PTB News

Latest news
पंजाब : 450 करोड़ की पकड़ी ड्रग्स, 64 किलो हेरोइन के साथ 2 तस्कर किये गिरफ्तार, DGP गौरव यादव, डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश

13 ਫਰਵਰੀ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਮਨਾਈ ਜਾਵੇਗੀ ਸ. ਬਲਬੀਰ ਸਿੰਘ ਦੀ 16ਵੀਂ ਬਰਸੀ,

celebrated-on-february-13-at-lyallpur-khalsa-college-jalandhar-balbir-singh-16th-birth-anniversary

.

ਪੀਟੀਬੀ ਖ਼ਬਰ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ ਸ. ਬਲਬੀਰ ਸਿੰਘ ਨੇ 35 ਸਾਲ ਤੱਕ ਸਮਰਪਿਤ ਭਾਵਨਾ ਨਾਲ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਲਾਇਲਪੁਰ ਖ਼ਾਲਸਾ ਕਾਲਜ ਨੇ ਉਹਨਾਂ ਦੀ ਸੁਯੋਗ ਅਗਵਾਈ ਵਿੱਚ ਹੀ ਵਿੱਦਿਆ, ਕਲਚਰਲ, ਖੇਡਾਂ ਅਤੇ ਖੋਜ ਦੇ ਖੇਤਰ ਵਿੱਚ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਉਨ੍ਹਾਂ ਦੀ 16ਵੀਂ ਬਰਸੀ ਮਿਤੀ 13 ਫਰਵਰੀ 2024 ਨੂੰ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ।

.

.

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਬਲਬੀਰ ਸਿੰਘ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ। ਉਹ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕੰਪਿਊਟਰ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਹਿੱਸਾ ਬਣਾਉਣ ਬਾਰੇ ਸੋਚਿਆ ਤੇ ਅਜਿਹੀ ਕਿੱਤਾ ਮੁਖੀ ਪੜ੍ਹਾਈ ਕਾਲਜਾਂ ਵਿੱਚ ਪੜ੍ਹਾਉਣ ਵਾਸਤੇ ਮੁੱਢਲੇ ਯਤਨ ਕੀਤੇ। ਉਹਨਾਂ ਨੇ ਕੇਵਲ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਹੀ ਸ਼ੁਰੂ ਨਹੀਂ ਕੀਤੀਆਂ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੰਸਥਾਵਾਂ ਵਿੱਚ ਸੁਯੋਗ ਵਾਤਾਵਰਨ ਵੀ ਬਣਾਇਆ।

.

.

ਉਹ ਪੰਜਾਬ ਦੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ। ਦੇਸ਼ ਵਿੱਚ ਕਾਂਗਰਸ ਸਰਕਾਰ ਸਮੇਂ 1992 ਤੋਂ 1998 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ ਅਤੇ 1999 ਤੋਂ 2004 ਈ. ਤੱਕ ਦੇਸ਼ ਦੀ 13ਵੀਂ ਲੋਕ ਸਭਾ ਦੇ ਮੈਂਬਰ ਵੀ ਰਹੇ। ਇਸ ਸਮੇਂ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਐਮ.ਪੀ. ਫੰਡ ਵਿੱਚੋਂ ਫੰਡ ਦੇ ਕੇ ਕਈ ਲੋਕ-ਭਲਾਈ ਯੋਜਨਾਵਾਂ ਆਰੰਭ ਕੀਤੀਆਂ ਅਤੇ ਆਪਣਾ ਸਮੁੱਚਾ ਰਾਜਨੀਤਕ ਜੀਵਨ ਉਹਨਾਂ ਨੇ ਲੋਕ-ਲੇਖੇ ਲਗਾਇਆ। ਉਹ 2005 ਤੋਂ 2008 ਤੱਕ ਐਨ.ਆਰ. ਆਈ ਸਭਾ ਪੰਜਾਬ ਦੇ ਪੈਟਰਨ ਰਹੇ।

.

.

ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕੀਤਾ। ਉਨ੍ਹਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਪੂਰਾ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਨੇ ਸਰਦਾਰਨੀ ਬਲਬੀਰ ਕੌਰ ਦੀ ਅਗਵਾਈ ਵਿੱਚ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਤਾਂ ਕਿ ਇਲਾਕੇ ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਇਆ ਜਾ ਸਕੇ।

.

.

ਸ. ਬਲਬੀਰ ਸਿੰਘ ਲੋਕ ਹਿਤਾਇਸ਼ੀ ਕਦਰਾਂ ਕੀਮਤਾ ਨੂੰ ਸਮਰਪਿਤ ਹੋਕੇ ਵਿੱਦਿਆ, ਸਿਹਤ, ਖੋਜ, ਖੇਡਾਂ ਅਤੇ ਕਲਚਰਲ ਖੇਤਰ ਦੇ ਰਾਹ-ਦਸੇਰੇ ਬਣ ਕੇ ਸਮਾਜ ਨੂੰ ਆਪਣੀ ਸੂਝ, ਲਗਨ, ਮਿਹਨਤ ਅਤੇ ਸਿਦਕ ਭਰਪੂਰ ਰੌਸ਼ਨੀ ਦਿੰਦੇ ਹੋਏ ਮਿਤੀ 13 ਫਰਵਰੀ 2008 ਦੀ ਰਾਤ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਸਾਡੇ ਵਿਚਕਾਰ ਭਾਵੇਂ ਉਹ ਸਥੂਲ ਰੂਪ ਵਿੱਚ ਨਹੀਂ ਹਨ, ਪਰ ਅਸੀਂ ਉਹਨਾਂ ਦੁਆਰਾ ਲਗਾਏ ਗਏ ਵਿੱਦਿਅਕ ਸੰਸਥਾਵਾਂ ਰੂਪੀ ਬੂਟਿਆਂ ਦੀ ਛਾਂ ਮਾਣਦੇ ਹੋਏ ਉਹਨਾਂ ਨੂੰ ਇਥੇ ਵਸਦਿਆਂ ਮਹਿਸੂਸ ਕਰ ਰਹੇ ਹਾਂ।

.

Latest News