PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਜਲੰਧਰ ਦੇ DCP Law-and-Order IPS ਅੰਕੁਰ ਗੁਪਤਾ ਦੀ ਗੱਡੀ ਨੂੰ ਮਾਰੀ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ,

jalandhar-high-speed-truck-hit-the-vehicle-of-dcp-ankur-gupta-in-a-severe-collision

ਪੀਟੀਬੀ ਖਬਰਾਂ ਜਲੰਧਰ : ਅੰਬਾਲਾ ਤੋਂ ਇਕ ਵੱਡੀ ਖ਼ਬਰ ਸਾਮਣੇ ਆ ਰਹੀ ਹੈ, ਜਿਥੇ ਜਲੰਧਰ ਜਿਲੇ ਵਿਚ ਤੈਨਾਤ ਵਿਚ DCP Law-and-Order IPS Ankur Gupta ਦੀ ਗੱਡੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਚੰਗੀ ਕਿਸਮਤ ਨੂੰ ਗੱਡੀ ਚਲਾ ਰਹੇ ਆਈ. ਪੀ. ਐੱਸ. ਅੰਕੁਰ ਗੁਪਤਾ ਅਤੇ ਉਨ੍ਹਾਂ ਦਾ ਗੰਨਮੈਨ ਵਾਲ-ਵਾਲ ਬਚ ਗਏ।

ਮਿਲੀ ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਅੰਬਾਲਾ ਦੇ ਥਾਣਾ ਪਰਾਓਂ ਵਿਚ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਅੰਬਾਲਾ ਪੁਲਸ ਨੂੰ ਦਿੱਤੇ ਬਿਆਨਾਂ ਵਿਚ DCP Law-and-Order IPS ਅੰਕੁਰ ਗੁਪਤਾ ਨੇ ਕਿਹਾ ਕਿ ਉਹ 9 ਅਗਸਤ ਦੀ ਦੇਰ ਰਾਤ ਜਦ ਆਪਣੇ ਗੰਨਮੈਨ ਕਰਨਜੀਤ ਸਿੰਘ ਨਾਲ ਆਪਣੀ ਇਨੋਵਾ ਗੱਡੀ ਵਿਚ ਜਲੰਧਰ ਤੋਂ ਦਿੱਲੀ ਜਾ ਰਹੇ ਸਨ ਤਾਂ

ਅੰਬਾਲਾ ਕੈਂਟ ਦੇ ਜੀ. ਟੀ. ਰੋਡ ਫਲਾਈਓਵਰ ’ਤੇ ਪਹੁੰਚਦੇ ਹੀ ਪਿੱਛੇ ਤੋਂ ਆਏ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਇਨੋਵਾ ਨੂੰ ਕਾਫੀ ਜ਼ੋਰਦਾਰ ਟੱਕਰ ਮਾਰ ਦਿੱਤੀ। ਗੱਡੀ ਚਲਾ ਰਹੇ ਅੰਕੁਰ ਗੁਪਤਾ ਨੇ ਕਾਫੀ ਸੂਝ-ਬੂਝ ਨਾਲ ਗੱਡੀ ਨੂੰ ਕੰਟਰੋਲ ਕੀਤਾ ਪਰ ਹਾਦਸਾ ਕਰ ਕੇ ਟਰੱਕ ਚਾਲਕ ਕਾਫੀ ਸਪੀਡ ਨਾਲ ਫ਼ਰਾਰ ਹੋ ਗਿਆ। ਉਹ ਟਰੱਕ ਦਾ ਨੰਬਰ ਵੀ ਨਹੀਂ ਦੇਖ ਸਕੇ। ਗੱਡੀ ਦੇ ਅੰਦਰ ਆ ਕੇ ਦੇਖਿਆ ਤਾਂ ਗੱਡੀ ਨੁਕਸਾਨੀ ਗਈ ਸੀ ਪਰ ਆਈ. ਪੀ. ਐੱਸ. ਅੰਕੁਰ ਗੁਪਤਾ ਅਤੇ ਉਨ੍ਹਾਂ ਦੇ ਗੰਨਮੈਨ ਸਹੀ ਸਲਾਮਤ ਸਨ।

ਡੀ. ਸੀ. ਪੀ. ਨੇ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਤੁਰੰਤ ਪੀ. ਸੀ. ਆਰ. ਟੀਮਾਂ ਅਤੇ ਥਾਣਾ ਪਰਾਓਂ ਦੀਆਂ ਪੁਲਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸ਼ੁੱਕਰਵਾਰ ਨੂੰ ਅੰਬਾਲਾ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਧਾਰਾ 327, 336 ਤੇ 427 ਅਧੀਨ ਕੇਸ ਦਰਜ ਕਰ ਲਿਆ ਹੈ। ਡੀ. ਸੀ. ਪੀ. ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਹਨ।

Latest News