PTB News

Latest news
के.एम.वी. कॉलेजिएट स्कूल की छात्राओं नें 10+2 बोर्ड परीक्षा परिणामों में बाज़ी मारी, सेंट सोल्जर इंटर कॉलेज एवं कॉलेजीएट स्कूल, जालंधर के छात्रों ने पीएसईबी कक्षा बाहरवीं के नतीजों में ... एच.एम.वी. कॉलेजिएट स्कूल की छात्राओं ने +2 की परीक्षा में मारी बाजी, एच.एम.वी. की बीए ऑनर्स हिन्दी की छात्राओं का शानदार परिणाम, ਲਾਇਲਪੁਰ ਖ਼ਾਲਸਾ ਕਾਲਜ ਵਖਿੇ ਐਨ.ਸੀ.ਸੀ. ਸਕਾਲਰਸ਼ਪਿ ਵੰਡ ਸਮਾਰੋਹ ਦਾ ਕੀਤਾ ਗਿਆ ਆਯੋਜਨ, जालंधर से दुःखद ख़बर, बुजुर्ग महिला की बस के नीचे आने से हुई दर्दनक मौत, पेट्रोल-डीजल : अब टंकी फुल नहीं करा सकेंगे लोग, सरकार ने निर्धारित की सीमा, जालंधर से लेकर विदेशों तक मसालों के कारोबारियों के दांव पर लगे 45 हजार करोड़, जाने पूरा मामला, बड़ी कार्रवाई, 223 कर्मचारियों को तत्काल प्रभाव से निकाला, जाने बड़ी वजह, IPS अधिकारी अतुल वर्मा बने हिमाचल के नए DGP, संभाला पदभार,
Translate

ਲਾਇਲਪੁਰ ਖ਼ਾਲਸਾ ਕਾਲਜ ਵਿੱਚ ਕਮਿਸਟਰੀ ਵਿਭਾਗ ਦੀ ਮੈਂਡਲੀਵ ਸੋਸਾਇਟੀ ਵਲੋਂ ਕਰਵਾਇਆ ਗਿਆ ‘ਸਪੈਕਟ੍ਰਮ 2022’ ਪ੍ਰੋਗਰਾਮ,

Spectrum 2022 program conducted by Mendeleev Society Department of Chemistry Lyallpur Khalsa College

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ। ਇਸੇ ਕੜੀ ਵਿੱਚ ਕਮਿਸਟਰੀ ਵਿਭਾਗ ਦੀ ਮੈਂਡਲੀਵ ਸੋਸਾਇਟੀ ਵਲੋਂ ‘ਸਪੈਕਟ੍ਰਮ 2022’ ਪ੍ਰੋਗਰਾਮ ਕਰਵਾਇਆ ਗਿਆ। ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਇੰਟਰਕਾਲਜ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ।

ਉਹਨਾਂ ਸਮੁੱਚੀ ਟੀਮ ਨੂੰ ਇਹ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਉਹਨਾਂ ਇਸ ਮੌਕੇ ਵੱਖ ਵੱਖ ਕਾਲਜਾਂ ਤੋਂ ਆਏ ਟੀਮ ਇੰਚਾਰਜਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ‘ਸਪੈਕਟ੍ਰਮ 2022’ ਦੇ ਵਿਸ਼ੇਸ਼ ਇਨਵੈਸਟ ਇਨ ਅਵਰ ਪਲੈਨੇਟ, ਪਾਇਓਨੀਰਜ ਇਨ ਦ ਫੀਲਡ ਆਫ ਕਮਿਸਟਰੀ, ਵਿਵਿਡ ਕਲਰਜ਼ ਇਨ ਕਮਿਸਟਰੀ ਐਂਡ ਇਫੈਕਟਸ ਆਫ਼ ਯੂਕਰੇਨ-ਰਸ਼ੀਆ ਵਾਰ ਸਨ।

ਸਮਾਗਮ ਵਿੱਚ ਵੱਖ ਵੱਖ ਕਾਲਜਾਂ ਦੇ 70 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਰੰਗੋਲੀ ਘੜਾ ਸਜਾਵਟ, ਵਾਧੂ ਸਮਾਨ ‘ਚੋਂ ਵਧੀਆ ਚੀਜ਼ਾਂ ਬਣਾਉਣਾ, ਪੋਸਟਰ ਮੇਕਿੰਗ ਅਤੇ ਕਲਾ ਦੀ ਪੇਸ਼ਕਾਰੀ ਕੀਤੀ। ਵਿਭਾਗ ਦੇ ਅਧਿਆਪਕ ਡਾ. ਰਜਨੀਸ਼ ਮੌਦਗਿਲ, ਡਾ. ਨਵਜੋਤ ਕੌਰ, ਡਾ. ਭੁਪਿੰਦਰਪਾਲ ਸਿੰਘ, ਡਾ. ਗੀਤਾਂਜਲੀ ਕੌਸਲ, ਡਾ. ਵਿਕਾਸ ਕੁਮਾਰ, ਡਾ. ਹਰਸ਼ਵੀਰ ਅਰੋੜਾ ਅਤੇ

ਡਾ. ਹਰਜਿੰਦਰ ਕੌਰ ਨੇ ਵੱਖ ਵੱਖ ਈਵੈਂਟ ਦੇ ਮੁਕਾਬਲੇ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਡਾ. ਗਗਨਦੀਪ ਕੌਰ ਅਤੇ ਡਾ. ਉਪਮਾ ਅਰੋੜਾ ਨੇ ਈਵੈਂਟ ਜੱਜ ਦੀ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ‘ਤੇ ਜੈਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਪ੍ਰੋ. ਅਰੁਨਜੀਤ ਕੌਰ, ਮੁਖੀ ਕਮਿਸਟਰੀ ਵਿਭਾਗ ਨੇ ਅੰਤ ਵਿੱਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਅਧਿਆਪਕ ਸਹਿਬਾਨ, ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।