PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਜਲੰਧਰ ਦੇ ਸੇੰਟ੍ਰਲ ਤੋਂ ਵਿਧਾਇਕ ਰਮਨ ਅਰੋੜਾ ਨੂੰ ਦਿੱਤਾ ਬਾਡੀ ਬਿਲਡਿੰਗ ਖਿਡਾਰੀ ਨੇ ਬੇਨਤੀ ਪੱਤਰ,

body building player Nitin Kumar Mattu Jalandhar employee in electricity department Jalandhar Central MLA Raman Arora handed over the application letter

ਵਿਜਲੀ ਵਿਭਾਗ ਵਿੱਚ ਹੈ ਕਰਮਚਾਰੀ, ਵਕਾਲਤ ਦੇ ਨਾਲ-ਨਾਲ ਰੱਖੀ ਹੈ ਬਾਡੀ ਬਿਲਡਿੰਗ ਦੀ ਖੇਡ ਜਾਰੀ, ਪੁਲਿਸ ਵਿਚ ਜਾਨ ਦੀ ਚਲ ਰਹੀ ਹੈ ਤਿਆਰੀ,

ਪੀਟੀਬੀ ਖਬਰਾਂ जालंधर : ਅੱਜ ਦੇ ਸਮਯ ਵਿਚ ਜਿਥੇ ਯੁਵਾ ਪੀੜ੍ਹੀ ਦੇ ਮੁੰਡੇ ਤੇ ਕੁੜੀਆਂ ਵਿਦੇਸ਼ ਵਾਲ ਜਾਨ ਨੂੰ ਰੁੱਖ ਕਰ ਰਹੇ ਨੇ, ਉਥੇ ਹੀ ਕੁਛ ਨੌਜਵਾਨ ਏਦਾਂ ਦੇ ਵੀ ਨੇ ਜੋ ਆਪਣੇ ਦੇਸ਼ ਵਿਚ ਹੀ ਲਗ-ਲਗ ਵਿਭਾਗਾਂ, ਖੇਡ ਮੁਕਬਲਿਆਂ ਵਿਚ ਮੱਲਾਂ ਮਾਰਦੇ ਹੋਏ ਦਿੱਖ ਜਾਣਗੇ / ਇਸੇ ਤਰਾਂ ਦਾ ਇਕ ਨੌਜਵਾਨ ਜੋਕਿ ਇਨਾਂ ਦਿਨਾਂ ਵਿਚ ਉਨ੍ਹਣਾ ਵੇਹਲੇ ਮੁੰਡੇ-ਕੁੜੀਆਂ ਤੇ ਵਿਦੇਸ਼ਾਂ ਵਲ ਭੱਜ ਰਹੇ ਵਿਦਿਆਰਥੀਆਂ ਲਈ ਇਕ ਮਿਸਾਲ ਬਣੀਆਂ ਹੋਇਆ ਹੈ ਜਿਨੋਂ ਲੋਕ ਤੇ ਉੰਨਾ ਦੇ ਦੋਸਤ ਪੰਜਾਬ ਦਾ ਦੂਜਾ ਦਾਰਾ ਸਿੰਘ ਵੀ ਕੇਂਦੇ ਨੇ /

ਅਸੀਂ ਗੱਲ ਕਰ ਰਹੇ ਹਾਂ, ਬਾਡੀ ਬਿਲਡਿੰਗ ਵਿੱਚ ਉਭੱਰਦਾ ਹੋਇਆ ਸਿਤਾਰਾ ਨੀਤਿਨ ਕੁਮਾਰ ਉਰਫ ਮੱਟੂ ਜਿਸਦੇ ਪਿਤਾ ਸਵ: ਸ਼੍ਰੀ ਇੰਦਰ ਕੁਮਾਰ ਜਿਹੜੇ ਕਿ ਪੰਜਾਬ ਪੁਲਿਸ ਵਿਚ ਇਕ ਸਬ ਇੰਸਪੈਕਟਰ ਤੇ ਅਡਵੈਂਚਰ ਸਪੋਰਟਸ ਕਲੱਬ ਵਿਚ ਭਾਗ ਲੈਂਦੇ ਰਹੇ ਹਨ, ਜਿਹੜਾ ਕੀ DGP ਸਵ: ਡਾ ਪੀ .ਐਮ. ਦਾਸ ਜੀ ਦੀ ਅਗਵਾਈ ਵਿੱਚ ਚਲਦਾ ਹੁੰਦਾ ਸੀ / ਓਰ ਉਸ ਕਲੱਬ ਦੇ ਹੋਣਹਾਰ ਮੈਂਬਰਾਂ ਵਿੱਚੋਂ ਇਕ ਸੀ , ਜਿਨ੍ਹਾਂ ਨੇ ਕਈ ਦੇਸ਼ਾ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਦੀ ਹਿੱਕ ਤੇ ਜਿੱਤ ਦੇ ਝੰਡੇ ਗੱਡੇ ਸਨ /

