ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 10 ਪਰਿਵਾਰ ਕਾਂਗਰਸ ਵਿੱਚ ਸ਼ਾਮਲ,
ਪੀਟੀਬੀ ਖਬਰਾਂ ਜਲੰਧਰ : ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਮੇਂ ਪੰਜਾਬ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਿਹੈ, ਪੰਜਾਬੀਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਇਹ ਵਿਚਾਰ ਜਲੰਧਰ ਕੈਂਟ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਹਲਕੇ ਵਿੱਚ ਵੱਖ ਵੱਖ ਪਿੰਡਾਂ ਅਤੇ ਕਾਲੋਨੀਆਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਵਰਗਾ ਸਮਝਦਾਰ ਕੋਈ ਵੀ ਨਹੀਂ।
ਆਮ ਆਦਮੀ ਪਾਰਟੀ ਲੋਟੂਆਂ ਦਾ ਟੋਲਾ ਹੈ ਅਤੇ ਇਹ ਪਾਰਟੀ ਪੰਜਾਬ ਵਿਚੋਂ ਪੈਸਾ ਲੁੱਟਣ ਵਾਲੇ ਕੰਮ ਕਰ ਰਹੀ ਹੈ।ਪਰਗਟ ਸਿੰਘ ਨੂੰ ਹਲਕੇ ਵਿੱਚ ਮਿਲਦੇ ਜ਼ੋਰਦਾਰ ਹੁੰਗਾਰੇ ਨਾਲ ਵਿਰੋਧੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 10 ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਵਾਲਿਆਂ ਵਿੱਚ ਸੁਖਪਾਲ ਸਿੰਘ ਗੱਬਰ, ਹ੍ਰਰਿਾਮ ਗੋਤਮ. ਰਾਕੇਸ਼ ਕਾਨੋਜੀਆ ਅਤੇ ਹੋਰ ਕਈ ਪ੍ਰਮੁੱਖ ਹਨ।
ਉਨ੍ਹਾ ਕਿਹਾ ਕਿ ਉਹ ਪਰਗਟ ਸਿੰਘ ਦੀ ਸਖਸ਼ੀਅਤ ਤੋਂ ਕਾਇਲ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਵੱਖ ਵੱਖ ਪਿੰਡਾਂ ਅਤੇ ਕਾਲੋਨੀਆਂ ਵਿੱਚ ਪਰਗਟ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਪਿੰਡ ਅਲਾਦੀਨਪੁਰ ਵਿਖੇ ਪਰਗਟ ਸਿੰਘ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਤੇ ਅਲਾਦੀਨਪੁਰ ਦੇ ਸਾਬਕਾ ਸਰਪੰਚ ਫੂਲ ਚੰਦ ਨੇ ਕਿਹਾ ਕਿ ਪਿੰਡ ਅਲਾਦੀਨਪੁਰ ਪੂਰੀ ਤਰ੍ਹਾਂ ਨਾਲ ਪਰਗਟ ਸਿੰਘ ਦੇ ਨਾਲ ਹੈ। ਪਰਗਟ ਸਿੰਘ ਨੇ ਪਿੰਡ ਦੇ ਵਿਕਾਸ ਲਈ ਜੋ ਕੁਝ ਕੀਤਾ ਹੈ ਸਾਰਾ ਪਿੰਡ ਉਨ੍ਹਾਂ ਦਾ ਰਿਣੀ ਹੈ।
ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੇ ਪਿੰਡ ਵਾਸੀਆਂ ਨੂੰ ਬੇਹਤਰ ਜੀਵਨ ਜਿਉਣ ਦੀ ਰਾਹ ਤੇ ਤੋਰਿਆ ਹੈ। ਇਸ ਮੌਕੇ ਤੇ ਪਰਗਟ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਿਕਾਸ ਕਾਰਜ ਜ਼ਰੂਰ ਕੀਤੇ ਗਏ ਹਨ ਪਰ ਬਹੁਤ ਸਾਰੇ ਕੰਮ ਅਜੇ ਅਧੂਰੇ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ।
ਪਰਗਟ ਸਿੰਘ ਨੇ ਹਲਕੇ ਦੇ ਵੱਖ ਵੱਖ ਇਲਾਕਿਆਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਜੰਡਿਆਲਾ, ਸਮਰਾਏ,. ਮਿੱਠਾਪੁਰ, ਬੂਟਾ ਮੰਡੀ, ਖੁਰਲਾ ਕਿੰਗਰਾ, ਅਰਬਨ ਅਸਟੇਟ ਅਤੇ ਗੜ੍ਹਾ ਵਿਖੇ ਗੁਰੁ ਘਰਾਂ ਵਿੱਚ ਨਤਮਸਤਕ ਹੋਏ। ਇਸ ਤੋਂ ਇਲਾਵਾ ਅਲੀਪੁਰ (ਮ), ਆਰਮੀ ਇਨਕਲੇਵ ਧੀਣਾ, ਬਾਬਾ ਈਸ਼ਰ ਸਿੰਘ ਨਗਰ, ਉਸਮਾਨਪੁਰ, ਗੁਰਜੇਪਾਲ ਨਗਰ, ਚੀਮਾ ਨਗਰ ਵਿਖੇ ਚੋਣ ਪ੍ਰਚਾਰ ਕੀਤਾ।





































