PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਦੇ ਐਲ.ਏ. ਸ੍ਰੀ ਰਮੇਸ਼ ਕੁਮਾਰ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਹੋਏ ਸੇਵਾ ਮੁਕਤ,

la-of-lyallpur-khalsa-college-shri-ramesh-kumar-retires-after-rendering-excellent-services-jalandhar

.

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਲ.ਏ. ਸ੍ਰੀ ਰਮੇਸ਼ ਕੁਮਾਰ, ਕਾਲਜ ਨੂੰ 42 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ 30 ਜੂਨ 2025 ਨੂੰ ਸੇਵਾ ਮੁਕਤ ਹੋ ਗਏ ਹਨ। ਇਸ ਸੁਹਿਰਦ ਕਰਮਚਾਰੀ ਨੂੰ ਵਿਦਾਇਗੀ ਪਾਰਟੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਸਨਮਾਨਤ ਕੀਤਾ।

.

.

ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸ੍ਰੀ ਰਮੇਸ਼ ਕੁਮਾਰ ਦੁਆਰਾ ਕਾਲਜ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਲੰਮੀ ਉਮਰ, ਤੰਦਰੁਸਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਸ੍ਰੀ ਰਮੇਸ਼ ਕੁਮਾਰ ਇੱਕ ਮਿਹਨਤੀ ਕਰਮਚਾਰੀ ਸਨ ਅਤੇ ਉਨ੍ਹਾਂ ਵਲੋਂ ਕਾਲਜ ਨੂੰ ਦਿੱਤੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸੇਵਾਮੁਕਤ ਹੋ ਰਹੇ ਸ੍ਰੀ ਰਮੇਸ਼ ਕੁਮਾਰ ਨੇ ਕਾਲਜ ਦੇ

.

ਪ੍ਰਿੰਸੀਪਲ ਅਤੇ ਸਟਾਫ ਵਲੋਂ ਮਿਲੇ ਸਹਿਯੋਗ ਅਤੇ ਨਿੱਘੀ ਵਿਦਾਇਗੀ ਲਈ ਧੰਨਵਾਦ ਕੀਤਾ। ਇਸ ਮੌਕੇ ਵਾਇਸ-ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਡਾ. ਗਗਨਦੀਪ ਕੌਰ ਮੁਖੀ ਜੁਆਲੋਜੀ ਵਿਭਾਗ, ਡਾ. ਹਰਜੀਤ ਸਿੰਘ ਮੁਖੀ ਗਣਿਤ ਵਿਭਾਗ, ਡਾ. ਸੁਰਿੰਦਰ ਪਾਲ ਮੰਡ ਮੁਖੀ ਪੰਜਾਬੀ ਵਿਭਾਗ, ਸ੍ਰੀ ਰਾਣਾ ਰਲਹਨ ਅਕਾਊਂਟਸ ਸੁਪਰਡੈਂਟ, ਸ੍ਰੀ ਕੰਵਰ ਸੁਖਜੀਤ ਸਿੰਘ ਦਫਤਰ ਸੁਪਰਡੈਂਟ, ਸ੍ਰੀ ਸਰੂਪ ਲਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

.

.