PTB News

Latest news
भारत और दुनिया भर के हज़ारों छात्रों ने 'फ्रेशमैन इंडक्शन 2026' के साथ एलपीयू में अपने सफ़र की शुरुआ... जीएनडीयू परीक्षा में एम.एससी. फिजिक्स की छात्रा राजदीप कौर ने हासिल किया दूसरा स्थान, सेंट सोल्जर ग्रुप की विभिन्न शाखाओं में उत्साह से मनाया गया रक्षाबंधन, अगले सत्र से एडमिशन फॉर्म में नहीं होगा जाति का कॉलम, मुख्यमंत्री ने दिए निर्देश, कैबिनेट मंत्री के ड्राइवर ने बेटे को Donkey Route से भेजा अमेरिका, Travel Agent ने किया लाखों का फ्र... Jalandhar : लेक्चरर की हत्या मामले में फरार पति व सास को किया गिरफ्तार, गर्लफ्रेंड के पति ने किया बड़... दिल दहला देने वाली वारदात, रिश्तेदारों की हत्या के बाद आरोपी ने खुद को मारी गो*ली बड़ी ख़बर : Trump सरकार ने दुनियाभर में अमेरिकी वीजा अपॉइंटमेंट पर लगाई रोक ब्रिटिश ओलिविया स्कूल ने फिर रचा इतिहास, जिला स्तरीय बास्केटबॉल मुकाबले में दूसरी बार स्वर्ण पदक, सेंट सोल्जर ग्रुप के छात्र वॉलीबॉल मुकाबलों में बने डिस्ट्रिक्ट चैंपियन,

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਐਡਵੈਂਚਰ ਕੈਂਪ ਵਿੱਚ ਲਿਆ ਭਾਗ

students-of-lyallpur-khalsa-college-participated-in-the-adventure-camp-run-by-punjab-government-jalandhar

.

ਪੀਟੀਬੀ ਖ਼ਬਰ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ दिन 13 ਐਨ.ਐਸ.ਐਸ. ਵਲੰਟੀਅਰਾਂ ਨੇ ਯੁਵਕ ਮਾਮਲੇ ਵਿਭਾਗ, ਪੰਜਾਬ ਸਰਕਾਰ ਦੁਆਰਾ ਮਾਰਚ 2024 ਵਿੱਚ ਲਗਾਏ ਗਏ 03 ਵੱਖਵੱਖ ਐਡਵੈਂਚਰ ਕੈਂਪਾਂ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਨ੍ਹਾਂ ਕੈਂਪਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਕਾਲਜ ਵੱਲੋਂ ਇਨ੍ਹਾਂ ਕੈਂਪਾਂ ਵਿਚ ਵਿਦਿਆਰਥੀਆਂ ਦੀ ਰਿਕਾਰਡ ਸ਼ਮੂਲੀਅਤ ਹੋਈ ਹੈ, ਇਸ ਗੱਲ ਦਾ ਪ੍ਰਮਾਣ ਹੈ ਕਿ ਲਾਇਲਪੁਰ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।

.

.

ਦਸਣਯੋਗ ਹੈ ਕਿ ਹਰੇਕ ਕਾਲਜ ਨੂੰ ਸੀਮਤ ਸੀਟਾਂ ਅਲਾਟ ਕੀਤੀਆਂ ਜਾਂਦੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਦੀ ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਅਨੁਸ਼ਾਸਨ ਦੀ ਪਰਖ ਕਰਦੇ ਹਨ। ਪ੍ਰੋ. ਸਤਪਾਲ ਸਿੰਘ, ਚੀਫ ਪ੍ਰੋਗਰਾਮ ਅਫਸਰ, ਐਨ.ਐਸ.ਐਸ., ਨੇ ਦੱਸਿਆ ਕਿ 02 ਵਲੰਟੀਅਰ ਮੋਹਨ ਠਾਕੁਰ ਅਤੇ ਜਸਕਰਨ ਗਧਰਾ ਨੇ ਸੋਲਾਂਗ ਵੈਲੀ, ਕੁੱਲੂ ਵਿਖੇ ਸਕੀਇੰਗ ਅਤੇ ਐਡਵੈਂਚਰ ਕੈਂਪ ਵਿੱਚ ਭਾਗ ਲਿਆ ਜਿੱਥੇ ਉਨ੍ਹਾਂ ਨੇ ਸਕੀਇੰਗ, ਨੈਵੀਗੇਸ਼ਨ ਅਤੇ ਪਰਬਤਾਰੋਹੀ ਦੇ ਢੰਗ ਸਿੱਖੇ।

.

