PTB News

Latest news
सिद्धू मूसेवाला के क+त्ल केस के मास्टरमाइंड गोल्डी बराड़ की हुई मौत, इस गेंग ने ली जिम्मेदारी, हिमाचल : 12वीं का Result आते ही छात्र ने उठाया खौफनाक कदम, मचा हड़कंप, हिमाचल के नए DGP बने 1991 बैच के IPS अधिकारी अतुल वर्मा, संजय कुंडू की रिटायरमेंट के बाद मिली ताजपोश... जालंधर : पुलिस ने 63 लाख रुपये के सोने व हीरे के आभूषणों सहित दो कार सवार किए काबू, पंजाब : भिंडरावाले के भतीजे पर किया सेवादार ने तल+वार से हम+ला, हुई मौ+त, आरोपी फरार, पुलिस जाँच में... पंजाब : कांग्रेस को अलविदा कह आप में शामिल हुए दलवीर गोल्डी, CM मान ने पार्टी करवाई ज्वॉइन कांग्रेसी MLA के बेटे को ED ने किया गिरफ्तार, 360 करोड़ की कर डाली धोखाधड़ी, जाने पूरा मामला, मई महीने के पहले ही दिन आम आदमी को मिली बड़ी राहत, LPG सिलेंडर के दाम में हुई कटौती, बड़ी ख़बर : Delhi Public School सहित एक दर्जन स्कूलों को मिली बम उड़ाने की धमकी, मचा हड़कंप, पुलिस ने स... 35 साल की नौकरी के बाद रिटायर हुए हिमाचल के DGP संजय कुंडू, नए पुलिस मुखिया पर मुख्यमंत्री सुक्खू ले...
Translate

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ NSS ਯੂਨਿਟ ਵੱਲੋਂ ਲਗਾਇਆ ਗਿਆ ਸੱਤ ਰੋਜ਼ਾ ਵਿਸ਼ੇਸ਼ ਕੈਂਪ ਸਮਾਪਤ,

seven day special camp organized by NSS unit of Lyallpur Khalsa College Jalandhar came to an end

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਵੱਲੋਂ ਪਿੰਡ ਜੌਹਲ ਅਤੇ ਬੋਲੀਨਾ ਦੁਆਬਾ ਵਿਚ ਆਯੋਜਿਤ ਸੱਤ ਰੋਜ਼ਾ ਵਿਸ਼ੇਸ਼ ਕੈਂਪ ਵਲੰਟੀਅਰਾਂ ਅਤੇ ਨਾਗਰਿਕਾਂ ਦੀਆਂ ਯਾਦਾਂ ਵਿੱਚ ਅਮਿੱਟ ਪੈੜਾਂ ਦੇ ਨਿਸ਼ਾਨ ਛੱਡ ਗਿਆ। ਇਸ ਕੈਂਪ ਦੇ ਵਿਸ਼ੇ ਸਵੱਛਤਾ, ਸਮਾਜਿਕ ਜਾਗਰੂਕਤਾ ਅਤੇ ਸ਼ਖਸੀਅਤ ਵਿਕਾਸ ਸਨ। ਕੈਂਪ ਦੇ ਸੱਤਵੇਂ ਦਿਨ ਸਮਾਪਤੀ ਸਮਾਗਮ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

NSS ਟੀਮ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਲੰਟੀਅਰਾਂ ਵੱਲੋਂ ਸ਼ਬਦ ਗਾਇਨ ਪੇਸ਼ ਕੀਤੇ ਗਏ ਅਤੇ ਕੈਂਪ ਦੇ ਤਜ਼ਰਬੇ ਸਾਂਝੇ ਕਰਨ ਉਪਰੰਤ ਚੀਫ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਕੈਂਪ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਜੌਹਲ ਅਤੇ ਬੋਲੀਨਾ ਦੁਆਬਾ ਵਿਖੇ ਸਵੱਛਤਾ ਅਭਿਆਨ ’ਤੇ ਨੁੱਕੜ ਨਾਟਕ ਕੈਂਪ ਦੀਆਂ ਵਿਸ਼ੇਸ਼ਤਾਵਾਂ ਸਨ। ਇਸ ਮੌਕੇ ਵੋਟਰ ਜਾਗਰੂਕਤਾ, ਬਰਸਾਤੀ ਪਾਣੀ ਦੀ ਸੰਭਾਲ, ਨਸ਼ਾ ਮੁਕਤੀ ਅਤੇ ਖੂਨਦਾਨ ਸਬੰਧੀ ਰੈਲੀਆਂ ਤੋਂ ਇਲਾਵਾ ਪਾਣੀ ਦੇ ਪ੍ਰਦੂਸ਼ਣ ਅਤੇ ਪਾਣੀ ਦੀ ਸੰਭਾਲ ਸਬੰਧੀ ਪਿੰਡ ਵਿੱਚ ਸਰਵੇਖਣ ਕੀਤਾ ਗਿਆ।

