PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਲਾਇਲਪੁਰ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੇਡਾਂ ਦੀ ਫਸਟ ਰਨਰ ਅੱਪ ਜਨਰਲ ਟਰਾਫੀ ਜਿੱਤੀ

lyallpur-khalsa-college-won-the-first-runner-up-general-trophy-of-guru-nanak-dev-university-games

.

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖਾਲਸਾ ਕਾਲਜ ਜਲੰਧਰ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਇਸੇ ਲੜੀ ਵਿੱਚ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ ਕਾਲਜ ਫਸਟ ਰਨਰ ਅੱਪ ਜਨਰਲ ਟਰਾਫੀ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਕਾਲਜ ਦੀ ਇਸ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾ. ਸਿਮਰਨਜੀਤ ਸਿੰਘ ਬੈਂਸ ਡੀਨ ਸਪੋਰਟਸ ਨੂੰ ਵਧਾਈ ਦਿੱਤੀ।

.

.

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਮੁਖ ਮਹਿਮਾਨ ਸ. ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਖੇਡ ਅਤੇ ਯੂਵਕ ਸੇਵਾਵਾ ਵਿਭਾਗ ਪੰਜਾਬ, ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਹ ਟਰਾਫੀ ਕਾਲਜ ਨੂੰ ਪ੍ਰਦਾਨ ਕੀਤੀ।

.

.

ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੁਆਰਾ 40 ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚੋਂ ਕਾਲਜ ਨੇ 33 ਵਿੱਚ ਜਿੱਤਾਂ ਦਰਜ ਕਰਕੇ ਇਹ ਟਰਾਫੀ ਜਿੱਤੀ ਹੈ। ਉਹਨਾਂ ਦੱਸਿਆ ਕਿ ਕਾਲਜ ਨੇ 15 ਖੇਡਾਂ ਵਿੱਚੋਂ ਪਹਿਲਾ ਸਥਾਨ 12 ਵਿੱਚੋਂ ਦੂਜਾ ਸਥਾਨ ਅਤੇ 6 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਯੂਨੀਵਰਸਿਟੀ ਦੀ ਜਨਰਲ ਟਰਾਫੀ ਦੀ ਓਵਰਆਲ ਚੈਂਪੀਅਨਸ਼ਿਪ ਪਹਿਲਾਂ 24 ਵਾਰ ਜਿੱਤ ਚੁੱਕਾ ਹੈ।

.

.

ਉਹਨਾਂ ਦੱਸਿਆ ਕਿ ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਪ੍ਰਦਰਸ਼ਨ ਕੀਤਾ, ਜਿਸ ਸਦਕਾ ਅਸੀਂ ਇਹ ਪ੍ਰਾਪਤੀ ਕਰਨ ਵਿੱਚ ਸਫਲ ਹੋਏ ਹਾਂ ਇਸ ਲਈ ਸਮੂਹ ਸਟਾਫ ਅਤੇ ਖਿਡਾਰੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਦੁਆਰਾ ਉੱਚ ਦਰਜੇ ਦੇ ਖਿਡਾਰੀਆਂ ਨੂੰ ਫਰੀ ਰਿਹਾਇਸ਼, ਡਾਇਟ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਉਹ ਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਨ।

.

ਕਾਲਜ ਦੁਆਰਾ ਟੈਨਿਸ, ਬੈਡਮਿੰਟਨ, ਵੇਟ ਲਿਫਟਿੰਗ, ਕਬੱਡੀ, ਰੈਸਲਿੰਗ (ਗਰੀਕੋ ਰੋਮਨ), ਰੈਸਲਿੰਗ (ਫਰੀ ਸਟਾਇਲ), ਹਾਕੀ, ਐਥਲੈਟਿਕਸ, ਆਰਚਰੀ (ਕੰਪਾਊਂਡ), ਖੋ-ਖੋ, ਸ਼ੂਟਿੰਗ (ਰਾਇਫਲ), ਡਰੈਗਨ ਬੋਟ, ਰੋਇੰਗ, ਕਨੋਇੰਗ, ਸ਼ੂਟਿੰਗ (ਪਿਸਟਲ), ਰਗਬੀ, ਤਾਇਕਵਾਂਡੋ, ਵਾਲੀਵਾਲ, ਬਾਕਸਿੰਗ, ਬਾਸਕਿਟਵਾਲ,

.

ਕਰਾਟੇ, ਆਰਚਰੀ (ਰੀਕਰਵ), ਫੇਨਸਿੰਗ, ਪੇਨਕਾਕ ਸੀਲਾਟ, ਕੈਕਿੰਗ, ਸਾਇਕਲਿੰਗ (ਟਰੈਕ), ਸਾਇਕਲਿੰਗ (ਰੋਡ), ਸਵਿਮਿੰਗ, ਵਾਟਰਪੋਲੋ, ਫੁੱਟਵਾਲ, ਬੈਸਵਾਲ, ਵੁਸ਼ੂ, ਜਿਮਨਾਸਟਿਕ ਖੇਡਾਂ ਵਿੱਚ ਭਾਗ ਲਿਆ ਗਿਆ। ਇਸ ਮੌਕੇ ਪ੍ਰੋ. ਮਨਵੀਰ ਪਾਲ, ਸ੍ਰੀ ਜਸਦੀਸ਼ ਸਿੰਘ, ਸ੍ਰੀ ਅਸ਼ਵਨੀ ਕੁਮਾਰ ਠਾਕੁਰ ਅਤੇ ਸ੍ਰੀ ਅੰਮ੍ਰਿਤ ਲਾਲ ਸੈਣੀ ਵੀ ਹਾਜ਼ਰ ਸਨ।

.