ਅਖੀਰ 2005 ਵਿੱਚ ਸਿੱਕਮ ਦੀਆਂ ਬਰਫੀਲੀਆਂ ਪਹਾੜੀਆਂ ਤੇ ਚੜਦੇ ਸਮੇ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਗਏ ਅਤੇ ਸ਼ਹੀਦੀ ਪ੍ਰਾਪਤ ਕਰ ਗਏ ਸੀ / ਉਨਾਂ ਦੇ ਸਪੁੱਤਰ ਨਿਤਿਨ ਕੁਮਾਰ ਮੱਟੂ ਅੱਜ ਕਲ ਆਪਣੇ ਪਿਤਾ ਦੀ ਪ੍ਰੇਰਨਾ ਲੈਂਦੇ ਹੋਏ ਬਾਡੀ ਬਿਲਡਿੰਗ ਦੇ ਵਿਚ ਉਚਾ ਮੁਕਾਮ ਹਾਸਿਲ ਕਰਦੇ ਹੋਏ ਲਗਾਤਾਰ ਮੁੱਕਾਬਲਿਆਂ ਵਿੱਚ ਵਡੀਆਂ ਮੱਲਾਂ ਮਾਰ ਰਹੇ ਹਨ / ਇਹੀ ਨਹੀਂ ਉਨਾਂ ਦੀ ਵਿੱਦਿਅਕ ਯੋਗਤਾ BA/LLB (Hons) ਹੈ / ਤੇ ਇਨਾ ਦੀਨਾ ਵਿਚ ਉਹ ਬਿਜਲੀ ਮਹਿਕਮੇ ਵਿੱਚ LDC ਦੀ ਸੇਵਾ ਨਿਭਾ ਰਹੇ ਹਨ /

ਉਨਾ ਨੇ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਵੱਖ – ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਈ ਵਾਰ ਉਘੀਆਂ ਸ਼ਖਸੀਅਤਾ ਵੱਲੋ ਸਨਮਾਨ ਪ੍ਰਾਪਤ ਕਰ ਚੁੱਕੇ ਹਨ। / ਥੋੜਾ ਦਿਨ ਪਹਿਲੇ ਹੀ ਜਲੰਧਰ ਦੇ ਨਵੇਂ ਬਣੇ ਵਿਧਾਇਕ ਰਮਨ ਅਰੋੜਾ ਜੀ ਨੂੰ ਮਿਲੇ ਅਤੇ ਊਨਾ ਦੇ ਹੱਥੋਂ ਬੀਤੇ ਦਿਨੀ ਹੋਏ ਮਿਸਟਰ ਪੰਜਾਬ ਬਾਡੀ ਬਿਲਡਿੰਗ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕਰ ਦੀ ਗੱਲ ਦਸਦੇ ਹੋਏ ਊਨਾ ਦੇ ਹੱਥੋਂ ਇਨਾਮ ਪ੍ਰਾਪਤ ਕੀਤਾ ਅਤੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਮਾਨ ਵਧਾਇਆ /

ਉਨਾ ਦੇ ਪਿਤਾ ਜੀ ਦੀ ਸ਼ਹੀਦੀ ਸਮੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆ ਵੱਲੋ ਭਰੋਸਾ ਦਿਤਾ ਗਿਆ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਦੇ ਪਿਤਾ ਦੀ ਥਾਂ ਤੇ ਨਿਯੁਕਤ ਕੀਤਾ ਜਾਵੇਗਾ / ਪਰ ਅਫਸੋਸ ਕਿ ਉਹ ਭਰੋਸਾ ਪੂਰਾ ਨਹੀ ਕੀਤਾ ਗਿਆ / ਹੁਣ ਦੀ ਨਵੀ ਸਰਕਾਰ ਤੋ ਉਮੀਦ ਕਰਦੇ ਹਾ ਕਿ ਇਸ ਨੋਜਵਾਨ ਦੇ ਪਿਤਾ ਦੀ ਸ਼ਹੀਦੀ ਅਤੇ ਵਿਦਿਅਕ ਯੋਗਤਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਵਿੱਚ ਉਨਾ ਦੇ ਪਿਤਾ ਦੀ ਥਾਂ ਤੇ ਨਿਯੁਕਤੀ ਦੇ ਕੇ ਦਿੱਤੇ ਹੋਏ ਭਰੋਸੇ ਨੂੰ ਪੂਰਾ ਕਰੇਗੀ /

ਇਸ ਸਾਰੇ ਮਾਮਲੇ ਬਾਰੇ ਊਨਾ ਨੇ ਮੌਜੂਦਾ ਸੇੰਟ੍ਰਲ ਹਲਕੇ ਤੂੰ ਵਿਧਾਇਕ ਰਮਨ ਅਰੋੜਾ ਜੀ ਨੂੰ ਸਾਰੀ ਗੱਲ ਸਾਂਝੀ ਕੀਤੀ ਹੈ ਤੋਂ ਊਨਾ ਨੇ ਵੀ ਆਸ਼ਵਾਸਨ ਦਿੱਤੋ ਹੈ ਕੀ ਜਲਦ ਹੀ ਨੀਤਿਨ ਕੁਮਾਰ ਉਰਫ ਮੱਟੂ ਵਲੋਂ ਦਿੱਤੋ ਗਿਆ ਬੇਨਤੀ ਪੱਤਰ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੂੰ ਦੇ ਕੇ ਨੀਤਿਨ ਕੁਮਾਰ ਉਰਫ ਮੱਟੂ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਕਿ ਇਸ ਤਰਾਂ ਦੇ ਨੌਜਵਾਨਾਂ ਨੂੰ ਅਗੇ ਵਧਾ ਕੇ ਊਨਾ ਦੀ ਪ੍ਰੇਰਨਾ ਨਵੇਂ ਮੁੰਡੇ-ਕੁੜੀਆਂ ਨੂੰ ਦਿੱਤੀ ਜਾ ਸਕੇ /