PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਲਾਇਲਪੁਰ ਖ਼ਾਲਸਾ ਕਾਲਜ,ਜਲੰਧਰ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਏ. ਮਿਊਜ਼ਿਕ ਵੋਕਲ ਸਮੈਸਟਰ ਚੌਥੇ ਦਾ ਸ਼ਾਨਦਾਰ ਰਿਹਾ ਨਤੀਜਾ,

Lyallpur Khalsa College Jalandhar Guru Nanak Dev University announces M.A. Excellent results for the fourth semester of Music Vocal

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਏ. ਮਿਊਜ਼ਿਕ ਵੋਕਲ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਅੰਤਰੀਕਸ਼ ਪਸਰੀਚਾ ਨੇ 1600 ਵਿਚੋਂ 1472 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਦੂਜਾ ਸਥਾਨ ਅਤੇ ਗੁਰਪ੍ਰੀਤ ਸਿੰਘ ਨੇ 1465 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਕਲਾਸ ਦੀ ਵਿਦਿਆਰਥੀ ਪਰਮਜੀਤ ਸਿੰਘ ਨੇ 1433 ਅੰਕ, ਜੱਸਾ ਸਿੰਘ ਨੇ 1414 ਅੰਕ, ਸਿਮਰਨਜੀਤ ਸਿੰਘ ਨੇ 1411 ਅੰਕ, ਨੀਰਜ ਨੇ 1390 ਅੰਕ, ਮਨਜੀਤ ਸਿੰਘ ਨੇ 1384 ਅੰਕ, ਬੇਬੀ ਕਲੇਰ ਨੇ 1381 ਅੰਕ, ਅਮਨਦੀਪ ਕੁਮਾਰੀ ਨੇ 1374 ਅੰਕ, ਵਿਨੇ ਕੁਮਾਰ ਨੇ 1370 ਅੰਕ, ਅਕਸ਼ੇ ਭਾਟੀਆ ਨੇ 1367 ਅੰਕ, ਗੰਗਾ ਸਿੰਘ ਨੇ 1365 ਅੰਕ, ਗੁਰਜੀਵਨ ਸਿੰਘ ਨੇ 1343 ਅੰਕ, ਜਸਪਾਲ ਸਿੰਘ ਨੇ 1294 ਅੰਕ, ਰਾਜ ਕੁਮਾਰ ਨੇ 1281 ਅੰਕ, ਲੱਖਣ ਸਿੰਘ ਨੇ 1277 ਅੰਕ,

ਕ੍ਰਿਸ਼ਨਾ ਕੁਮਾਰ ਨੇ 1277 ਅੰਕ, ਨਵਜੋਤ ਕੌਰ ਨੇ 1267 ਅੰਕ, ਸੈਮੂਅਲ ਨੇ 1257 ਅੰਕ, ਮਰੀਦੁਲ ਰੱਜਤਾ ਨੇ 1256 ਅੰਕ, ਸਰਬਜੀਤ ਸਿੰਘ ਨੇ 1245 ਅੰਕ, ਗੁਰਮੀਤ ਸਿੰਘ ਨੇ 1244 ਅੰਕ, ਪ੍ਰਿੰਸ ਨੇ 1238 ਅੰਕ, ਅਮੋਘ ਪਾਂਡੇ ਨੇ 1228 ਅੰਕ, ਨਛੱਤਰ ਸਿੰਘ ਨੇ 1227 ਅੰਕ, ਹਰਪ੍ਰੀਤ ਕੁਮਾਰ 1215 ਅੰਕ, ਪ੍ਰਿਅੰਕਾ ਨੇ 1209 ਅੰਕ ਅਤੇ ਮਨਜਿੰਦਰ ਹੰਸ ਨੇ 1206 ਅੰਕ ਪ੍ਰਾਪਤ ਕਰਕੇ ਡਿਸਟਿੰਕਸ਼ਨ ਹਾਸਲ ਕੀਤੀ।

ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਦਾਖਲੇ ਸਮੇਂ ਫੀਸਾਂ ਵਿਚ ਛੋਟ ਦਿੱਤੀ ਜਾਂਦੀ ਹੈ। ਇਸ ਮੌਕੇ ਡਾ. ਸੁਖਦੇਵ ਸਿੰਘ, ਮੁਖੀ ਸੰਗੀਤ ਵਿਭਾਗ, ਪ੍ਰੋ. ਗੁਰਚੇਤਨ ਸਿੰਘ ਅਤੇ ਪ੍ਰੋ. ਅੰਕੁਸ਼ ਗਿੱਲ ਵੀ ਹਾਜ਼ਰ ਸਨ।