PTB News

Latest news
2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर... जीएनए यूनिवर्सिटी ने बहुविषयक अनुसंधान एवं सतत नवाचार पर अंतरराष्ट्रीय सम्मेलन का आयोजन किया,

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਖੇਡ ਮੇਲੇ ਵਿਚ ਜਿੱਤੀ ਟੈਨਿਸ ਦੀ ਟਰਾਫੀ,

The students of Lyallpur Khalsa College Jalandhar won the tennis trophy in the sports fair

ਪੀਟੀਬੀ ਖਬਰਾਂ ਸਿਖਿਆ : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਆਪਣੀ ਇਸੇ ਲੜੀ ਵਿੱਚ ਪੰਜਾਬ ਖੇਡ ਮੇਲੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਨਾਂ ਰੁਸ਼ਨਾਉਂਦੇ ਹੋਏ ਟੈਨਿਸ ਦੀ ਟਰਾਫੀ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।

ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਨਾਂ ਕਿਹਾ ਕਿ ਅਜਿਹੀਆਂ ਜਿੱਤਾਂ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਂਦੀਆਂ ਹਨ ਅਤੇ ਉਹਨਾਂ ਵਿਚ ਖੇਡ ਭਾਵਨਾ ਪੈਦਾ ਕਰਦੀਆਂ ਹਨ। ਇਸ ਸਮੇਂ ਉਹਨਾਂ ਨੇ ਕਾਲਜ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਹਿੱਤ ਮੈਨੇਜਮੈਂਟ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਦਕਾ ਹੀ ਵਿਦਿਆਰਥੀ ਜਿੱਤਾਂ ਪ੍ਰਾਪਤ ਕਰਦੇ ਹਨ ਅਤੇ ਕਾਲਜ ਦਾ ਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਚਮਕਾਉੰਦੇ ਹਨ।

ਟੈਨਿਸ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਕਾਲਜ ਦਾ ਵਿਦਿਆਰਥੀ ਸੁਖਦੀਪ ਸਿੰਘ ਜੋ ਕਿ ਕਾਲਜ ਦੀ ਟੈਨਿਸ ਟੀਮ ਦਾ ਕਪਤਾਨ ਵੀ ਹੈ ਨੇ 2018 ਤੋਂ 2020 ਤੱਕ ਲਗਾਤਾਰ ਤਿੰਨ ਸਾਲ ਆਲ-ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ। ਉਸਨੇ 2019 ਅਤੇ 2021 ਵਿਚ ਅੰਤਰ-ਕਾਲਜ ਮੁਕਾਬਿਲਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਉੱਤਰੀ ਜ਼ੋਨ ਮੁਕਾਬਲਿਆਂ ਵਿਚ ਵੀ ਤੀਜਾ ਸਥਾਨ ਹਾਸਲ ਕੀਤਾ। ਸੁਖਦੀਪ ਸਿੰਘ ਨੇ ਪੰਜਾਬ ਟੀਮ ਦੀ ਪ੍ਰਤੀਨਿਧਤਾ ਕਰਦਿਆਂ 2020 ਵਿਚ ਖੇਲੋ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ।

ਉਨਾਂ ਦਸਿਆ ਕਿ ਗੁਰਕੀਰਤ ਸਿੰਘ ਨੇ ਵੀ 2018 ਤੋਂ 2020 ਤੱਕ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ। ਉਸਨੇ 2019 ਅਤੇ 2021 ਵਿਚ ਉੱਤਰੀ ਜ਼ੋਨ ਮੁਕਾਬਲਿਆਂ ਵਿਚ ਤੀਜਾ ਸਥਾਨ ਅਤੇ ਅੰਤਰ ਕਾਲਜ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਖੇਲੋ ਇੰਡੀਆ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਸਿਲਵਰ ਮੈਡਲ (ਡਬਲ ਗੋਲਡ) ਜਿੱਤਿਆ। ਉਨਾਂ ਦਸਿਆ ਕਿ ਸਾਡੇ ਵਿਦਿਆਰਥੀ ਪਾਰਵਦੇਵ ਗਰਗ ਨੇ ਵੀ 2018 ਤੋਂ 2020 ਤੱਕ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ ਅਤੇ ਤਿੰਨੇ ਸਾਲ ਉੱਤਰੀ ਜ਼ੋਨ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਉਹ 2021 ਵਿਚ ਅੰਤਰ-ਕਾਲਜ ਚੈਂਪੀਅਨ ਵੀ ਰਿਹਾ। ਉਸਨੇ 2020 ਵਿਚ ਖੇਲੋ ਇੰਡੀਆ ਮੁਕਾਬਲੇ ਵਿਚ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸਿਲਵਰ ਮੈਡਲ ਜਿੱਤਿਆ ਅਤੇ ਖੇਡ ਮੇਲੇ ਵਿਚ ਸਿੰਗਲ ਅਤੇ ਡਬਲ ਸੋਨ ਤਮਗਾ ਜਿੱਤਿਆ। ਪ੍ਰਿੰਸੀਪਲ ਡਾ. ਸਮਰਾ ਨੇ ਡਾ. ਐਸ.ਐਸ. ਬੈੰਸ ਡੀਨ ਸਪੋਰਟਸ ਅਤੇ ਟੈਨਿਸ ਕੋਚ ਨਿਰਮਲ ਸਿੰਘ ਤੂਰ ਨੂੰ ਵੀ ਕਾਲਜ ਦੀ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਅਤੇ ਕਾਲਜ ਦੇ ਖੇਡ ਵਿਭਾਗ ਲਈ ਇਹ ਮਾਣਮੱਤੀ ਪ੍ਰਾਪਤੀ ਦੱਸਦਿਆਂ ਅੱਗੇ ਤੋਂ ਵੀ ਇਹ ਪਿਰਤ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਕਾਲਜ ਖੇਡ ਵਿਭਾਗ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਕੋਚ ਸਹਿਬਾਨ ਹਾਜ਼ਰ ਸਨ।

Latest News