PTB News

Latest news
पंजाबी ट्रक ड्राइवर को 75 साल की हुई कैद, नहीं मिलेगी 55 साल तक जमानत, जाने मामला पंजाब! मुल्तानी अस्पताल में हुआ धमाका, शीशे तक टूटे, इलाके में दहशत का माहौल एलपीयू में रिसर्च, इनोवेशन और इंडस्ट्री एक्सपोज़र के ज़रिए कृषि शिक्षा को बढ़ावा दिया जा रहा है एचएमवी में अंतर्राष्ट्रीय जैव विविधता दिवस 2026 का भव्य आयोजन, दैनिक जागरण के ‘प्रतिभा सम्मान समारोह 2026’ में सम्मानित हुए आईवी वर्ल्ड स्कूल के 24 मेधावी विद्यार्... इनोसेंट हार्ट्स के विद्यार्थी का जेईई एडवांस्ड - 2026 में शानदार प्रदर्शन, कसोल फायरिंग Case : वारदात के बाद विदेश भागने की फिराक में था आरोपी, पुलिस ने किया पंजाब से गिरफ्तार UPI से लेकर गैस सिलेंडर व गाड़ियों की कीमत तक, आज से हुए बड़े बदलाव, IPL फाइनल के बाद, गुजरात टाइटंस की बस में शॉर्ट सर्किट से मची अफरा-तफरी जालंधर सिल्वर प्लाजा मार्केट में बाप-बेटे पर किया GYM मालिक ने साथियों सहित हमला

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਅਰਿਸਟੋਟਲ ਸੋਸਾਇਟੀ ਆਫ਼ ਲਾਈਫ਼ ਸਾਇੰਸਿਜ਼ ਅਧੀਨ ਪੌਦਿਆਂ ਅਤੇ ਰੁੱਖਾਂ ਦੀ ਦੇਖਭਾਲ ਬਾਰੇ ਸਿਖਲਾਈ ਸੈਸ਼ਨ ਦਾ ਆਯੋਜਨ,

training-session-on-care-of-plants-and-trees-organized-under-aristotle-society-of-life-sciences-at-lyallpur-khalsa-college

.

PTB News “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਜ਼ੂਆਲੋਜੀ ਅਤੇ ਬਾਟਨੀ ਵਿਭਾਗ ਨੇ ਮੌਨਸੂਨ ਸੀਜ਼ਨ ਦੌਰਾਨ ਪੌਦਿਆਂ ਅਤੇ ਰੁੱਖਾਂ ਦੀ ਦੇਖਭਾਲ ਬਾਰੇ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ। ਇਹ ਸਮਾਗਮ ਨਵੇਂ ਗਠਿਤ ਵਿਦਿਆਰਥੀ ਸੰਗਠਨ ਅਰਿਸਟੋਟਲ ਸੋਸਾਇਟੀ ਆਫ਼ ਲਾਈਫ਼ ਸਾਇੰਸਿਜ਼ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਜਾਗਰੂਕਤਾ ਅਤੇ ਵਿਿਗਆਨਕ ਸੁਭਾਅ ਨੂੰ ਉਤਸ਼ਾਹਿਤ ਕਰਨਾ ਸੀ।

.

.

ਪੌਦਿਆਂ ਦੀ ਦੇਖਭਾਲ ਦੀ ਮਾਹਰ ਡਾ. ਅਮਨਦੀਪ ਕੌਰ ਇਸ ਮੌਕੇ ਬਤੌਰ ਮੁੱਖ ਬੁਲਾਰੇ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸਨਮਾਨ ਚਿੰਨ੍ਹ ਦੇ ਕੇ ਕੀਤਾ। ਡਾ. ਅਮਨਦੀਪ ਕੌਰ ਨੇ ਮੌਨਸੂਨ ਦੌਰਾਨ ਪੌਦਿਆਂ ਦੀ ਸਾਂਭ ਸੰਭਾਲ ਸੰਬੰਧੀ ਚਾਨਣਾ ਪਾਉਂਦਿਆਂ, ਪਾਣੀ ਪ੍ਰਬੰਧਨ, ਕੀਟ ਨਿਯੰਤਰਣ ਅਤੇ ਮੌਸਮੀ ਪੌਦੇ ਲਗਾਉਣ ਦੇ ਅਭਿਆਸਾਂ ਵਰਗੀਆਂ ਵਿਹਾਰਕ ਤਕਨੀਕਾਂ ‘ਤੇ ਧਿਆਨ ਕੇਂਦਰਿਤ ਕੀਤਾ।

.

ਉਨ੍ਹਾਂ ਦੇ ਸੂਝਵਾਨ ਭਾਸ਼ਣ ਨੇ ਹਾਜ਼ਰੀਨ ਨੂੰ ਵਾਤਾਵਰਣ-ਅਨੁਕੂਲ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਵਿੱਚ ਵਾਤਾਵਰਣ ਚੇਤਨਾ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੇ ਪ੍ਰੋਗਰਾਮਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰ ਅਤੇ ਬਾਹਰ ਵਾਤਾਵਰਣ ਸੰਬੰਧੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

.

ਕਾਲਜ ਰਜਿਸਟਰਾਰ ਅਤੇ ਮੁਖੀ ਜੁਆਲੋਜੀ ਤੇ ਬਾਟਨੀ ਵਿਭਾਗ ਡਾ. ਗਗਨਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਾਤਾਵਰਣ ਸਿੱਖਿਆ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਸਟੇਜ ਦਾ ਸੰਚਾਲਨ ਡਾ. ਉਪਮਾ ਅਰੋੜਾ ਨੇ ਨਿਭਾਇਆ। ਇਸ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਡਾ. ਹੇਮਿੰਦਰ ਸਿੰਘ ਅਤੇ ਡਾ. ਸਰਬਜੀਤ ਸਿੰਘ ਦੁਆਰਾ ਕੀਤਾ ਗਿਆ। ਸਿਖਲਾਈ ਸੈਸ਼ਨ ਵਿੱਚ 120 ਤੋਂ ਵੱਧ ਵਿਦਿਆਰਥੀਆਂ, ਮਾਲੀਆਂ ਅਤੇ ਨਾਨ-ਟੀਚਿੰਗ ਸਟਾਫ਼ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਇਸ ਮੌਕੇ ਡਾ. ਨਵਦੀਪ ਕੌਰ (ਵਾਈਸ ਪ੍ਰਿੰਸੀਪਲ), ਡਾ. ਬਲਰਾਜ ਕੌਰ (ਮੁਖੀ, ਅੰਗਰੇਜ਼ੀ ਵਿਭਾਗ), ਅਤੇ ਡਾ. ਜਸਵਿੰਦਰ ਕੌਰ (ਮੁਖੀ, ਵਾਤਾਵਰਣ ਵਿਿਗਆਨ ਵਿਭਾਗ) ਵੀ ਸ਼ਾਮਲ ਸਨ।

.

.

Latest News