ਪੀਟੀਬੀ ਖਬਰਾਂ ਸਿਖਿਆ : ਇਹ ਮਾਣ ਵਾਲੀ ਗੱਲ ਹੈ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਦੇ ਸੀ.ਏ. ਫਾਊਂਡੇਸ਼ਨ ਗਾਈਡੈਂਸ ਸੈੱਲ ਦੇ ਅੱਠ ਵਿਦਿਆਰਥੀ ਨਿਖਿਲ, ਸ਼੍ਰੇਆ ਸੇਤੀਆ, ਮਨਕੀਰਤ, ਪ੍ਰਿਯਮ, ਉੱਤਮ, ਸ਼੍ਰੇਆ ਸ਼ਰਮਾ, ਮੋਹਨ ਅਤੇ ਨਵਜੀਤ ਨੇ ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ ਨਵੀਂ ਦਿੱਲੀ ਦੀ ਸੀਏ ਫਾਊਂਡੇਸ਼ਨ ਦੀ ਪ੍ਰੀਖਿਆ ਪਾਸ ਕੀਤੀ ਹੈ।
ਇਸ ਮੌਕੇ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਸਮੁੱਚੇ ਕਾਮਰਸ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
ਡਾ. ਰਛਪਾਲ ਸਿੰਘ ਸੰਧੂ, ਮੁਖੀ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਸ ਉਪਲਬੱਧੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸੀ.ਏ. ਫਾਊਂਡੇਸ਼ਨ ਗਾਈਡੈਂਸ ਸੈੱਲ ਦੇ ਕੋ-ਆਰਡੀਨੇਟਰ ਡਾ. ਨਵਦੀਪ ਕੁਮਾਰ ਨੇ
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ ਨਿਰੰਤਰ ਸਹਿਯੋਗ ਅਤੇ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਲਜ ਦਾ ਸੀ.ਏ. ਫਊਂਡੇਸ਼ਨ ਸੈੱਲ ਆਪਣੀ ਪੂਰੀ ਸਮਰੱਥਾ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਪਣੀਆਂ ਸੇਵਾਵਾਂ ਦਿੰਦਾ ਰਹੇਗਾ।





































