PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

ਚੰਨੀ ਸਰਕਾਰ ਦੀ ਹਕੂਮਤ ਨਵੇਂ ਮਾਫੀਆ ਦੀ ਹੋਈ ਸੀ ਐਂਟਰੀ, ਇਸ ਅਧਿਕਾਰੀ ਨੇ ਕੀਤਾ ਵੱਡਾ ਖੁਲਾਸਾ,

Channi government was the entry sports mafia Iqbal Singh Sandhu Secretary General Surjit Hockey Society Jalandhar made a big revelation

ਪੀਟੀਬੀ ਖਬਰਾਂ ਜਲੰਧਰ : ਉਪਰੋਕਤ ਵਿਸ਼ੇ ਦੇ ਸਬੰਧ ਵਿਚ ਬੇਨਤੀ ਹੈ ਕਿ ਪੰਜਾਬ ਰਾਜ ਵਿਚ “ਮਾਫੀਆ” ਸ਼ਬਦ ਦਾ ਪ੍ਰਚਲਨ ਕਰੀਬ ਪਿਛਲੇ 10-12 ਸਾਲਾਂ ਤੋਂ ਹੋਇਆ ਹੈ, ਜਿਸ ਵਿਚ ਰੇਤ ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਦਾ ਬੋਲਬਾਲਾ ਰਿਹਾ ਹੈ ਪਰ ਚੰਨੀ ਸਰਕਾਰ ਦੇ 111 ਦਿਨਾਂ ਦੀ ਹਕੂਮਤ ਦੌਰਾਨ ਜੋਂ ਨਵੇਂ ਮਾਫੀਆ ਦੀ ਐਂਟਰੀ ਪੰਜਾਬ ਵਿੱਚ ਹੋਈ ਹੈ, ਉਹ ਦਾ ਨਾਮ ਹੈ “ਖੇਡ ਮਾਫੀਆ”। ਇਸ “ਖੇਡ ਮਾਫੀਆ” ਦਾ ਅਸਲ ਜਨਮਦਾਤਾ ਟ੍ਰਿਪਲ ਹਾਕੀ ਓਲੰਪੀਅਨ, ਬਿਨ੍ਹਾ ਕੋਈ ਮੈਡਲ ਹਾਸਿਲ ਕੀਤੇ ਅਰਜੁਨਾ ਤੇ ਪਦਮਸ਼੍ਰੀ ਦਾ ਖਿਤਾਬ ਹਾਸਿਲ ਕਰਨ ਵਾਲੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਚੰਨੀ ਸਰਕਾਰ ਦੇ ਖੇਡ ਤੇ ਸਿੱਖਿਆ ਮੰਤਰੀ ਸ਼੍ਰੀ ਪ੍ਰਗਟ ਸਿੰਘ ਹਨ,

ਜਿਹਨਾਂ ਦੀ ਛੱਤਰ ਛਾਇਆ ਵਿਚ ਪੰਜਾਬ ਖੇਡ ਵਿਭਾਗ ਵਿੱਚ ਇਸ ਖੇਡ ਮਾਫੀਏ ਨੇ ਖੂਬ ਪੈਰ ਪਸਾਰੇ ਹਨ। ਇਸ ਖੇਡ ਮਾਫੀਏ ਦਾ ਸਰਗਨਾ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਹੈ, ਜਿਸ ਨੂੰ ਸਾਬਕਾ ਖੇਡ ਮੰਤਰੀ ਪੰਜਾਬ ਓਲੰਪੀਅਨ ਸਰਦਾਰ ਪ੍ਰਗਟ ਸਿੰਘ ਜੀ ਨੇ ਕਰੋੜਾਂ ਰੁਪਏ ਦੇ ਵਿੱਤੀ ਘਪਲੇ ਤੇ ਬੇ-ਨਿਯਮੀਆਂ ਦੇ ਦੋਸ਼ੀ ਪਾਏ ਜਾਣ ਦੇ ਬਾਵਜੂਦ ਵੀ, ਸਾਰੇ ਕਨੂੰਨ/ਨਿਯਮ ਛਿੱਕੇ ਟੰਗਕੇ, ਉਸ ਨੂੰ 69 ਸਾਲਾਂ ਦੀ ਉਮਰ ਵਿੱਚ ਦੁਬਾਰਾ ਉਸੇ ਹੀ ਪੋਸਟ ਉਪਰ ਬਤੌਰ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਖੇਡ ਵਿਭਾਗ, ਪੰਜਾਬ ਦੀ ਸੰਸਥਾ “ਪੰਜਾਬ ਇੰਸਟੀਚਿਊਟ ਆਫ ਸਪੋਰਟਸ” ਵਿਚ ਨਿਯੁਕਤ ਕੀਤਾ ।

Channi government was the entry sports mafia Iqbal Singh Sandhu Secretary General Surjit Hockey Society Jalandhar made a big revelation

