PTB News

Latest news
2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर... जीएनए यूनिवर्सिटी ने बहुविषयक अनुसंधान एवं सतत नवाचार पर अंतरराष्ट्रीय सम्मेलन का आयोजन किया,

ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਬਾਇਓਟੈਕ ਦੇ ਵਿਦਿਆਰਥਣ ਨੇ ਮਲਟੀ ਨੈਸ਼ਨਲ ਕੰਪਨੀ ਵਿੱਚ ਪਲੇਸਮੈਂਟ ਹਾਸਲ ਕੀਤੀ

lyallpur-khalsa-college-m-sc-biotech-student-secured-placement-in-multi-national-company

.

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਉਂਦਾ ਹੈ। ਕਾਲਜ ਦੇ ਵਿਿਦਆਰਥੀ ਸਰਕਾਰੀ ਸੇਵਾਵਾਂ ਦੇ ਨਾਲ-ਨਾਲ ਵੱਡੀਆਂ ਨਿੱਜੀ ਕੰਪਨੀਆਂ ਵਿਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਐਮ.ਐਸ.ਸੀ. ਬਾਇਓਟੈਕਨਾਲੋਜੀ ਸਮੈਸਟਰ ਚੌਥਾ ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਨੇ ਇੱਕ ਬਹੁਰਾਸ਼ਟਰੀ ਕੰਪਨੀ ਕੇ.ਪੀ. ਫਾਰਮਾ ਪ੍ਰਾਈਵੇਟ ਲਿਮਟਿਡ, ਜ਼ੀਰਕਪੁਰ ਵਿੱਚ ਪਲੇਸਮੈਂਟ ਪ੍ਰਾਪਤ ਕੀਤੀ ਹੈ।

.

.

ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਨੇ ਬੀ.ਐਸ.ਸੀ. ਬਾਇਓਟੈਕਨਾਲੋਜੀ ਵੀ ਇਸੇ ਕਾਲਜ ਤੋਂ ਕੀਤੀ ਹੈ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਨੂੰ ਉਸਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਇਹ ਇਕਲੌਤਾ ਕਾਲਜ ਹੈ ਜੋ ਪੀ.ਜੀ. ਪੱਧਰ ‘ਤੇ ਇਹ ਕੋਰਸ ਚਲਾ ਰਿਹਾ ਹੈ।

.

.

ਉਨ੍ਹਾਂ ਇਹ ਵੀ ਕਿਹਾ ਕਿ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਲਈ ਡੀ.ਬੀ.ਟੀ., ਡੀ.ਐਸ.ਟੀ. ਅਤੇ ਯੂ.ਜੀ.ਸੀ. ਵਰਗੀਆਂ ਏਜੰਸੀਆਂ ਵੱਲੋਂ ਇਸ ਵਿਭਾਗ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਡਾ. ਅਰੁਣ ਦੇਵ ਸ਼ਰਮਾ, ਕੰਨਵੀਨਰ ਰਿਸਰਚ ਐਂਡ ਡਿਵੈਲਮੈਂਟ ਸੈਲ ਅਤੇ ਮੁਖੀ ਬਾਇਓਟੈਕਨਾਲੋਜੀ ਵਿਭਾਗ ਨੇ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਸਾਡਾ ਵਿਭਾਗ ਹਰਬਲ ਬਾਇਓਟੈਕਨਾਲੋਜੀ ਵਰਗੇ ਕਈ ਖੇਤਰਾਂ ਵਿੱਚ ਖੋਜ ਕਰ ਰਿਹਾ ਹੈ।

.

ਇਸ ਤੋਂ ਇਲਾਵਾ, ਜਲੰਧਰ ਭਰ ਦੇ ਬਹੁਤ ਸਾਰੇ ਵਿਿਦਆਰਥੀਆਂ ਨੂੰ ਕੋਵਿਡ-19 ਅਤੇ ਫੰਗਲ ਇਨਫੈਕਸ਼ਨ ਵਰਗੀਆਂ ਸਮਾਜ-ਮੁਖੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿਖੇ ਪੋਸਟ ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ ਦੀ ਸਥਾਪਨਾ 2001 ਤੋਂ ਹੋਈ ਸੀ। ਨਾਮਵਰ ਫੈਕਲਟੀ ਅਤੇ ਵਿਆਪਕ ਆਧੁਨਿਕ ਬੁਨਿਆਦੀ ਢਾਂਚੇ ਦੇ ਆਧਾਰ ‘ਤੇ ਪੰਜਾਬ ਦਾ ਇੱਕੋ ਇੱਕ ਕਾਲਜ ਹੈ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਧੀਨ ਬਾਇਓਟੈਕਨਾਲੋਜੀ ਵਿੱਚ ਐਮ.ਐਸ.ਸੀ. ਬਾਇਓਟੈਕਨੋਲੋਜੀ ਦੀ ਡਿਗਰੀ ਪ੍ਰਦਾਨ ਕਰ ਰਿਹਾ ਹੈ।

.

.