PTB News

Latest news
बड़ी ख़बर, औरंगजेब विवाद के बाद देश के इस शहर में भड़की हिंसा, पंजाब के थानों में अब दो साल का होगा मुंशी का कार्यकाल, SSP व SHO के परफामेंस की होगी Study, DGP पंज... King of Robotic Knee Replacement के माहिर डॉ. हरप्रीत सिंह को किया गया Germany में आमंत्रित, इनोसेंट हार्ट्स ग्रुप इंस्टीट्यूट्स 2024-25 में उत्कृष्ट प्रदर्शन के साथ फिर से चमका इनोसेंट हार्ट्स ग्रुप ऑफ़ इंस्टीट्यूशंस के स्कूल ऑफ़ मैनेजमेंट के छात्रों ने एपी रिफाइनरी प्राइवेट ल... एच.एम.वी. चिकित्सीय गठबंधन पर वर्कशाप का आयोजन, सेंट सोल्जर इंस्टीट्यूट ऑफ फार्मेसी एंड पॉलिटेक्निक के विद्यार्थियों का रहा 100% परिणाम, PCM SD कॉलेज फॉर विमेन, जालंधर में सतत ऊर्जा के लिए बायोगैस उत्पादन पर कार्यशाला का किया गया आयोजन, PCM SD कॉलेज फॉर विमेन, जालंधर ने अभिभावक-शिक्षक बैठक का किया आयोजन, पुलिस में योग्यता परीक्षा से होगी थानों में SHO की नियुक्ति, आखिर क्यों लागू किया गया नियम,
Translate

ਲਾਇਲਪੁਰ ਖ਼ਾਲਸਾ ਕਾਲਜ ਵਿਖੇ ‘ਨੈਸ਼ਨਲ ਸਾਇੰਸ ਡੇ’ ਮਨਾਇਆ ਗਿਆ,

national-science-day-celebrated-at-lyallpur-khalsa-college

.

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਦੇ ਸਾਇੰਸ ਵਿਭਾਗਾਂ ਦੁਆਰਾ ‘ਪੰਜਾਬ ਸਟੇਟ ਕਾਂਊਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ’ ਦੇ ਸਹਿਯੋਗ ਨਾਲ ‘ਨੈਸ਼ਨਲ ਸਾਇੰਸ ਡੇ’ ਮਨਾਇਆ ਗਿਆ ਜਿਸਦਾ ਵਿਸ਼ਾ ਸੀ: ‘ਇੰਡੀਜੀਨੀਅਸ ਟੈਕਨੋਲੋਜੀ ਫਾਰ ਵਿਕਸਤ ਭਾਰਤ’। ਸਮਾਗਮ ਵਿੱਚ ਮੁੱਖ ਮਹਿਮਾਨ ਤੇ ਮੁੱਖ ਵਕਤਾ ਵਜੋਂ ਡਾ. ਅਨੂਪਮ ਕੌਰ, ਪ੍ਰੋਫੈਸਰ ਹਿਊਮਨ ਜੈਨਿਿਟਕਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਲ ਹੋਏ।

.

ਉਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸਾਇੰਸ ਵਿਭਾਗਾਂ ਦੇ ਮੁਖੀ ਸਾਹਿਬਾਨ ਦੁਆਰਾ ਗੁਲਦਸਤੇ ਦੇ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆੰ ਨੂੰ ਸਾਇੰਸ ਦਿਵਸ ਦੀ ਵਧਾਈ ਦਿੱਤੀ ਅਤੇ ਸਾਇੰਸ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ। ਉਹਨਾਂ ਕਿਹਾ ਕਿ ਵਿਗਆਨ ਦੇ ਸਦਕਾ ਹੀ ਅਜੋਕਾ ਵਿਸ਼ਵ ਵਿਕਸਿਤ ਦਿਖ ਰਿਹਾ ਹੈ।

.

ਉਹਨਾਂ ਕਿਹਾ ਕਿ ਵਿਦਿਆਰਥੀ ਨੂੰ ਵਿਗਆਨ ਦੇ ਖੇਤਰ ਵਿੱਚ ਖੋਜ ਤੇ ਅਧਿਐਨ ਵੱਲ ਰੁਚਿਤ ਹੁੰਦੇ ਹੋਏ ਵਿਗਆਨਕ ਨਜ਼ਰੀਏ ਨਾਲ ਜੀਵਨ ਵਿੱਚ ਵਿਚਰਨਾ ਚਾਹੀਦਾ ਹੈ। ਇਸ ਮੌਕੇ ਮੁੱਖ ਮਹਿਮਾਨ ਤੇ ਮੁੱਖ ਵਕਤਾ ਡਾ. ਅਨੂਪਮ ਕੌਰ ਨੇ ਸਾਇੰਸ ਦਿਵਸ ਮਨਾਉਣ ਦੀ ਮਹੱਹਤਾ ਸੰਬੰਧੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਆਪਣੇ ਭਾਸ਼ਣ ਵਿਚ ਨਵ-ਜੰਮੇ ਬੱਚਿਆਂ ਦੀ ਸਕਰੀਨਿੰਗ ਅਤੇ ਵੱਖ-ਵੱਖ ਜੈਨੇਟਿਕ ਡਿਸਆਰਡਰ ਬਾਰੇ ਗੱਲ ਕੀਤੀ। ਉਨ੍ਹਾਂ ਸਾਡੀਆਂ ਪੀੜ੍ਹੀਆਂ ਨੂੰ ਵੱਖ-ਵੱਖ ਖਾਨਦਾਨੀ ਬਿਮਾਰੀਆਂ ਤੋਂ ਬਚਾਉਣ ਲਈ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਲਈ ਵੱਖ-ਵੱਖ ਚੀਜਾਂ ’ਤੇ ਵੀ ਜੋਰ ਦਿੱਤਾ।

.

ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਦੇ 125 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਥੀਆਂ ਵਿਚਕਾਰ ਅੰਤਰ ਕਾਲਜ ਸਲੋਗਨ ਰਾਈਟਿੰਗ, ਪਾਵਰ ਪੁਆਇੰਟ ਪ੍ਰਜੈਟੇਸ਼ਨ, ਰੰਗੋਲੀ, ਬੇਸਟ ਆਊਟ ਆਫ ਵੇਸਟ ਤੇ ਪੋਸਟਰ ਪ੍ਰੈਜੰਟੇਸ਼ਨ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਸਲੋਗਨ ਰਾਈਟਿੰਗ ਮੁਕਾਬਲੇ ਵਿਚ ਪਹਿਲਾ ਅਤੇ ਦੂਜਾ ਸਥਾਨ ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ, ਤੀਜਾ ਸਥਾਨ: ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਸੀ.ਟੀ. ਗਰੁੱਪ ਆਫ ਇੰਸਟੀਚਿਊਟ ਜਲੰਧਰ, ਰੰਗੋਲੀ ਵਿਚ ਪਹਿਲਾ ਸਰਕਾਰੀ ਕਾਲਜ ਆਫ ਐਜੂਕੇਸ਼ਨ, ਦੂਜਾ ਸਥਾਨ ਸੀ.ਟੀ.

.

ਗਰੁੱਪ ਆਫ ਇੰਸਟੀਚਿਊਟ ਜਲੰਧਰ ਅਤੇ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ, ਪੋਸਟਰ ਪ੍ਰੈਜੰਟੇਸ਼ਨ ਮੁਕਾਬਲੇ ਵਿਚ ਪਹਿਲਾ ਸਥਾਨ ਕਮਲਾ ਨਹਿਰੂ ਕਾਲਜ ਫਗਵਾੜਾ, ਦੂਜਾ ਸਥਾਨ ਐਸ.ਡੀ. ਕਾਲਜ ਜਲੰਧਰ ਅਤੇ ਤੀਜਾ ਸਥਾਨ ਐਚ.ਐਮ.ਵੀ. ਕਾਲਜ ਜਲੰਧਰ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ; ਬਸਟ ਆਊਟ ਆਫ ਵੇਸਟ ਇੰਵਟ ਵਿਚ ਪਹਿਲਾ ਸਥਾਨ ਕਮਲਾ ਨਹਿਰੂ ਕਾਲਜ ਫਗਵਾੜਾ, ਦੂਜਾ ਸਥਾਨ ਕੇ.ਐਮ.ਵੀ. ਜਲੰਧਰ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ,

.

ਤੀਜਾ ਸਥਾਨ ਸਰਕਾਰੀ ਕਾਲਜ ਆਫ ਐਜੂਕੇਸ਼ਨ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ; ਪੀ.ਪੀ.ਟੀ. ਵਿਚ ਪਹਿਲਾ ਸਥਾਨ ਸਰਕਾਰੀ ਕਾਲਜ ਆਫ ਐਜੂਕੇਸ਼ਨ, ਜਲੰਧਰ ਅਤੇ ਕੇ.ਐਮ.ਵੀ. ਜਲੰਧਰ ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਆਫ ਜਲੰਧਰ ਤੀਜਾ ਸਥਾਨ ਐਚ.ਐਮ.ਵੀ. ਜਲੰਧਰ ਅਤੇ ਡੀ.ਏ.ਵੀ. ਜਲੰਧਰ ਨੇ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਗਗਨਦੀਪ ਕੌਰ ਕਨਵੀਨਰ ਤੇ ਮੁਖੀ ਜੁਆਲੋਜੀ ਵਿਭਾਗ ਨੇ ਮੁੱਖ ਮਹਿਮਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਅਮਨਪ੍ਰੀਤ ਕੌਰ ਸੰਧੂ, ਡਾ. ਉਪਮਾ ਅਰੋੜਾ ਅਤੇ ਡਾ. ਵਿਕਾਸ ਕੁਮਾਰ ਨੇ ਬਾਖੂਬੀ ਕੀਤਾ।

.

ਡਾ. ਨਰਵੀਰ ਸਿੰਘ, ਮੁਖੀ ਵਿਜ਼ਕਸ ਵਿਭਾਗ, ਡਾ. ਅੰਮ੍ਰਿਤਪਾਲ ਸਿੰਘ, ਡਾ. ਰੰਜੂ ਮਹਾਜਨ, ਡਾ. ਨਵਨੀਤ ਅਰੋੜਾ, ਡਾ. ਰਵਨੀਤ ਕੌਰ, ਡਾ. ਮਨਦੀਪ ਕੌਰ, ਡਾ. ਨਵਜੋਤ ਕੌਰ, ਡਾ. ਭੁਪਿੰਦਰਪਾਲ ਸਿੰਘ, ਡਾ. ਗੀਤਾਂਜਲੀ ਕੌਸ਼ਲ, ਡਾ. ਵਿਕਾਸ ਕੁਮਾਰ, ਡਾ. ਹਰਸ਼ਵੀਰ ਅਰੋੜਾ, ਡਾ. ਹਰਜਿੰਦਰ ਕੌਰ, ਡਾ. ਹੇਮਿੰਦਰ ਸਿੰਘ ਅਤੇ ਪ੍ਰੋ. ਸਰਬੀਤ ਸਿੰਘ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

.

.

Latest News