PTB City ਖ਼ਬਰਾਂ ਗੁਰਦਾਸਪੁਰ : ਪੰਜਾਬ ਦੇ ਜਿਲਾ ਗੁਰਦਸਪੂਰ ਦੇ ਪਿੰਡ ਚੌਂਤਾ ਦਾ 30 ਸਾਲਾਂ ਨੌਜਵਾਨ ਪੰਕਜ ਕੁਮਾਰ ਜਦੋਂ 5 ਸਤੰਬਰ ਨੂੰ ਕੈਮਰੂਨ ਦੇਸ਼ ਤੋਂ ਵਾਪਸ ਪਰਤ ਰਿਹਾ ਸੀ ਤਾਂ ਗ਼ੈਬਨ ਦੇਸ਼ ਦੀ ਬੰਦਰਗਾਹ ‘ਤੇ ਸਮੁੰਦਰੀ ਜਹਾਜ਼ ਤੇ ਲੁਟੇਰਿਆਂ ਵੱਲੋਂ ਕੀਤੇ ਗਏ ਹਮਲੇ ਤੋਂ ਵਾਦ ਨੌਜਵਾਨ ਲਾਪਤਾ ਹੋ ਗਿਆ। ਪੰਕਜ ਕੁਮਾਰ ਦੀ ਪਤਨੀ ਤੇ ਪਰਿਵਾਰ ਨੇ ਦੁਖੀ ਮਨ ਨਾਲ ਸੰਸਦ ਮੈਂਬਰ ਸੰਨੀ ਦਿਓਲ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਮੰਤਰਾਲੇ ਤੇ ਕੰਪਨੀ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਪੁੱਤਰ ਦੀ ਭਾਲ ਕੀਤੀ ਜਾਵੇ।
. .ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵੱਲੋਂ ਸਮੁੰਦਰੀ ਜਹਾਜ਼ ‘ਤੇ ਹਮਲਾ ਕਰ ਜਹਾਜ਼ ਤੇ ਸਵਾਰ ਨੇਵੀ ਦੇ ਦੋ ਅਧਿਕਾਰੀਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿਤਾ ਗਿਆ ਸੀ ਤੇ ਨੇਵੀ ਦੇ ਸੈਕੰਡ ਇੰਜੀਨੀਅਰ ਪੰਕਜ ਕੁਮਾਰ ਨੂੰ ਜਹਾਜ਼ ਤੋਂ ਹੇਠਾਂ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ ਜਿਸ ਦਾ ਅਜੇ ਤੱਕ ਕੁੱਛ ਪਤਾ ਨਹੀਂ ਲੱਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇਵੀ ਦੇ ਇੰਜਨੀਅਰ ਪੰਕਜ ਕੁਮਾਰ ਦੇ ਪਿਤਾ ਬੋਧ ਰਾਜ, ਭਰਾ ਸੰਦੀਪ ਕੁਮਾਰ ਤੇ ਪਤਨੀ ਨੇਤਾਲੀ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਪੰਕਜ ਕੁਮਾਰ ਦੇ ਨਾਲ ਹੋਇਆ ਸੀ।
..
ਉਨ੍ਹਾਂ ਦੱਸਿਆ ਸੀ ਕਿ 29 ਜਨਵਰੀ ਨੂੰ ਪ੍ਰੋਐਕਟਿਵ ਸ਼ਿਪਿੰਗ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਉਨ੍ਹਾਂ ਦੀ ਟੀਮ ਨੂੰ ਮੁੰਬਈ ਤੋਂ ਕੈਮਰੂਨ ਦੇਸ਼ ਇੱਕ ਸ਼ਿੱਪ ਲੈਣ ਦੇ ਲਈ ਭੇਜਿਆ ਗਿਆ ਸੀ। ਜਦੋਂ 5 ਸਤੰਬਰ ਨੂੰ ਉਹ ਸ਼ਿਪ ਲੈਕੇ ਵਾਪਿਸ ਆ ਰਹੇ ਸਨ ਤਾਂ ਦੇਰ ਰਾਤ ਉਨ੍ਹਾਂ ਦਾ ਸ਼ਿਪ ਖ਼ਰਾਬ ਹੋ ਗਿਆ ਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਗ਼ੈਬਨ ਦੇਸ਼ ਦੀ ਬੰਦਰਗਾਹ ‘ਤੇ ਰੁਕਣ ਦੇ ਲਈ ਕਿਹਾ ਗਿਆ। ਰਾਤ ਸਮੇਂ ਜਦੋਂ ਉਹ ਬੰਦਰਗਾਹ ‘ਤੇ ਰੁਕੇ ਹੋਏ ਸਨ ਤਾਂ ਸਮੁੰਦਰੀ ਲੁਟੇਰਿਆਂ ਵੱਲੋਂ ਸ਼ਿਪ ਉਪਰ ਹਮਲਾ ਕਰ ਦਿੱਤਾ ਗਿਆ ਤੇ ਲੁਟੇਰਿਆਂ ਨੇ ਸ਼ਿਪ ‘ਤੇ ਸਵਾਰ ਨੇਵੀ ਦੇ ਦੋ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਪੰਕਜ ਕੁਮਾਰ ਨੂੰ ਸ਼ਿਪ ਤੋਂ ਹੇਠਾਂ ਸਮੁੰਦਰ ਵਿੱਚ ਸੁੱਟ ਦਿੱਤਾ ਤੇ ਸ਼ਿਪ ਲੁੱਟ ਕੇ ਫ਼ਰਾਰ ਹੋ ਗਏ।
. .ਬਾਅਦ ਵਿੱਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਅਤੇ 5 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸੈਕੰਡ ਇੰਜਨੀਅਰ ਪੰਕਜ ਦਾ ਕੁਝ ਪਤਾ ਨਹੀਂ ਲੱਗਿਆ ਅਤੇ ਨਾਂ ਹੀ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਉਨਾਂ ਨੂੰ ਕੁੱਝ ਦੱਸਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਤੋਂ ਮੰਗ ਕੀਤੀ ਹੈ ਪੰਕਜ ਦੀ ਭਾਲ ਕਰਨ ਲਈ ਯਤਨ ਕੀਤੇ ਜਾਣ ਤੇ ਪੰਕਜ ਬਾਰੇ ਪਤਾ ਕੀਤਾ ਜਾਵੇ। ਪੰਕਜ ਦੇ ਪਿਤਾ ਬੋਧ ਰਾਜ ਨੇ ਕਿਹਾ ਕਿ ਉਹ ਬੀਐਸਐਫ ਦੇ ਵਿਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਨੇ ਵੀ ਨਮ ਅੱਖਾਂ ਨਾਲ ਆਪਣੇ ਪੁੱਤਰ ਦੀ ਭਾਲ ਲਈ ਮਦਦ ਦੀ ਗੁਹਾਰ ਲਗਾਈ ਹੈ।
.
हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,
साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें




































