PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,

Lyallpur Khalsa College on behalf of District Legal Services Authority Seminar on Free Legal Aid conducted under the auspices of Jalandhar

ਜਲੰਧਰ ਦੇ ਸਹਿਯੋਗ ਨਾਲ ਅਧ੍ਰਸ਼ ਤਹਿਤ ਕਰਵਾਇਆ ਗਿਆ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਸੈਮੀਨਾਰ

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਨੂੰਨੀ ਹੱਕਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰਨ ਲਈ ‘ਅਲਟਰਨੇਟਿਵ ਡਿਸਪਿਊਟ ਰਿਡਰੈਸਲ ਸਿਸਟਮ’ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਗਰੀਵੀਐਂਸ ਰੀਡਰੈਸਲ ਸੈੱਲ, ਐਨ.ਐਸ.ਐਸ. ਯੂਨਿਟ, ਲੀਗਲ ਏਡ ਕਲੱਬ ਅਤੇ ਸੋਸ਼ਲ ਸੈਂਸਟਾਈਜ਼ੇਸ਼ਨ ਸੈੱਲ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੇ ਸਹਿਯੋਗ ਨਾਲ ਕੀਤਾ।

ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਕਾਲਜ ਦੇ ਪ੍ਰਬੰਧਕੀ ਯੂਨਿਟਾਂ ਦੇ ਕਨਵੀਨਰਜ਼ ਨੇ ਮੁੱਖ ਮਹਿਮਾਨ ਸ਼੍ਰੀਮਤੀ ਸੋਨਲ ਨੰਦਾ, ਐਡਵੋਕੇਟ ਜਿਲ੍ਹਾ ਕਚਹਿਰੀਆਂ ਜਲੰਧਰ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਕਾਨੂੰਨੀ ਹੱਕਾਂ ਅਤੇ ਕਰਤੱਵਾਂ ਬਾਰੇ ਵੀ ਜਾਗਰੂਕ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਮੁੱਖ ਮਹਿਮਾਨ ਐਡਵੋਕੇਟ ਸ੍ਰੀਮਤੀ ਸੋਨਲ ਨੰਦਾ ਨੇ ਵਿਿਦਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੀ ਧਾਰਨਾ, ਲਾਭਪਾਤਰੀਆਂ ਦੀ ਯੋਗਤਾ ਬਾਰੇ ਦੱਸਿਆ ਅਤੇ ਮੁਫਤ ਸਹਾਇਤਾ ਪ੍ਰਾਪਤ ਕਰਨ ਦੀ ਵਿਧੀ ਬਾਰੇ ਵੀ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦੋਵੇਂ ਧਿਰਾਂ ਨਿਆਂ ਲਈ ‘ਅਲਟਰਨੇਟਿਵ ਡਿਸਪਿਊਟ ਰਿਡਰੈਸਲ ਸਿਸਟਮ’ ਕੋਲ ਆਉਂਦੀਆਂ ਹਨ, ਤਾਂ ਨਿਆਂ ਵਿੱਚ ਦੇਰੀ ਨਹੀਂ ਹੁੰਦੀ ਅਤੇ ਇਹ ਕਾਨੂੰਨੀ ਤੌਰ ਤੇ ਮੰਨਣਯੋਗ ਹੁੰਦਾ ਹੈ। ਸ਼੍ਰੀਮਤੀ ਨੰਦਾ ਨੇ ਵਿਿਦਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਾ ਲਾਭ ਲੈਣ ਅਤੇ ਹੋਰਨਾਂ ਨੂੰ ਵੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ।

ਇਸ ਉਪਰੰਤ ਡਾ. ਐਸ.ਐਸ. ਬੈਂਸ ਨੇ ਐਲ.ਕੇ.ਸੀ ਲੀਗਲ ਏਡ ਕਲੱਬ ਦੇ ਕੰਮਕਾਜ ਦੀ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਡਾ. ਮਨਮੀਤ ਸੋਢੀ ਨੇ ਨਿਭਾਈ। ਇਸ ਸਮਾਗਮ ਦੌਰਾਨ ਪ੍ਰੋ: ਜਸਰੀਨ ਕੌਰ, ਡੀਨ ਅਕਾਦਮਿਕ ਮਾਮਲੇ, ਡਾ. ਗਗਨਦੀਪ ਕੌਰ, ਕਨਵੀਨਰ ਗਰੀਵੀਐਂਸ ਰੀਡਰੈਸਲ ਸੈੱਲ, ਡਾ: ਐੱਸ.ਐੱਸ. ਬੈਂਸ, ਇੰਚਾਰਜ ਲੀਗਲ ਏਡ ਕਲੱਬ, ਡਾ. ਅਮਿਤਾ ਸ਼ਹੀਦ ਕਨਵੀਨਰ ਸੋਸ਼ਲ ਸੈਂਸਟਾਈਜ਼ੇਸ਼ਨ ਸੈੱਲ, ਪ੍ਰੋ. ਸਤਪਾਲ ਸਿੰਘ ਚੀਫ ਪ੍ਰੋਗਰਾਮ ਅਫ਼ਸਰ, ਐਨ.ਐਸ.ਐਸ. ਅਤੇ ਪ੍ਰੋ. ਅਰੁਣਜੀਤ ਕੌਰ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਨਵਦੀਪ ਕੌਰ ਅਤੇ ਵਿਿਦਆਰਥੀ ਹਾਜ਼ਰ ਸਨ।