ਮੈਂ, ਆਪ ਜੀ ਦੇ ਧਿਆਨ ਵਿਚ ਖੇਡ ਮਾਫੀਏ ਦੇ ਸਰਗਨਾ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਵੱਲੋਂ ਜਿਲ੍ਹਾ ਖੇਡ ਅਫਸਰਰਾਂ ਤੇ ਕੋਚਾਂ ਨਾਲ ਮਿਲਕੇ ਕੋਡ ਆਫ਼ ਕੰਡਕਟ ਲੱਗਣ ਤੋਂ ਪਹਿਲਾਂ ਖੇਡ ਵਿਭਾਗ ਵਿਚ ਕੀਤੇ, ਇਕ ਬਹੁ-ਕਰੋੜੀ DBT ਖੇਡ ਕਿੱਟ ਖਰੀਦ ਘੋਟਾਲੇ, ਖੇਡ ਵਿਭਾਗ, ਪੰਜਾਬ ਦੇ ਆਪਣੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਗਲਤ ਤੱਥ ਦੇ ਅਧਾਰ ਪਰ ਕੈਸ਼ ਐਵਾਰਡ ਦੁਆਕੇ ਸਰਕਾਰ ਨੂੰ ₹ 50.00 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਵਿੱਤੀ ਸਕੈਂਡਲ ਅਤੇ ਖੇਡ ਮਾਫੀਏ ਦਾ ਸਰਗਨਾ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਜੋ ਕਰੋੜਾਂ ਰੁਪਏ ਦੇ ਵਿੱਤੀ ਘਪਲੇ ਤੇ ਬੇ-ਨਿਯਮੀਆਂ ਦੇ ਦੋਸ਼ੀ ਪਾਏ ਜਾਣ ਦੇ ਬਾਵਜੂਦ ਵੀ, ਸਾਰੇ ਕਨੂੰਨ/

ਨਿਯਮ ਛਿੱਕੇ ਟੰਗਕੇ, ਉਸ ਨੂੰ 69 ਸਾਲਾਂ ਦੀ ਉਮਰ ਵਿੱਚ ਦੁਬਾਰਾ ਉਸੇ ਹੀ ਪੋਸਟ ਉਪਰ ਬਤੌਰ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਖੇਡ ਵਿਭਾਗ, ਪੰਜਾਬ ਦੀ ਸੰਸਥਾ “ਪੰਜਾਬ ਇੰਸਟੀਚਿਊਟ ਆਫ ਸਪੋਰਟਸ” ਵਿਚ ਨਿਯੁਕਤ ਕੀਤਾ ਹੈ , ਬਾਰੇ ਤਿੰਨ ਸ਼ਿਕਾਇਤਾਂ ਨਾਲ ਨੱਥੀ ਕਰ ਰਿਹਾ ਹਾਂ। ਸ਼੍ਰੀਮਾਨ ਜੀ, ਮੇਰਾ ਬਤੌਰ ਹਾਕੀ ਵਿਸਲ੍ਹ ਬਲੋਅਰ ਕੇਵਲ ਇੱਕ ਹੀ ਮਕਸਦ ਹੈ ਕਿ ” ਖੇਡਾਂ ਦੇ ਝੂਠ ਪਿੱਛੇ ਛੁਪੇ ਸੱਚ ਨੂੰ ਉਜਾਗਰ ਕਰਨਾ ” ਅਤੇ ਮੈਂ ਆਸ ਕਰਦਾ ਹਾਂ ਕਿ ਆਪ ਜੀ ਇਸ ਗੰਭੀਰ ਮਸਲੇ ਉਪਰ ਵਿਚਾਰ ਕਰਦੇ ਹੋਏ ਤੁਰੰਤ ਇਕ ਸਪੈਸਲ ਇੰਵੇਸਟੀਗੇਸ਼ਨ ਟੀਮ (SIT) ਦਾ ਗਠਿੰਨ ਕਰਕੇ ਸੱਚ ਬਾਹਰ ਕੱਢੋਗੇ।

ਆਪ ਜੀ ਨੂੰ ਇਹ ਵੀ ਬੇਟੀ ਕੀਤੀ ਜਾਂਦੀ ਹੈ ਕਿ ਇਸ ਸਪੈਸਲ ਇੰਵੇਸਟੀਗੇਸ਼ਨ ਟੀਮ (SIT) ਵਿਚ ਖੇਡ ਵਿਭਾਗ ਦੇ ਸਕੱਤਰ (ਖੇਡਾਂ) ਅਤੇ ਡਾਇਰੈਕਟਰ (ਖੇਡਾਂ), ਪੰਜਾਬ ਨੂੰ ਮੈਂਬਰ ਨਾ ਬਣਾਇਆ ਜਾਵੇ ਕਿਓਂ ਕਿ ਉਕਤ ਘੋਟਾਲੇ ਇਹਨਾਂ ਦੀ ਤਾਇਨਾਤੀ ਸਮੇਂ ਦੇ ਹਨ ਅਤੇ ਇਹ ਇਹਨਾਂ ਘਪਲਿਆਂ ਉਪਰ ਮਿੱਟੀ ਪਾਉਣ ਦੀ ਜਰੂਰ ਕੋਸ਼ਿਸ਼ ਕਰਨਗੇ। ਇਸ ਸਪੈਸਲ ਇੰਵੇਸਟੀਗੇਸ਼ਨ ਟੀਮ (SIT) ਨੂੰ ਇਹ ਵੀ ਹਦਾਇਤ ਕੀਤੀ ਜਾਵੇ ਇਕ ਪੜਤਾਲ ਵਿਚ ਨਿਮਨ ਹਸਤਾਖਰ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ ਤਾਂ ਕਿ ਮੈਂ ਪੂਰੇ ਸਬੂਤਾਂ ਸਹਿਤ ਇਸ ਸ਼ਿਕਾਇਤ ਨੂੰ ਸਿੱਧ ਕਰ ਸਕਣ।