PTB News

Latest news
के.एम.वी. में हैपी ट्रेलस -विदाई समारोह का आयोजन, हरमनदीप बनी मिस फेयरवैल डीएवी यूनिवर्सिटी ने किया सीआरपीएफ कर्मियों के बच्चों को शिक्षित करने हेतु किया करार, एजीआई ग्लोबल स्कूल ने “शो एंड टेल” प्रतियोगिता का आयोजन किया, सेंट सोल्जर कॉलेज ऑफ को एजुकेशन में बिजनेस प्लान प्रतियोगिता का आयोजन किया गया, एचएमवी की बीसीए सेमेस्टर-3 की छात्राएं यूनिवर्सिटी में छाईं, जालंधर पठानकोट बाईपास पर हुआ बड़ा हादसा, 10 से ज्यादा गाड़ियां आपस में टकराई, कई लोग हुए घायल, देखें... WhatsApp, की भारत सरकार को बड़ी चेतावनी, मजबूर किया तो छोड़ देंगे देश, जाने क्यों? रद्द किया चुनाव आयोग ने इस भाजपा उम्मीदवार का नामांकन, कनाडा से बड़ी खबर, विजिटर वीजा में देरी करना, कनाडा सरकार को पड़ा भारी, जाने पूरा मामला, गोल्डन टैंपल में पंजाब के मुख्यमंत्री मान अपनी नवजन्मि बेटी व पत्नी संग पहुंचे माथा टेकाने,
Translate

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਪਾਰਟੀ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਜੋਰਦਾਰ ਚੋਣ ਪ੍ਰਚਾਰ

MP Strong election campaign by Simranjit Singh Mann in favor of party candidate Gurjant Singh Kattu Loksbha byelection Punjab

ਪੀਟੀਬੀ ਖਬਰਾਂ ਫਿਲੌਰ / ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਫਿਲੌਰ ਦੇ ਨੇੜਲੇ ਪਿੰਡ ਸੁਲਤਾਨਪੁਰ ਵਿਖੇ ਭਰਵੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ 10 ਮਈ ਨੂੰ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ (ਅ) ਦਾ ਸਾਥ ਦੇਣ ਦੀ ਅਪੀਲ ਕੀਤੀ ਗਈ।

ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਹਮੇਸ਼ਾ ਲੋਕਾਂ ਦੀ ਆਵਾਜ ਬਣਿਆ ਅਤੇ ਹਰ ਪੱਧਰ ‘ਤੇ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਹੈ ਪਰ ਸੰਸਦ ਵਿੱਚ ਉਸ ਨੂੰ ਹੀ ਵੱਧ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ, ਜਿਸਦੀ ਪਾਰਟੀ ਵੱਡੀ ਹੁੰਦੀ ਹੈ ਭਾਵ ਮੈਂਬਰ ਜਿਆਦਾ ਹੁੰਦੇ ਹਨ। ਬੇਸ਼ਕ ਉਨ੍ਹਾਂ ਵੱਲੋਂ ਸਮੇਂ- ਸਮੇਂ ‘ਤੇ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਚੁੱਕੇ ਜਾਂਦੇ ਹਨ ਪਰ ਉਨ੍ਹਾਂ ਨੂੰ ਮਿਲਣ ਵਾਲਾ ਸਮਾਂ ਕਾਫੀ ਨਹੀਂ ਹੁੰਦਾ। ਵੱਧ ਸਮਾਂ ਲੈਣ ਲਈ ਵੱਧ ਮੈਂਬਰਾਂ ਦੀ ਜਰੂਰਤ ਹੈ।

