੁਰਿੰਦਰ ਸਿੰਘ ਕਾਕਾ ਉੱਗੀ, ਗੁਰਿੰਦਰ ਸਿੰਘ ਮਾਨ ਮਹੇੜੂ ਆਦਿ ਹਾਜ਼ਰ ਸਨ।