PTB News

Latest news
'बेटी दिवस' पर लड़कियों की शिक्षा पर दिया जोर, सेंट सोल्जर ग्रुप की ओर से मनाया गया 'अंतरराष्ट्रीय ब... के.एम.वी. द्वारा फाइनेंशियल एजुकेशन-ए लाइफ स्किल अंडर नेशनल एजुकेशन पॉलिसी 2020 विषय पर वेबीनार आयोज... आईवी वर्ल्ड स्कूल में फैंसी फ्रोलिक्स प्रतियोगिता का आयोजन, HMV की बी.डिजाइन (मल्टीमीडिया) सेमेस्टर-6 की छात्राएं शीर्ष पर, हिमाचल प्रदेश की तरफ जाने वाले पर्यटकों के लिए बड़ी ख़बर, निगम ने होटलों के पैकेज किए घोषित, क्रिकेट प... Kulhad Pizza मामले के बाद अब पति पर लगे अपनी ही पत्नी के अश्लील वीडियो बनाकर बाजार में बेचने के गंभी... Kulhad Pizza कप्पल को लेकर गिरफ्तार की गई 19 वर्षीय लड़की के परिजनों ने किया बड़ा खुलासा, अब बिना चार्जर के ही चार्ज होंगे आपके स्मार्टफोन, किस टेक्नोलॉजी से आई यह क्रांति, जाने पूरा मामला, शादी के बंधन में बंधे राघव और परिणीति, शादी की तस्वीरें आईं सामने, सत्संगियों ने बोला पुलिस पर हमला, मासूमों को ढाल बनाकर किया पथराव, मची चीख पुकार,

ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਮਨਪ੍ਰੀਤ ਕੌਰ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਹੋਏ ਸੇਵਾ ਮੁਕਤ

Professor Manpreet Kaur Head of the Department of Post Graduate Political Science Lyallpur Khalsa College retired after rendering excellent services Jalandhar

ਪੀਟੀਬੀ ਖਬਰਾਂ ਸਿਖਿਆ : ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਵਲੋਂ ਪੋਸਟ ਗਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਮਨਪ੍ਰੀਤ ਕੌਰ ਦੀ ਰੀਟਾਇਰਮੈਂਟ ਮੌਕੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਪ੍ਰੋ. ਮਨਪ੍ਰੀਤ ਕੌਰ ਅਤੇ ਪੁੱਤਰੀ ਦਾ ਸਵਾਗਤ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਸਟਾਫ ਸੈਕਟਰੀ ਡਾ. ਰਛਪਾਲ ਸਿੰਘ ਸੰਧੂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ।

ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਸਮੂਹ ਸਟਾਫ ਨੂੰ ਸੰਬੋਧਿਤ ਹੁੰਦੀਆਂ ਕਿਹਾ ਕਿ ਪ੍ਰੋ. ਮਨਪ੍ਰੀਤ ਕੌਰ ਨੇ ਕਾਲਜ ਦੇ ਪੋਸਟ ਗਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਵਿਚ 35 ਸਾਲ ਬਤੌਰ ਅਧਿਆਪਕ ਅਤੇ ਮੁਖੀ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਜ ਵਿਖੇ ਬਤੌਰ ਰਜਿਸਟਰਾਰ ਵੀ ਸੇਵਾਵਾਂ ਦਿੱਤੀਆਂ। ਸਟਾਫ ਸੈਕਟਰੀ ਡਾ. ਰਛਪਾਲ ਸਿੰਘ ਸੰਧੂ ਨੇ ਵੀ ਸਟਾਫ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਪ੍ਰੋ. ਮਨਪ੍ਰੀਤ ਕੌਰ ਨੇ ਕਾਲਜ ਵਿਖੇ ਪੜਾਉਦਿਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ।

Professor Manpreet Kaur Head of the Department of Post Graduate Political Science Lyallpur Khalsa College retired after rendering excellent services Jalandhar

ਉਨ੍ਹਾਂ ਕਿਹਾ ਕਿ ਉਹ ਕਾਲਜ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਰਹੇ ਅਤੇ ਆਪਣੀ ਡਿਊਟੀ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਈ। ਇਸ ਮੌਕੇ ਕਾਲਜ ਵਲੋਂ ਪ੍ਰੋ. ਮਨਪ੍ਰੀਤ ਕੌਰ ਨੂੰ ਦਿੱਤਾ ਗਿਆ ਸ਼ੋਭਾ ਪੱਤਰ ਪੜ੍ਹਿਆ। ਪ੍ਰੋ. ਮਨਪ੍ਰੀਤ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਲਜ ਨੇ ਤੇ ਇਥੋਂ ਦੇ ਸਟਾਫ ਨੇ ਜਿਹੜਾ ਮਾਣ ਸਤਿਕਾਰ ਮੈਨੂੰ ਦਿੱਤਾ ਉਸ ਨੂੰ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦੀ ਅਤੇ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਇਹ ਕਾਲਜ ਸਦਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ। ਇਸ ਮੌਕੇ ਉਨ੍ਹਾਂ ਪੋਲੀਟੀਕਲ ਸਾਇੰਸ ਵਿਭਾਗ ਦੇ ਇਤਿਹਾਸ ਤੇ ਪ੍ਰਾਪਤੀਆਂ ’ਤੇ ਵਿਸਥਾਰ ਸਹਿਤ ਚਾਨਣਾ ਪਾਇਆ।

ਉਨ੍ਹਾਂ ਇਸ ਮੌਕੇ ਸ. ਬਲਬੀਰ ਸਿੰਘ ਸਾਬਕਾ ਪ੍ਰਧਾਨ ਨੂੰ ਯਾਦ ਕਰਦੇ ਹੋਏ, ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਦਾ ਉਨ੍ਹਾਂ ਨੂੰ ਤੇ ਵਿਭਾਗ ਨੂੰ ਦਿੱਤੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਮੂਹ ਟੀਚਿੰਗ ਸਟਾਫ ਤੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਵੱਲੋਂ ਪ੍ਰੋ. ਮਨਪ੍ਰੀਤ ਕੌਰ, ਉਨਾਂ ਦੀ ਪੁੱਤਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਸਟੇਜ ਸੰਚਾਲਕ ਦੀ ਸੇਵਾ ਡਾ. ਰਛਪਾਲ ਸਿੰਘ ਸੰਧੂ ਨੇ ਬਾਖੁਬੀ ਨਿਭਾਈ। ਇਸ ਮੌਕੇ ਪੋਲੀਟੀਕਲ ਸਾਇੰਸ ਦੇ ਸਾਬਕਾ ਅਧਿਆਪਕ ਪ੍ਰੋ. ਅਰਜਨਜੀਤ ਸਿੰਘ ਅਤੇ ਪ੍ਰੋ. ਨਿਰਮਲ ਸਿੰਘ ਢਿੱਲੋਂ ਤੋਂ ਇਲਾਵਾ ਸਮੂਹ ਅਧਿਆਪਕ ਵੀ ਹਾਜ਼ਰ ਸਨ।

Latest News

%d bloggers like this: