PTB News

Latest news
डी.ए.वी. यूनिवर्सिटी की छात्रा ऊर्वी राठौर को मिला 'यूथ क्लाइमेट लीडर अवॉर्ड' राष्ट्रीय स्तर पर शानद... रायत बाहर प्रोफेशनल यूनिवर्सिटी में "ड्रग्स का बढ़ता प्रकोप: महिलाओं पर पड़ता बोझ" विषय पर राष्ट्रीय... ਪੰਜਾਬੀ ਫਿਲਮ “ਬੋਲ ਭਾਵੇਂ ਨਾ ਬੋਲ” ਦੀ ਸਟਾਰ ਕਾਸਟ ਨੇ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕੀਤੀ ਸ਼ਿਰਕਤ, ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਡੀਏਵੀ ਕਾਲਜ ਜਲੰਧਰ ਵਿਖੇ ਮੈਨੇਜਮੈਂਟ ਦੀ ਕੁੰਭ ਕਰਨੀ ਨੀਂਦ ਦੇ ਖਿਲਾਫ ਕ... बैंक से पैसा निकालने वाले करोड़ों ग्राहकों को दिया देश के सबसे बड़े बैंक ने बड़ा झटका जेल में बंद कांग्रेस के पूर्व सांसद Sajjan Kumar व सज्जन कुमार का हुआ निधन 10वीं के 2 छात्रों ने प्रिंसिपल पर किये चाकू से करीब 27 बार, मरने से पहले किसे कहा ‘बाबू’? Share Market : 6 दिन की गिरावट के बाद आई हरियाली, सेंसेक्स कई अंक से ज्यादा चढ़ा पी सी एम एस डी कॉलेज फॉर विमेन, जालंधर के PG कॉमर्स और मैनेजमेंट विभाग ने एंटरप्रेन्योरशिप अवेयरनेस ... सेंट सोल्जर ग्रुप के छात्रों का सेमेस्टर परीक्षाओं में शानदार प्रदर्शन,

ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਡੀਏਵੀ ਕਾਲਜ ਜਲੰਧਰ ਵਿਖੇ ਮੈਨੇਜਮੈਂਟ ਦੀ ਕੁੰਭ ਕਰਨੀ ਨੀਂਦ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ,

Punjab Chandigarh College Teachers Union protested against the management's at DAV College Jalandhar

PTB News “ਸਿੱਖਿਆ” : ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਡੀਏਵੀ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਜ਼ਿਲਾ ਜਲੰਧਰ ਤੇ ਹੁਸ਼ਿਆਰਪੁਰ ਦੇ ਸਮੂਹ ਡੀਏਵੀ ਕਾਲਜਾਂ ਦੇ ਪਰਾ ਅਧਿਆਪਕਾਂ ਨੇ ਅੱਜ ਡੀਏਵੀ ਕਾਲਜ ਜਲੰਧਰ ਵਿਖੇ ਮੈਨੇਜਮੈਂਟ ਦੀ ਕੁੰਭ ਕਰਨੀ ਨੀਂਦ ਦੇ ਖਿਲਾਫ ਇਕ ਰੋਸ ਪ੍ਰਦਰਸ਼ਨ ਕੀਤਾ। ਜਿਸ ਦੀ ਅਗਵਾਈ ਡਾ ਆਸ਼ਮੀਨ ਕੌਰ ਏਰੀਆ ਸੈਕਟਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ ਤੇਜਿੰਦਰ ਵਿਰਲੀ ਜਿਲਾ ਪ੍ਰਧਾਨ ਜਲੰਧਰ, ਡਾ ਸੰਜੀਵ ਧਵਨ ਸਟੇਟ ਐਗਜੈਕਟਿਵ ਮੈਂਬਰ ਤੇ ਡਾ ਪੁਨੀਤ ਪੁਰੀ ਨੇ ਕੀਤੀ।

metaslider id=”7630″].

.

ਡੀਏਵੀ ਕਾਲਜ ਜਲੰਧਰ ਦੇ ਮੇਨ ਗੇਟ ਉੱਪਰ ਇਕੱਤਰ ਹੋ ਇਹਨਾਂ ਕਾਲਜ ਅਧਿਆਪਕਾਂ ਨੇ ਕੇ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਕੈਂਡਲ ਮਾਰਚ ਕੱਢਿਆ। ਏਰੀਆ ਸੈਕਟਰੀ ਡਾ ਆਸ਼ਮੀਨ ਕੌਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਇਹ ਸੰਕੇਤਕ ਕੈਂਡਲ ਮਾਰਚ ਡੀਏਵੀ ਮੈਨੇਜਿਗ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਡਾ ਅਨੂਪ ਕੁਮਾਰ ਦੇ ਕਾਲਜ ਦੇ ਬਾਹਰ ਇਸ ਲਈ ਰੱਖਿਆ ਗਿਆ ਹੈ ਕਿ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਟਾਲਮਟੋਲ ਦੀ ਨੀਤੀ ਨਾਲ ਟਾਲਿਆ ਜਾ ਰਿਹਾ ਹੈ।

.

.

ਜਿਸ ਦੀ ਜ਼ਿੰਮੇਵਾਰੀ ਨੈਸ਼ਨਲ ਕੁਆਡੀਨੇਟਰ ਸਾਹਿਬ ਦੀ ਬਣਦੀ ਹੈ। ਨੈਸ਼ਨਲ ਕੁਆਡੀਨੇਟਰ ਡਾ ਅਨੂਪ ਕੁਮਾਰ ਨੇ ਸਾਨੂੰ ਦੋ ਵਾਰ ਲਾਰਾ ਲਾਇਆ ਹੈ ਕਿ ਅਧਿਆਪਕਾ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਜਲਦੀ ਮੰਨ ਲਿਆ ਜਾਵੇ ਗਾ ਪਰ ਉਹਨਾਂ ਦਾ ਇਹ ਲਾਰਾ ਕੇਵਲ ਡੰਗ ਟਪਾਊ ਹੀ ਸਾਬਤ ਹੋਇਆ। ਡਾ ਵਿਰਲੀ ਨੇ ਇਸ ਮੌਕੇ ਕਿਹਾ ਇੱਕ ਬੰਨੇ ਕਾਲਜਾਂ ‘ਚ ਕੰਮ ਕਰਦੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਮੈਨੇਜਮੈਂਟ ਦੀਆਂ ਪੋਸਟਾਂ ਤੇ ਕੰਮ ਕਰਦੇ ਪਰਾ ਅਧਿਆਪਕਾਂ ਨੂੰ ਸੱਤਵੇਂ ਪੇ ਕਮਿਸ਼ਨ ਦਾ ਬਕਾਇਆ ਨਹੀਂ ਮਿਲ ਰਿਹਾ ਇੱਥੋਂ ਤੱਕ ਡੀਪੀਆਈ ਦਫਤਰ ਵੱਲੋਂ ਆਏ ਪੈਸੇ ਵੀ ਨਹੀਂ ਮਿਲ ਰਹੇ ।ਰਿਟਾਇਰਡ ਟੀਚਰਾਂ ਨੂੰ ਪੂਰੇ ਰਿਟਾਇਰਲ ਬੈਨੀਫਿਟ ਨਹੀਂ ਦਿੱਤੇ ਜਾ ਰਹੇ।

.

25/75 ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਦੇ ਮਸਲੇ ਜਿਉਂ ਦੇ ਤਿਉਂ ਲਾਟਕ ਰਹੇ ਹਨ। ਮੈਨੇਜਮੈਂਟ ਆਪਣੇ ਹਿੱਸੇ ਦਾ 25% ਹਿੱਸਾ ਨਹੀਂ ਪਾ ਰਹੀ। ਆਰਥਿਕ ਮੁੱਦਿਆਂ ਤੋਂ ਬਿਨਾਂ ਹੋਰ ਅਨੇਕਾਂ ਮੁੱਦੇ ਹਨ ਜਿਨਾਂ ਵੱਲ ਧਿਆਨ ਤੱਕ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਡਾ ਸੰਜੀਵ ਧਵਨ ਨੇ ਕਿਹਾ ਇਹਨਾਂ ਸਾਰਿਆਂ ਮਸਲਿਆਂ ਨੂੰ ਜਾਣਬੁੱਝ ਕੇ ਅਣਸੁਣਿਆ ਕੀਤਾ ਜਾ ਰਿਹਾ ਹੈ ਕਿਉਂਕਿ ਅਧਿਆਪਕ ਵਿਦਿਆਰਥੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੜਤਾਲ ਤੇ ਨਹੀਂ ਜਾ ਰਹੇ। ਉਹਨਾਂ ਨੇ ਕਿਹਾ ਕਿ ਹੁਣ ਸਾਡੇ ਸਬਰ ਦਾ ਬੰਨ ਟੁੱਟ ਚੁੱਕਾ ਹੈ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਾਲਜਾਂ ਅੰਦਰ ਸੰਕੇਤਕ ਹੜਤਾਲ ਕਰਨ ਜਾ ਰਹੇ ਹਾਂ। ਜੇ ਫਿਰ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਡੀਏਵੀ ਕਾਲਜਾਂ ਨੂੰ ਬੰਦ ਕਰਕੇ ਦਿੱਲੀ ਮੈਨੇਜਿੰਗ ਕਮੇਟੀ ਦੇ ਦਫਤਰ ਦਾ ਘਰਾਓ ਵੀ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਨੈਸ਼ਨਲ ਕੋਆਰਡੀਨੇਟਰ ਡਾ ਅਨੂਪ ਕੁਮਾਰ ਦੀ ਹੋਵੇਗੀ। ਜਿਹੜਾ ਪਿਛਲੇ ਪੰਜ ਮਹੀਨੇ ਤੋਂ ਲਗਾਤਾਰ ਟਾਲ ਮਟੋਲ ਕਰਦਾ ਆ ਰਿਹਾ ਹੈ।

.

ਅੱਜ ਡੀਏਵੀ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਜਿਲਾ ਜਲੰਧਰ ਦਾ ਰੋਸ ਪ੍ਰਦਰਸ਼ਨ ਮਿਤੀ 19 ਸ਼ਾਮ 6 ਵਜੇ ਡੀ ਏ ਵੀ ਕਾਲਜ ਜਲੰਧਰ ਦੇ ਬਾਹਰ ਰੱਖਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਟੀਚਰਾਂ ਨੇ ਭਾਗ ਲਿਆ। ਇਸ ਸਫ਼ਲ ਰੋਸ ਪ੍ਰਦਰਸ਼ਨ ਵਿਚ ਜ਼ਿਲਾ ਸਕੱਤਰ ਡਾ ਪੁਨੀਤ ਪੁਰੀ ਨੇ ਕਿਹਾ ਕਿ ਜੇ ਅਧਿਆਪਕਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਾਲਜਾਂ ਦੇ ਬਾਹਰ ਪੱਕੇ ਧਰਨੇ ਲਾਏ ਜਾਣਗੇ ਜਿਸ ਵਿੱਚ ਰਿਟਾਇਰਡ ਟੀਚਰਾਂ ਨੂੰ ਵੀ ਸੱਦਿਆ ਜਾਵੇਗਾ ਕਿਉਂਕਿ ਪਿਛਲੇ ਸਮੇਂ ਵਿੱਚ ਰਿਟਾਇਰ ਹੋਏ ਟੀਚਰਾਂ ਨੂੰ ਵੀ ਉਹਨਾਂ ਦੇ ਬਣਦੇ ਬਕਾਏ ਦੀ ਅਜੇ ਤੱਕ ਅਦਾਇਗੀ ਨਹੀਂ ਹੋਈ। ਸਾਰੇ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੈਂਡਲ ਮਾਰਚ ਕੇਵਲ ਇੱਕ ਸੰਕੇਤ ਹੈ ਕਿ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਅਧਿਆਪਕ ਆਰ ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਗੇ।

ਵੱਲੋਂ

ਡਾ ਆਸਮੀਨ ਕੌਰ (9855486868)
ਡਾ ਤੇਜਿੰਦਰ ਵਿਰਲੀ (9464797400)
ਡਾ ਸੰਜੀਵ ਧਵਨ (9872422323)
ਡਾ ਪੁਨੀਤ ਪੁਰੀ (9814367271

.

.