PTB News

Latest news
राष्ट्रीय एवं अंतरराष्ट्रीय खिलाड़ियों के लिए पसंदीदा गंतव्य बनकर उभरा सेंट सोल्जर लॉ कॉलेज, ਲਾਇਲਪੁਰ ਖ਼ਾਲਸਾ ਕਾਲਜ ਆਰਮੀ ਵਿੰਗ ਵੱਲੋਂ 2026-27 ਸੈਸ਼ਨ ਲਈ ਐੱਨ.ਸੀ.ਸੀ. ਕੈਡਿਟਾਂ ਦੇ ਨਵੇਂ ਬੈਚ ਦੀ ਭਰਤੀ, एच.एम.वी. में उत्साह से मनाया गया नेशनल हैंडलूम दिवस, पी सी एम एस डी कॉलेज फॉर विमेन का नाम रोशन: कॉस्मेटोलॉजी की छात्राओं ने डी एन डी यूनिवर्सिटी के नतीज... इनोसेंट हार्ट्स कॉलेज ऑफ़ एजुकेशन ने शानदार नतीजों के साथ तय किया एक सफल सफ़र, जालंधर : घर पर बच्चों के साथ सो रही महिला पर अज्ञात हम/लावरों ने बरसाईं गो/लियां, कारों के टूटे शीशे देश की जनता को फिर लगेगा महंगाई का झटका, रोजाना इस्तेमाल होने वाली चीजें होंगी महंगी LPU में नए सफर की स्टारडम भरी शुरुआत, सनी देओल, करण देओल और प्रीति जिंटा ने किया फ्रेशर्स का स्वागत ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਖੇ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਸਮਰਪਿਤ ਸਮਾਗਮ, एच.एम.वी की छात्रा ने एम.एस.सी. केमिस्ट्री में यूनिवर्सिटी में टॉप किया,

ਲਾਇਲਪੁਰ ਖਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਵਲੋਂ ਬੀ.ਐੱਲ.ਐਸ. ਸੰਬੰਧੀ ਇੱਕ ਵਰਕਸ਼ਾਪ ਦਾ ਆਯੋਜਨ,

a-workshop-on-bls-was-organized-by-the-physiotherapy-department-of-lyallpur-khalsa-college

.

PTB News “ਸਿੱਖਿਆ” : ਲਾਇਲਪੁਰ ਖਾਲਸਾ ਕਾਲਜ ਦੇ ਫਿਜੀਓਥਰੈਪੀ ਅਤੇ ਜੂਆਲੋਜੀ-ਬਾਟਨੀ ਵਿਭਾਗ ਦੇ ਸਹਿਯੋਗ ਨਾਲ ਭਾਰਤ ਵਿਕਾਸ ਪਰਿਸ਼ਦ ਯੁਵਾ ਇਕਾਈ ਦੁਆਰਾ ਬੀ.ਐੱਲ.ਐਸ. ਸੰਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਡਾ.ਮੁਕੇਸ਼ ਗੁਪਤਾ (ਐਮ.ਡੀ.ਰੇਡੀਓਡਾਇਗਨੋਸਿਸ)ਨੈਸ਼ਨਲ ਕੋ-ਆਰਡੀਨਟੇਰ ਬੀ.ਐੱਲ.ਐਸ. ਸ਼ਾਮਲ ਹੋਏ।ਉਨ੍ਹਾਂ ਦਾ ਸੁਆਗਾਤ ਕਾਲਜ ਪ੍ਰਿੰਸੀਪਲ ਡਾ. ਸੁਮਨ ਚੋਪੜਾ ਦੁਆਰਾ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ।

.

.

ਡਾ. ਗੁਪਤਾ ਨੇ ਦੱਸਿਆ ਕਿ ਬੀ.ਐੱਲ.ਐਸ. ਉਨ੍ਹਾਂ ਲੋਕਾਂ ਲਈ ਰਾਮਬਾਣ ਕਾਰਗਰ ਸਿੱਧ ਹੁੰਦੀ ਹੈ ਜਿਨ੍ਹਾਂ ਦੀ ਦਿਲ ਦੀ ਗਤੀ ਰੁਕਣ ਕਰਕੇ ਦਿਮਾਗ ਦਾ ਖੂਨ ਦਾ ਦੌਰਾ ਰੁੱਕ ਜਾਂਦਾ ਹੈ। ਇਸ ਤਕਨੀਕ ਵਿੱਚ ਕਾਰਡੀਓਪਲਮਨਰੀ ਰਿਸੱਸੀਟੇਸ਼ਨ (ਸੀ.ਪੀ.ਆਰ) ਦੀ ਵਰਤੋਂ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਛਾਤੀ ਦੇ ਵਿਚਕਾਰ ਲਗਭਗ 120 ਵਾਰ ਦਬਾਅ ਕੇ ਕਰੀਬ ਅੱਧੇ ਘੰਟੇ ਤੱਕ ਲਗਾਤਾਰ (ਸੀ.ਪੀ.ਆਰ) ਕਰਨ ਨਾਲ ਦਿਲ ਦੀ ਧੜਕਣ ਦੁਬਾਰਾ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਲੋਕਾਂ ਨੂੰ ਵੀ ਇਸ ਬਾਰੇ ਪਤਾ ਹੋਣਾ ਜ਼ਰੂਰੀ ਹੈ ਤਾਂ ਜੋ ਹਸਪਤਾਲ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਵਿੱਚ ਕਿਸੇ ਦੀ ਜਾਨ ਬਚਾਉਣ ਲਈ ਮਦਦ ਕੀਤੀ ਜਾ ਸਕੇ।

.

ਇਹ ਵਰਕਸ਼ਾਪ ਪੀ.ਪੀ.ਟੀ. ਅਤੇ ਡੱਮੀ ਦੁਆਰਾ ਥੁਰੈਟੀਕਲ ਅਤੇ ਪਰੈਕਟੀਕਲ ਗਿਾਆਨ ਸਾਂਝਾ ਕਰਦੀ ਹੈ ਅਤੇ ਇਸ ਦੀ ਲੋੜ ਨੂੰ ਡਾ.ਗੁਪਤਾ ਦੁਆਰਾ ਵਿਸਤਾਰ ਨਾਲ ਸਮਝਾਇਆ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਇਹ ਕਿਹਾ ਕਿ ਸਾਡਾ ਕਾਲਜ ਇਸ ਤਰਾਂ ਦੇ ਸੈਮੀਨਾਰ ਕਰਵਾਉਂਦਾ ਰਹਿੰਦਾ ਹੈ ਤਾਂ ਜੌ ਬੱਚੇ ਇਸ ਦਾ ਫਾਇਦਾ ਲੈ ਸਕਣ।ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਕੋਈ ਪੂਰੀ ਇਕਾਗਰਤਾ ਨਾਲ ਜਲਦੀ ਤੇ ਸਹੀ ਨਿਰਣਾ ਲੈਂਦੇ ਪ੍ਰੀ-ਮੈਡੀਕਲ ਸਹਾਇਤਾ ਦੇ ਕਿਸੇ ਦੀ ਵਡਮੁੱਲੀ ਜਾਨ ਬਚਾ ਸਕਦਾ ਹੈ।

.

ਪ੍ਰੋਗਰਾਮ ਦੇ ਅੰਤ ਵਿੱਚ ਫਿਜੀਓਥਰੈਪੀ ਵਿਭਾਗ ਦੇ ਮੁਖੀ ਡਾ.ਰਾਜੂ ਸ਼ਰਮਾ ਨੇ ਸਾਰੇ ਮਹਿਮਾਨਾਂ,ਪ੍ਰਿੰਸੀਪਲ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਗਲੇ ਸਾਲ ਤੋਂ ਫਿਜੀਓਥਰੈਪੀ ਦੇ ਕਰੀਕੁਲਮ ਵਿੱਚ ਐਨ.ਸੀ.ਏ.ਪੀ.ਐਚ. ਦੁਆਰਾ ਇਸ ਤਕਨੀਕ ਨੂੰ ਇੱਕ ਸਾਲ ਦੇ ਕੋਰਸ ਦੇ ਰੂਪ ਵਿੱਚ ਸ਼ਾਮਿਲ ਕੀਤਾ ਜਾਵੇਗਾ।ਇਸ ਮੌਕੇ ਤੇ ਭਾਰਤ ਵਿਕਾਸ ਦੇ ਮੈਂਬਰ ਡਾ. ਸੰਜੀਦਾ ਬੇਰੀ, ਸ਼੍ਰੀ ਦਵੇਂਦਰ ਬਜਾਜ, ਸ਼੍ਰੀ ਰਾਕੇਸ਼ ਬੱਬਰ, ਸ਼੍ਰੀ ਹਰਮੋਰਥ ਸਿੰਘ, ਸ਼੍ਰੀ ਕਰਮ ਚੰਦ ਜੀ, ਡਾ.ਸੁਗੰਦਾ ਭਾਟੀਆ, ਸ਼੍ਰੀ ਰਕੇਸ਼ ਗੋਇਲ, ਮਿਸ ਰਮਨਪ੍ਰੀਤ ਅਤੇ ਕਾਲਜ ਦੇ ਜ਼ੂਲੋਜੀ-ਬਾਟਨੀ ਵਿਭਾਗ ਦੇ ਮੁਖੀ ਡਾ.ਗਗਨਦੀਪ ਕੌਰ, ਡਾ.ਹੇਮਿੰਦਰ ਸਿੰਘ, ਡਾ.ਸਰਬਜੀਤ ਸਿੰਘ, ਵਤਾਵਰਨ ਵਿਭਾਗ ਦੇ ਮੁਖੀ ਡਾ.ਜਸਵਿੰਦਰ ਕੌਰ, ਫਿਜੀਓਥਰੈਪੀ ਵਿਭਾਗ ਦੇ ਡਾ.ਜਸਵੰਤ ਸੰਧੂ, ਡਾ.ਪ੍ਰਿਆਂਕ ਸ਼ਾਰਦਾ, ਡਾ.ਅੰਜਲੀ ਓਜ਼ਾ, ਡਾ.ਵਿਸ਼ਾਲੀ ਮੋਹਿੰਦਰੂ, ਅਤੇ ਡਾ.ਅਲੀਸ਼ਾ ਕੰਬੋਜ਼ ਵੀ ਮੌਜੂਦ ਸਨ।

.

.