PTB News

Latest news
Big Breaking : Actor Tiger Shroff पर फायरिंग, कई लोग हुए घायल 2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर...

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਐਸਜੀਜੀਐਸ ਵਰਲਡ ਯੂਨੀਵਰਸਿਟੀ ਦੇ ਨੈਸ਼ਨਲ ਯੂਥ ਫੈਸਟੀਵਲ ਵਿੱਚ ਛਾਏ,

Lyallpur Khalsa College students at the SGGS World University's National Youth Festival

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਸਾਰੇ ਵਧੀਆ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ ਐਸ.ਜੀ.ਜੀ.ਐਸ. ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਪੱਧਰ ਦੇ ਅੰਤਰ ਸੰਸਥਾ ਯੁਵਕ ਮੇਲੇ-2022 ਵਿੱਚ ਕਾਲਜ ਦੇ ਵਿਦਿਆਰਥੀਆਂ ਨੇ 06 ਈਵੈਂਟ ਵਿੱਚ ਭਾਗ ਲਿਆ।

ਜਿਸ ਵਿਚ ਰਿਕਾਰਡ ਪ੍ਰਦਰਸ਼ਨ ਕਰਦਿਆਂ, ਲਾਇਲਪੁਰ ਖ਼ਾਲਸਾ ਕਾਲਜ ਦੋਆਬਾ ਖੇਤਰ ਦਾ ਇੱਕੋ ਇੱਕ ਅਜਿਹਾ ਕਾਲਜ ਸੀ ਜਿਸ ਨੇ 05 ਪੁਜ਼ੀਸ਼ਨਾਂ ਜਿੱਤੀਆਂ। ਇਸ ਫੈਸਟੀਵਲ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਭਾਗ ਲਿਆ। ਵਿਦਿਆਰਥੀ ਸਾਹਿਲ ਨੇ ਕੋਲਾਜ ਮੇਕਿੰਗ ਵਿੱਚ 58 ਪ੍ਰਤੀਯੋਗੀਆਂ ਵਿੱਚੋਂ ਪਹਿਲਾ ਸਥਾਨ, ਸਾਕਸ਼ੀ ਸ਼ਰਮਾ ਨੇ ਡੈਕਲਾਮੇਸ਼ਨ ਵਿਚ 41 ਪ੍ਰਤੀਯੋਗੀਆਂ ਵਿੱਚੋਂ ਦੂਜਾ ਸਥਾਨ,

ਪੂਨਮ, ਬੰਦਨਾ, ਪ੍ਰਕ੍ਰਿਤੀ ਨੇ ਕੁਇਜ਼ ਦੀਆਂ 23 ਟੀਮਾਂ ਵਿਚੋਂ ਦੂਜਾ ਸਥਾਨ, ਸਾਕਸ਼ੀ ਸ਼ਰਮਾ ਨੇ ਐਕਸਟੈਂਪੋਰ ਵਿਚ 32 ਪ੍ਰਤੀਯੋਗੀਆਂ ਵਿਚੋਂ ਦੂਜਾ ਸਥਾਨ ਅਤੇ ਯਸ਼ ਨੇ ਕਲੇ ਮਾਡਲਿੰਗ ਵਿੱਚ 13 ਭਾਗੀਦਾਰਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਅਤੇ ਟੀਮ ਇੰਚਾਰਜ਼ ਪ੍ਰੋ. ਸੰਦੀਪ ਆਹੂਜਾ,

ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ ਨੂੰ ਵਧਾਈ ਦਿੱਤੀ। ਡਾ: ਸਮਰਾ ਨੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਮੌਕੇ ਪ੍ਰਦਾਨ ਕਰਦਾ ਰਹੇਗਾ। ਬਾਅਦ ਵਿੱਚ ਵਿਦਿਆਰਥੀਆਂ ਨੇ ਪ੍ਰਿੰਸੀਪਲ ਅਤੇ ਟੀਮ ਇੰਚਾਰਜਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਅਤੇ ਪ੍ਰੋ. ਅਜੀਤਪਾਲ ਸਿੰਘ ਵੀ ਹਾਜ਼ਰ ਸਨ।