ਸਵੱਛਤਾ ਮੁਹਿੰਮ ਤਹਿਤ ਵਲੰਟੀਅਰਾਂ ਨੇ ਪਿੰਡ, ਲਾਇਲਪੁਰ ਖ਼ਾਲਸਾ ਕਾਲਜ ਹਾਲਟ, ਕਾਲਜ ਕੈਂਪਸ ਅਤੇ ਲਾਇਬ੍ਰੇਰੀ ਦੀ ਸਫ਼ਾਈ ਕੀਤੀ ਅਤੇ ਸਵੈ ਸੇਵਾ ਦੀ ਕਲਾ ਸਿੱਖੀ। ਇਸ ਕੈਂਪ ਦੌਰਾਨ ਏ.ਡੀ.ਸੀ. ਅਰਬਨ ਡਿਵੈਲਪਮੈਂਟ ਆਈ.ਏ.ਐਸ. ਹਿਮਾਂਸ਼ੂ ਜੈਨ, ਪਿ੍ੰਸੀਪਲ ਡਾ. ਸਮਰਾ, ਨੈਸ਼ਨਲ ਅਵਾਰਡੀ ਸੁਰਿੰਦਰ ਸੈਣੀ ਅਤੇ ਸਵੀਪ ਦੇ ਜ਼ਿਲ੍ਹਾ ਅਸਿਸਟੈਂਟ ਨੋਡਲ ਅਫ਼ਸਰ ਸੁਰਜੀਤ ਲਾਲ ਵੱਲੋਂ ਪ੍ਰੇਰਣਾਦਾਇਕ ਲੈਕਚਰ ਦਿੱਤੇ ਗਏ। ਪ੍ਰਿੰਸੀਪਲ ਡਾ. ਸਮਰਾ ਨੇ ਆਪਣੇ ਸੰਬੋਧਨ ਵਿਚ ਵਲੰਟੀਅਰਾਂ ਨੂੰ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ’ਤੇ ਵਧਾਈ ਦਿੱਤੀ ਅਤੇ

ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਅੱਗੇ ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਸਮਾਜਿਕ ਕਾਰਜਾਂ ਅਤੇ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਹ ਵਿਿਦਆਰਥੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰਦਾਨ ਕੀਤੇ ਮੌਕਿਆਂ ਦਾ ਲਾਭ ਉਠਾਉਣ। ਚੀਫ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਕਿਹਾ ਕਿ ਇਹ ਵਲੰਟੀਅਰ ਸ਼ਹਿਰ ਅਤੇ ਪਿੰਡਾਂ ਦੇ ਸੱਭਿਆਚਾਰਾਂ ਵਿਚਕਾਰ ਕੜੀ ਹਨ।

ਇਹ ਐਨ.ਐਸ.ਐਸ. ਕੈਂਪ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਭਵਿੱਖ ਦੇ ਯਤਨਾਂ ਲਈ ਤਿਆਰ ਕਰਦੇ ਹਨ। ਸਮਾਗਮ ਦੌਰਾਨ ਕਾਲਜ ਦੀ ਐਨ.ਐਸ.ਐਸ. ਯੂਨਿਟ ਨੂੰ ਐਨਐਸਐਸ ਕੈਪਾਂ, ਟੀ-ਸ਼ਰਟਾਂ ਅਤੇ ਟਰੈਕ ਸੂਟ ਭੇਟ ਕੀਤੇ ਗਏ। ਮਨਿੰਦਰਜੀਤ ਸਿੰਘ, ਜ਼ੋਰਾਵਰ ਸਿੰਘ, ਦਿਸ਼ਾ ਵਿੱਜ ਅਤੇ ਲਵਪ੍ਰੀਤ ਕੌਰ ਨੂੰ ਸਰਵੋਤਮ ਕੈਂਪਰ ਚੁਣਿਆ ਗਿਆ। ਪੂਰੇ ਕੈਂਪ ਦਾ ਪ੍ਰਬੰਧ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ, ਡਾ. ਅਮਨਦੀਪ ਕੌਰ ਅਤੇ ਡਾ. ਨਵਨੀਤ ਅਰੋੜਾ ਨੇ ਕੀਤਾ।

Latest News