PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਦੇ ਮਾਸਟਰਜ਼ ਇਨ ਟੂਰਿਜ਼ਮ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਉਦਯੋਗਿਕ ਟੂਰ ਦਾ ਕੀਤਾ ਗਿਆ ਆਯੋਜਨ,

Industrial Tour Organized for Masters in Tourism Management Students of Lyallpur Khalsa College

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਮਾਸਟਰਜ਼ ਇਨ ਟੂਰਿਜ਼ਮ ਮੈਨੇਜਮੈਂਟ (ਐਮ.ਟੀ.ਐਮ.) ਦੇ ਵਿਦਿਆਰਥੀਆਂ ਨੇ ਉਦਯੋਗਿਕ ਦੌਰੇ ਲਈ ਬੈਸਟ ਵੈਸਟਰਨ ਹੋਟਲ, ਜਲੰਧਰ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਹਾਸਪਿਟੈਲਿਟੀ ਇੰਡਸਟਰੀ ਖਾਸ ਕਰਕੇ ਫੂਡ ਐਂਡ ਬੇਵਰੇਜ ਅਤੇ ਹਾਊਸਕੀਪਿੰਗ ਵਿਭਾਗਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਸੀ।

ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟਰੇਨਿੰਗ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਵਿਦਿਆਰਥੀਆਂ ਨੇ ਬਾਰ, ਬੈਂਕੁਏਟ ਹਾਲ, ਰੈਸਟੋਰੈਂਟ, ਲਾਬੀ, ਫਰੰਟ ਆਫਿਸ, ਗੈਸਟ ਰੂਮ, ਮੀਟਿੰਗ ਰੂਮ ਆਦਿ ਦੀਆਂ ਵੱਖ-ਵੱਖ ਸਹੂਲਤਾਂ ਦਾ ਦੌਰਾ ਕੀਤਾ।

ਸ਼੍ਰੀ ਜਿਤੇਂਦਰ, ਰੈਸਟੋਰੈਂਟ ਮੈਨੇਜਰ ਨੇ ਹੋਟਲ ਵਿਚ ਮੌਜੂਦ ਵੱਖ-ਵੱਖ ਪਦਾਰਥਾਂ ਅਤੇ ਉਪਕਰਨਾਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਰੈਸਟੋਰੈਂਟ ਮੀਨੂ ਬਾਰੇ ਵੀ ਅਧਿਐਨ ਕੀਤਾ। ਵਿਦਿਆਰਥੀਆਂ ਨੇ ਰੈਸਟੋਰੈਂਟ ਦੇ ਵੱਖ-ਵੱਖ ਸੈਕਸ਼ਨਾਂ, ਬੁਫੇ ਸੈਕਸ਼ਨ ਆਦਿ ਦਾ ਵੀ ਦੌਰਾ ਕੀਤਾ ਅਤੇ ਹੋਟਲ ਦੇ ਮੈਨੇਜਰ ਨਾਲ ਗੱਲਬਾਤ ਵੀ ਕੀਤੀ। ਵਿਦਿਆਰਥੀਆਂ ਦੇ ਨਾਲ ਟੂਰਿਜ਼ਮ ਮੈਨੇਜਮੈਂਟ ਵਿਭਾਗ ਦੇ ਪ੍ਰੋ: ਵਿਨੀਤ ਗੁਪਤਾ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।