ਪੀਟੀਬੀ ਖਬਰਾਂ ਸਿਖਿਆ : 25-03-2016 ਨੂੰ ਆਪਣੀ ਨੌਕਰੀ ਬਹਾਲ ਕਰਵਾਉਣ ਲਈ ਮਾਨਯੋਗ MLA ਰਮਨ ਅਰੋੜਾ ਨੂੰ ਮਿਲੇ ਅਤੇ ਆਪਣਾ ਮੰਗ ਪੱਤਰ ਦਿੱਤਾ। 2004 ਤੋਂ ਲੈ ਕੇ 2016 ਤੱਕ ਆਪਣੇ ਜੀਵਨ ਦਾ ਅਨਮੁਲਾ ਸਮਾਂ ਸੁਵਿਧਾ ਕਰਮਚਾਰੀਆਂ ਨੇ ਸਰਕਾਰ ਦੁਆਰਾ ਲੋਕਾਂ ਦੀ ਭਲਾਈ ਲਈ ਚਲਾਏ ਗਏ ਸੁਵਿਧਾ ਸੈਂਟਰ ਨੂੰ ਦਿੱਤਾ। ਐਨਾ ਲੰਬਾ ਸਮਾਂ ਆਪਣੇ ਜੀਵਨ ਦਾ ਦੇਣ ਦੇ ਬਾਵਜੂਦ ਵੀ ਸਰਕਾਰਾਂ ਦੁਆਰਾ ਇਨ੍ਹਾਂ ਨੂੰ ਪੱਕਾ ਰੋਜਗਾਰ ਦੇਣ ਦੀ ਬਜਾਏ ਇਨ੍ਹਾਂ ਦੀਆਂ ਚੱਲ ਰਹੀਆਂ ਨੂੰ ਖੋਹ ਲਿਆ ਗਿਆ।
ਸਤੰਬਰ 2016 ਚ ਜਦ ਇਨ੍ਹਾਂ ਕਰਮਚਾਰੀਆਂ ਵੱਲੋਂ ਆਪਣੇ ਹੱਕ ਲਈ ਆਵਾਜ਼ ਉਠਾਈ ਤਾਂ ਅਕਾਲੀ-ਭਾਜਪਾ ਨੇ ਇਨ੍ਹਾਂ ਤੇ ਲਾਠੀਚਾਰਜ ਕਰਕੇ ਜੇਲ੍ਹਾਂ *ਚ ਬੰਦ ਕਰ ਦਿੱਤਾ। ਉਸ ਸਮੇਂ ਆਮ ਆਦਮੀ ਪਾਰਟੀ ਦੇ ਮੁਹੱਤਬਰ ਵਿਅਕਤੀਆਂ ਵੱਲੋਂ ਇਨ੍ਹਾਂ ਸੁਵਿਧਾ ਕਰਮਚਾਰੀਆਂ ਦੇ ਹੱਕ ਚ ਹਾਅ ਦਾ ਨਾਆਰਾ ਲਾਇਆ ਗਿਆ। ਅੱਜ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ ਹੈ। ਸੁਵਿਧਾ ਕਰਮਚਾਰੀ ਅੱਜ ਇੱਕ ਆਸ ਦੀ ਨਜਰ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਹੀ ਹੈ ਕਿ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ ਬਾਕੀ ਰਵਾਇਤੀਆਂ ਪਾਰਟੀਆਂ ਦੀ ਤਰ੍ਹਾਂ
ਇਨ੍ਹਾਂ ਨੂੰ ਨਜਰ ਅੰਦਾਜ ਨਹੀਂ ਕਰੇਗੀ ਅਤੇ ਸੁਵਿਧਾ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਮਾਨਯੋਗ MLA ਰਮਨ ਅਰੋੜਾ ਵੱਲੋਂ ਸੁਵਿਧਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਵਾਚਿਆ ਅਤੇ ਇਹ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਰੱਖਿਆ ਜਾਵੇਗੀ ਅਤੇ ਸੁਵਿਧਾ ਕਰਮਚਾਰੀਆਂ ਨੂੰ ਜਲਦ ਹੀ ਉਨ੍ਹਾਂ ਨਾਲ ਮਿਲਵਾਇਆ ਜਾਵੇਗੀ।