PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਦੀਆਂ 04 ਵਿਦਿਆਰਥਣਾਂ ਨਵੀਂ ਦਿੱਲੀ ਵਿਖੇ 75ਵੇਂ ਗਣਤੰਤਰ ਦਿਵਸ ਸਮਾਰੋਹ ਦਾ ਹਿੱਸਾ ਬਣਨਗੀਆਂ,

04-students-of-lyallpur-khalsa-college-will-be-a-part-of-the-75th-republic-day-celebrations-in-new-delhi

.

ਪੀਟੀਬੀ ਖ਼ਬਰ “ਸਿੱਖਿਆ” : ਜਲੰਧਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ 04 ਐਨ.ਐਸ.ਐਸ. ਵਾਲੰਟੀਅਰ 75ਵੇਂ ਗਣਤੰਤਰ ਦਿਵਸ ਸਮਾਗਮਾਂ ਵਿੱਚ ਕਰਤਵਯ ਪਥ, ਨਵੀਂ ਦਿੱਲੀ ਵਿਖੇ ਭਾਗ ਲੈਣਗੇ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਿਦਆਰਥੀਆਂ ਨੂੰ ਉਨ੍ਹਾਂ ਦੀ ਇਸ ਚੋਣ ਲਈ ਵਧਾਈ ਦਿੱਤੀ।

.

.

ਉਨ੍ਹਾਂ ਆਪਣੇ ਸੰਦੇਸ਼ ਵਿਚ ਵਲੰਟੀਅਰਾਂ ਨੂੰ ਕਿਹਾ ਕਿ ਕਾਲਜ ਦੀਆਂ 04 ਵਿਦਿਆਰਥਣਾਂ ਨੇ ਇਸ ਸਾਲ ਦੇ ਗਣਤੰਤਰ ਦਿਵਸ ਦੇ ਮੌਕੇ ‘ਤੇ ਸ਼ਾਨਦਾਰ ਸਮਾਰੋਹ ਵਿਚ ਪੰਜਾਬ ਦੀ ਨੁਮਾਇੰਦਗੀ ਕਰਨਗੀਆਂ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦਾ ਪਲੇਟਫਾਰਮ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ ਜਿੱਥੇ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ।

.

.

ਮੁੱਖ ਪ੍ਰੋਗਰਾਮ ਅਫ਼ਸਰ ਪ੍ਰੋ: ਸਤਪਾਲ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਾਡੇ ਕਾਲਜ ਵਿੱਚੋਂ ਸਿਰਫ਼ ਇੱਕ ਨਹੀਂ ਬਲਕਿ 04 ਵਲੰਟੀਅਰਾਂ ਨੇ ਭਾਗ ਲਿਆ ਹੈ। ਇਹ ਵਲੰਟੀਅਰ ਨਵੀਂ ਦਿੱਲੀ ਵਿਖੇ ਇੱਕ ਕੈਂਪ ਵਿੱਚ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀ.ਸੀ.ਏ. ਦੀ ਵਿਦਿਆਰਥਣ ਮਾਧਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮਾਨਤਾ ਪ੍ਰਾਪਤ ਕਾਲਜਾਂ ਤੋਂ ਚੁਣੀ ਗਈ ਇਕੋ-ਇਕ ਐਨ.ਐਸ.ਐਸ. ਵਲੰਟੀਅਰ ਹੈ ਜੋ ਕਿ ਕਰਤਵਯ ਪੱਥ ’ਤੇ ਐਨ.ਐਸ.ਐਸ. ਕੰਟੀਜੈਂਟ ਪਰੇਡ ਵਿੱਚ ਪੰਜਾਬ ਦੀ ਨੁਮਾਇੰਦਗੀ ਕਰੇਗੀ।

.

.

ਬੀ.ਏ. ਦੀਆਂ ਵਿਦਿਆਰਥਣਾਂ ਗੁਡੀਆ ਵਰਮਾ ਅਤੇ ਹਨੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੀ ਝਾਂਕੀ ਵਿੱਚ ਹਿੱਸਾ ਲੈਣਗੀਆਂ ਜਦਕਿ ਐੱਮ.ਏ. ਇਤਿਹਾਸ ਦੀ ਵਿਦਿਆਰਥਣ ਚੇਤਨਾ 75ਵੇਂ ਗਣਤੰਤਰ ਦਿਵਸ ਸਮਾਰੋਹ ਦੀ ਝਾਂਕੀ ਵਿੱਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਨੁਮਾਇੰਦਗੀ ਕਰੇਗੀ। ਇਸ ਸਮਾਗਮ ਦਾ ਸਾਰੇ ਹੀ ਰਾਸ਼ਟਰੀ ਤੇ ਲੋਕਲ ਮੀਡੀਆ ’ਤੇ ਲਾਈਵ ਟੈਲੀਕਾਸਟ ਹੋਵੇਗਾ।

.

.