PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਵਿਸ਼ਵ ਨ੍ਰਿਤ ਦਿਵਸ’

World Dance Day celebrated at Lyallpur Khalsa College

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਲਾ ਦੇ ਖੇਤਰ ਵਿਚ ਵੀ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦਾ ਹੈ, ਜਿਸ ਸਦਕਾ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਰਹੇ ਹਨ। ਕਲਾ ਦੇ ਖੇਤਰ ਵਿਚ ਸੇਵਾਵਾਂ ਦੇਣ ਵਾਲੇ ਕਾਲਜ ਦੇ ਪੋਸਟ ਗ੍ਰੈਜੁਏਟ ਸੰਗੀਤ ਵਿਭਾਗ ਵਲੋਂ ‘ਵਿਸ਼ਵ ਨ੍ਰਿਤ ਦਿਵਸ’ ਮਨਾਇਆ ਗਿਆ। ਇਹ ਦਿਵਸ ਕੱਥਕ ਦੇ ਆਚਾਰੀਆ ਪੰਡਿਤ ਬਿਰਜੂ ਮਹਾਰਾਜ ਜੀ ਨੂੰ ਯਾਦ ਕਰਦਿਆਂ ਹੋਇਆਂ ਉੱਘੀ ਲੋਕ ਨ੍ਰਿਤਕਾਰ ਸਵ. ਵਿੰਪੀ ਪਰਮਾਰ ਨੂੰ ਸਮਰਪਿਤ ਕੀਤਾ ਗਿਆ।

ਵਿਸ਼ਵ ਨ੍ਰਿਤ ਦਿਵਸ ਮੌਕੇ ਰੱਖੇ ਗਏ ਸਮਾਗਮ ਵਿਚ ਡਾ. ਜੀਵਨ ਬਾਲਾ ਉੱਘੀ ਕਲਾਸੀਕਲ ਨ੍ਰਿਤਕਾਰਾ ਤੇ ਰਿਟਾਇਰ ਪ੍ਰੋਫੈਸਰ ਜੀ.ਸੀ.ਜੀ. ਸਰਕਾਰੀ ਕਾਲਜ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ ਦੁਆਰਾ ਗੁਲਦਸਤੇ ਦੇ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਸਮੂਹ ਸਟਾਫ, ਕਲਾਕਾਰਾਂ ਤੇ ਵਿਦਿਆਰਥੀਆਂ ਨੂੰ ਵਿਸ਼ਵ ਨ੍ਰਿਤ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਵਿਸ਼ਵ ਨ੍ਰਿਤ ਦਿਵਸ ਰਾਹੀਂ ਕਲਾਕਾਰਾਂ ਵਿਚ ਇਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਜਿਸ ਨਾਲ ਜਿੱਥੇ ਕਲਾਕਾਰ ਦੀ ਪ੍ਰਤਿਭਾ ਨਿੱਖਰਦੀ ਹੈ, ਉੱਥੇ, ਸਕਾਰਾਤਮਕ ਭਾਵਨਾਵਾਂ ਦਾ ਸੰਚਾਰ ਵੀ ਹੁੰਦਾ ਹੈ। ਉਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਆਪਣੇ ਜੀਵਨ ਵਿਚ ਕਲਾਵਾਂ ਨੂੰ ਵਿਕਸਿਤ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਹਮੇਸ਼ਾਂ ਸਿੱਖਦੇ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਵਿਚ ਕਲਾ ਪ੍ਰਤਿਭਾ ਤੇ ਊਰਜਾ ਬਹੁਤ ਹੈ, ਇਸ ਨੂੰ ਸਹੀ ਦਿਸ਼ਾ ਦੇ ਕੇ ਦੇਸ਼ ਤੇ ਵਿਸ਼ਵ ਨੂੰ ਉੱਤਮ ਕਲਾਕਾਰ ਦਿੱਤੇ ਜਾ ਸਕਦੇ ਹਨ।

World Dance Day celebrated at Lyallpur Khalsa College

ਇਸ ਮੌਕੇ ਵਿਦਿਆਰਥੀ ਕਲਾਕਾਰਾਂ ਨੇ ਗਨੇਸ਼ ਵੰਦਨਾ, ਮਾਹੀਆ ਕੋਰਿਓਗ੍ਰਾਫੀ, ਭੰਗੜਾ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਦਿੱਤੀ। ਪ੍ਰੋ. ਪ੍ਰਭਦੀਪ ਕੌਰ ਨੇ ਅਪਾਣੀ ਕਲਾਸੀਕਲ ਡਾਂਸ ਦੀ ਪੇਸ਼ਕਾਰੀ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਇਨ੍ਹਾਂ ਪੇਸ਼ਕਾਰੀਆਂ ਲਈ ਪ੍ਰੋ. ਸੁਖਦੇਵ ਸਿੰਘ ਨੇ ਵੋਕਲ ਅਤੇ ਤਬਲੇ ’ਤੇ ਪ੍ਰੋ. ਗੁਰਚੇਤਨ ਸਿੰਘ ਨੇ ਸਾਥ ਦਿੱਤਾ। ਡਾ. ਜੀਵਨ ਬਾਲਾ ਮੁੱਖ ਮਹਿਮਾਨ ਨੇ ਵਿਦਿਆਰਥੀ ਕਲਾਕਾਰਾਂ ਦੀ ਕਲਾ ਪ੍ਰਤਿਭਾ ਦੀ ਤਾਰੀਫ ਕੀਤੀ ਤੇ ਆਪਣਾ ਇਹ ਸਫਰ ਲਗਾਤਾਰ ਜਾਰੀ ਰੱਖਣ ਲਈ ਕਿਹਾ।

ਇਸ ਮੌਕੇ ਕਾਲਜ ਦੇ ਰਿਟਾਇਰਡ ਅਧਿਆਪਕ ਪ੍ਰੋ. ਆਰ.ਸੀ. ਕੁਕੇਰਜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਸਮਾਗਮ ਵਿੱਚ ਪ੍ਰੋ. ਸਰਿਤਾ ਤਿਵਾੜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੀਆਂ ਸਾਰੀਆਂ ਹੀ ਪੇਸ਼ਕਾਰੀਆਂ ਦੀ ਤਿਆਰੀ ਪ੍ਰੋ. ਪ੍ਰਭਦੀਪ ਕੌਰ ਨੇ ਕਰਵਾਈ। ਅੰਤ ਵਿਚ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਨੇ ਮੁੱਖ ਮਹਿਮਾਨ, ਮਹਿਮਾਨਾਂ, ਸਮੂਹ ਵਿਭਾਗਾਂ ਦੇ ਮੁਖੀ ਸਹਿਬਾਨਾਂ, ਅਧਿਆਪਕਾਂ, ਕਲਾਕਾਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਮਾਮਲੇ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਬਲਰਾਜ ਕੌਰ, ਪ੍ਰੋ. ਰੁਪਾਲੀ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਐਸ.ਐਸ. ਬੈਂਸ, ਸ੍ਰੀ ਮਨਸਾ ਸਿੰਘ ਆਦਿ ਮੌਜੂਦ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਸੁਰਿੰਦਰ ਮੰਡ ਨੇ ਬਾਖੂਬੀ ਕੀਤਾ।