.

ਜਦੋਂ ਕਿ 06 ਮਹਿਲਾ ਵਲੰਟੀਅਰਾਂ ਕ੍ਰਿਤੀਕਾ, ਰੀਮਾ, ਅੰਜਲੀ, ਮੁਸਕਾਨ, ਮਹਿਕ ਅਤੇ ਭੁਪਿੰਦਰ ਨੇ ਮੈਕਲੋਡਗੰਜ, ਧਰਮਸ਼ਾਲਾ ਵਿਖੇ ਐਡਵੈਂਚਰ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ 05 ਵਲੰਟੀਅਰਾਂ ਸੋਨੂੰ ਸੁਨਾਰ, ਪੁਨੀਤ, ਤਰਨਬੀਰ ਸਿੰਘ, ਸੁਖਵੀਰ ਬੈਂਸ ਅਤੇ ਕਰਨ ਕੁਮਾਰ ਨੇ ਅਟਲ ਬਿਹਾਰੀ ਵਾਜਪਾਈ ਮਾਊਂਟੇਨਰਿੰਗ ਅਤੇ ਅਲਾਈਡ ਸਪੋਰਟਸ, ਮਨਾਲੀ ਵਿਖੇ ਟ੍ਰੈਕਿੰਗ ਕੈਂਪ ਵਿੱਚ ਸ਼ਿਰਕਤ ਕੀਤੀ।

.

.

ਉਨ੍ਹਾਂ ਕਿਹਾ ਕਿ ਇਨ੍ਹਾਂ ਵਲੰਟੀਅਰਾਂ ਨੇ ਪਰਬਤਾਰੋਹ, ਟ੍ਰੈਕਿੰਗ, ਰੇਪਲਿੰਗ, ਨੈਵੀਗੇਸ਼ਨ, ਰਿਵਰ ਕਰਾਸਿੰਗ, ਡਿਜ਼ਾਸਟਰ ਮੈਨੇਜਮੈਂਟ, ਟੈਂਟ ਪਿਚੀਗ ਆਦਿ ਦੇ ਤਕਨੀਕੀ ਹੁਨਰ ਸਿੱਖੇ। ਉਨ੍ਹਾਂ ਕਿਹਾ ਕਿ ਇਹ ਵਲੰਟੀਅਰਾਂ ਦੀ ਸਖ਼ਤ ਮਿਹਨਤ ਅਤੇ ਸਮਾਜ ਨਿਰਮਾਣ ਦੀ ਭਾਵਨਾ ਦਾ ਨਤੀਜਾ ਹੈ ਕਿ ਉਹ ਪੰਜਾਬ ਸਰਕਾਰ ਦੁਆਰਾ ਸਪਾਂਸਰਡ ਕੈਂਪਾਂ ਵਿਚ ਚੁਣੇ ਗਏ ਹਨ। ਵਲੰਟੀਅਰਾਂ ਨੇ ਅਜਿਹਾ ਪਲੇਟਫਾਰਮ ਪ੍ਰਦਾਨ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਪੰਜਾਬ, ਪ੍ਰਧਾਨ, ਕਾਲਜ ਗਵਰਨਿੰਗ ਕੌਂਸਲ ਸਰਦਾਰਨੀ ਬਲਬੀਰ ਕੌਰ, ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਐਨ.ਐਸ.ਐਸ. ਯੂਨਿਟ ਦਾ ਧੰਨਵਾਦ ਕੀਤਾ।

.

.

.