ਇਸ ਲਈ ਇਨ੍ਹਾਂ ਲੋਕ ਸਭਾ ਚੋਣਾਂ ਤੋਂ ਪਾਰਟੀ ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ, ਤਾਂ ਜੋ ਹੋਰ ਵੱਧ ਸਮਾਂ ਮਿਲ ਸਕੇ ਅਤੇ ਜੋਰਦਾਰ ਢੰਗ ਨਾਲ ਪੰਜਾਬ ਦੇ ਮਸਲੇ ਸੰਸਦ ਵਿੱਚ ਚੁੱਕੇ ਜਾ ਸਕਣ। ਸ. ਮਾਨ ਨੇ ਕਿਹਾ ਕਿ ਜਲੰਧਰ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਕੰਮ ਪ੍ਰਤੀ ਇਮਾਨਦਾਰ, ਬੇਦਾਗ ਦਿੱਖ ਵਾਲੇ ਆਗੂ ਹਨ, ਜਿਨ੍ਹਾਂ ਸਮਾਜ ਦੀ ਬਿਹਤਰੀ ਲਈ ਬਹੁਤ ਸਮਾਂ ਬਾਬੂ ਕਾਸ਼ੀ ਰਾਮ ਦੇ ਨਾਲ ਦੁਆਬੇ ਖੇਤਰ ਵਿੱਚ ਸੇਵਾਵਾਂ ਨਿਭਾਈਆ ਹਨ।

ਉਹ ਇਲਾਕੇ ਨੂੰ ਅਤੇ ਇਲਾਕੇ ਦੇ ਲੋਕਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਮਸਲਿਆਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਹੱਲ ਕਰਵਾ ਸਕਦੇ ਹਨ। ਸ. ਮਾਨ ਨੇ ਕਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਬਣਨਾ ਬਹੁਤ ਵੱਡੀ ਜਿੰਮੇਵਾਰੀ ਹੈ, ਜੋ ਤੁਹਾਡੇ ਹਰ ਸੁੱਖ-ਦੁੱਖ ਦਾ ਸਾਥੀ ਹੁੰਦਾ ਹੈ। ਇਲਾਕੇ ਦੀਆਂ ਸੜਕਾਂ ਦਾ ਨਿਰਮਾਣ, ਕੱਚੇ ਘਰਾਂ ਨੂੰ ਪੱਕਾ ਕਰਵਾਉਣਾ, ਮਹਿੰਗੇ ਇਲਾਜਾ ਵਿੱਚ ਸਰਕਾਰੀ ਸਹਾਇਤਾ ਦਿਵਾਉਣਾ,

ਵਿਦੇਸ਼ਾਂ ਵਿੱਚ ਕੋਈ ਮੁਸ਼ਕਿਲ ਆਉਣ ‘ਤੇ ਸਬੰਧਤ ਦੇਸ਼ ਦੇ ਮੰਤਰੀ ਨਾਲ ਤਾਲਮੇਲ ਕਰਕੇ ਮਸਲੇ ਦਾ ਹੱਲ ਕਰਵਾਉਣਾ, ਵੱਖ-ਵੱਖ ਵਿਕਾਸ ਕਾਰਜਾਂ ਰਾਹੀਂ ਪਿੰਡਾਂ ਦੀ ਨੁਹਾਰ ਬਦਲਣਾ ਆਦਿ ਜਿੰਦਗੀ ਨਾਲ ਜੁੜੇ ਹਰ ਛੋਟੇ-ਵੱਡੇ ਕੰਮ ਮੈਂਬਰ ਪਾਰਲੀਮੈਂਟ ਨਾਲ ਜੁੜੇ ਹੁੰਦੇ ਹਨ। ਇਸ ਲਈ ਚੋਣਾਂ ਸਮੇਂ ਬਿਨ੍ਹਾਂ ਕਿਸੇ ਲਾਲਚ ਦੇ ਆਪਣੇ ਭਵਿੱਖ ਨੂੰ ਮੁੱਖ ਰੱਖਦਿਆ ਵੋਟ ਦਾ ਫੈਸਲਾ ਕਰਨਾ ਚਾਹੀਦਾ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਪਿੰਡ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਹੱਕ ਵਿੱਚ ਫਤਵਾ ਦੇਣ ਦਾ ਭਰੋਸਾ ਦਿੱਤਾ। ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ 10 ਮਈ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਦੀ ਰਿਕਾਰਡ ਜਿੱਤ ਯਕੀਨੀ ਬਣਾ ਕੇ ਸ਼ਾਨਦਾਰ ਇਤਿਹਾਸ ਰਚਿਆ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜਰ ਸਨ।