PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

‘AAP’ ਵਿਧਾਇਕ ਦਾ SSP ਨਾਲ ਪਿਆ ਪੰਗਾ, ਕਿਹਾ ‘SSP ਤੂੰ ਆਪਣੀ ਵਰਦੀ ਪਾਸੇ ਰੱਖ, ਤੇ ਮੈਂ ਆਪਣੀ MLA ਦੀ ਕੁਰਸੀ’,

punjab-aap-mla-manjinder-singh-lalpura-made-serious-allegations-against-ssp-gurmeet-singh-chauhan

ਪੀਟੀਬੀ ਖਬਰਾਂ ਖਡੂਰ ਸਾਹਿਬ : ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਤਰਨਤਾਰਨ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ‘ਤੇ ਵੱਡੇ ਦੋਸ਼ ਲਗਾਏ ਹਨ। ਇਸ ਵਿਵਾਦ ਦਰਮਿਆਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੋਸ਼ ਲਗਾਉਂਦੇ ਹੋਏ ਆਪਣੀ ਸਕਿਓਰਿਟੀ ਤਕ ਵਾਪਸ ਕਰਨ ਦੀ ਗੱਲ ਆਖੀ ਹੈ।

.

.

ਲਾਲਪੁਰਾ ਨੇ ਕਿਹਾ ਕਿ ‘ਐੱਸ. ਐੱਸ . ਪੀ ਮੈਂ ਤੇ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਹੀ ਰਲਿਆ ਹੋਇਆ ਹੈ ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਹੈ। ਬਾਕੀ ਐੱਸ. ਐੱਸ. ਪੀ ਤੂੰ ਰਾਤ ਜੋ ਪੁਲਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰ ਨਾਲ ਕੀਤਾ, ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਤੂੰ ਜੋ ਸੀ. ਆਈ. ਏ ਵਾਲਿਆਂ ਕੋਲੋਂ ਰਾਤ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਐੱਮ. ਐੱਲ. ਏ. ‘ਤੇ ਕਈ ਪਰਿਵਾਰ ਤਬਾਹ ਹੋ ਜਾਂਦੇ। ਮੈਨੂੰ ਸਵਿਕਾਰ ਹੈ, ਮੈਂ ਆਪਣੀ ਪੁਲਸ ਸਕਿਓਰਟੀ ਤੈਨੂ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲ੍ਹਾ ਸਮਾਂ ਤੂੰ ਜੋ ਮੈਨੂੰ ਕਰਵਾਉਣਾ ਕਰਵਾ ਲੈ। ਬਾਕੀ ਪਰਿਵਾਰ ਸਭ ਦੇ ਬਰਾਬਰ ਹਨ। ਰਾਤ ਤੇਰਾ ਸੀ .ਆਈ . ਏ ਵਾਲਾ ਰੱਜਿਆ ਕਹਿੰਦਾ ਰਿਹਾ ਉਥੇ ਕਿ ਮੈਂ 25 ਲੱਖ ਮਹੀਨਾ ਐੱਸ. ਐੱਸ. ਪੀ. ਨੂੰ ਦਿੰਦਾ ਹਾਂ ਤਾਂ ਹੀ ਮੈਂ ਕਹਾਂ ਐਡਾ ਵੱਡਾ ਨਸ਼ੇੜੀ ਤੂੰ ਸੀ. ਆਈ. ਏ. ਦੀ ਕੁਰਸੀ ‘ਤੇ ਕਿਉਂ ਰੱਖਿਆ ਹੈ।

.

punjab-aap-mla-manjinder-singh-lalpura-made-serious-allegations-against-ssp-gurmeet-singh-chauhan

.

ਬਾਕੀ ਤੁਸੀਂ ਜੋ ਕੁੱਟ-ਕੁੱਟ ਕਹਿੰਦੇ ਰਹੇ ਕਿ ਐੱਮ. ਐੱਲ. ਏ. ਦਾ ਨਾਮ ਲੈ, ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ। ਤੇਰੇ ਵੱਲੋਂ ਮੇਰੇ ਰਿਸ਼ਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾਂ ਹਾਂ। ਉਹ ਬੁਜ਼ਦਿਲ ਹੁੰਦਾ ਹੈ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢੇ। ਤੂੰ ਆਪਣੀ ਵਰਦੀ ਪਾਸੇ ਰੱਖ ਤੇ ਮੈਂ ਆਪਣੀ ਵਿਧਾਇਕ ਦੀ ਕੁਰਸੀ ਪਾਸੇ ਰੱਖਦਾ, ਫਿਰ ਦੇਖਦੇ। ਬਾਕੀ ਮੈਂ ਅੱਜ ਵੀ ਕਹਿੰਦਾ ਤਰਨਤਾਰਨ ਪੁਲਸ ਵਿਚ ਪਿਛਲੇ ਕਈ ਸਾਲਾਂ ਤੋਂ ਹੀ ਬਿਨਾਂ ਪੈਸੇ ਕੰਮ ਨਹੀ ਹੁੰਦਾ ਪਰ ਅਸੀਂ ਕਰਵਾਉਣਾ।”

.

.

ਅਸਲ ਵਿਚ ਇਹ ਸਾਰਾ ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਹੋ ਰਹੀ ਬਿਆਸ ਦਰਿਆ ਨਜ਼ਦੀਕ ਰੇਤਾ ਦੀ ਨਾਜਾਇਜ਼ ਮਾਇਨਿਗ ਨੂੰ ਲੈ ਕੇ ਵਿਗੜਿਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਸ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਜਿਸ ਸਬੰਧੀ ਪੁਲਸ ਨੇ 9 ਟਿੱਪਰ, ਇਕ ਇਨੋਵਾ ਗੱਡੀ, ਇਕ ਮੋਟਰਸਾਈਕਲ ਅਤੇ ਇਕ ਪੁਪ ਲਾਈਨ ਮਸ਼ੀਨ ਵੀ ਕਬਜ਼ੇ ਵਿਚ ਲਈ ਹੈ। ਇਸ ਮਾਮਲੇ ਸੰਬੰਧੀ ਜਦੋਂ ਐੱਸ. ਐੱਸ. ਪੀ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ।

.

Latest News

.