PTB News

Latest news
2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर... जीएनए यूनिवर्सिटी ने बहुविषयक अनुसंधान एवं सतत नवाचार पर अंतरराष्ट्रीय सम्मेलन का आयोजन किया,

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਲੋਂ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ,

Lyallpur Khalsa College Jalandhar organized an orientation program

PTB News “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਅਕਾਦਮਿਕ ਸੈਸ਼ਨ 2026-2027 ਦੇ ਪਹਿਲੇ ਦਿਨ, ਕਾਲਜ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਓਰੀਐਨਟੇਸ਼ਨ ਪ੍ਰੋਗਰਾਮ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਵਿਖੇ ਚੱਲ ਰਹੇ ਲਗਭਗ 20 ਵੱਖ ਵੱਖ ਕੋਰਸਾਂ/ਵਿਭਾਗਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਸ਼ਾਮਲ ਹੋਏ। ਆਰੰਭ ਵਿੱਚ ਕਾਲਜ ਦੇ ਮਾਨਯੋਗ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ “ਜੀ ਆਇਆਂ” ਕਿਹਾ ਅਤੇ ਦੱਸਿਆ ਕਿ ਤੁਹਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿਸ ਮਹਾਨ ਸੰਸਥਾ ਦਾ ਤੁਸੀਂ ਹਿੱਸਾ ਬਣੇ ਹੋ, ਇਹ ਉਹ ਸੰਸਥਾ ਹੈ ਜਿਸ ਨੇ ਦੇਸ਼ ਨੂੰ ਬਹੁਤ ਨਾਮਵਰ ਹਸਤੀਆਂ ਪੈਦਾ ਕਰਕੇ ਦਿੱਤੀਆਂ ਹਨ। ਇਸੇ ਕਰਕੇ ਪੂਰੀ ਦੁਨੀਆ ਵਿੱਚ ਇਸ ਸੰਸਥਾ ਦਾ ਨਾਮ ਹੈ।

.

.

ਉਹਨਾਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਸੁਪਨੇ ਲੈ ਕੇ ਤੁਸੀਂ ਇਸ ਸੰਸਥਾ ਵਿੱਚ ਆਏ ਹੋ ਉਹ ਜ਼ਰੂਰ ਪੂਰੇ ਹੋਣਗੇ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ ਮਕਸਦ ਨਵੇਂ ਵਿਦਿਆਰਥੀਆਂ ਨੂੰ ਕਾਲਜ ਵਿਚਲੀਆਂ ਵੱਖ-ਵੱਖ ਸਹੂਲਤਾਂ ਅਤੇ ਵੱਖ-ਵੱਖ ਕਾਰਗੁਜ਼ਾਰੀਆਂ ਤੋਂ ਜਾਣੂ ਕਰਵਾਉਣਾ ਸੀ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸਮੈਸਟਰ ਸਿਸਟਮ, ਪੜ੍ਹਾਈ ਅਤੇ ਸਿਲੇਬਸ ਦੀ ਯੋਜਨਾ ਬੰਦੀ, ਘਰੇਲੂ ਪ੍ਰੀਖਿਆਵਾਂ, ਸਮਾਂ-ਸਾਰਨੀ, ਪਲੇਸਮੈਂਟ ਸੈੱਲ, ਖੇਡਾਂ ਦੇ ਖੇਤਰ ਵਿੱਚ ਕਾਲਜ ਵੱਲੋਂ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ, ਯੂਥ ਫੈਸਟੀਵਲ ਲਈ ਤਿਆਰ ਕਰਵਾਏ ਜਾਣ ਵਾਲੇ ਵੱਖ-ਵੱਖ ਈਵੈਂਟ ਅਤੇ ਕਾਲਜ ਦੀ ਭਾਗੀਦਾਰੀ, NSS, NCC (ਆਰਮੀ ਅਤੇ ਏਅਰ ਵਿੰਗ),

.

.

PMS ਸਕਾਲਰਸ਼ਿਪ, ਮੁੱਖ ਗੇਟ ਦੀ ਸਕਿਉਰਿਟੀ ਅਤੇ ਵਹੀਕਲ ਪਾਰਕਿੰਗ, ਕੈਂਟੀਨ ਅਤੇ ਮੈੱਸ ਦੀਆਂ ਸਹੂਲਤਾਂ, ਸ਼ਨਾਖ਼ਤੀ ਕਾਰਡ ਅਤੇ ਬੱਸਪਾਸ, ਲਾਈਬਰੇਰੀ ਨਾਲ ਸੰਬੰਧਿਤ ਸਹੂਲਤਾਂ ਅਤੇ ਅਨੁਸ਼ਾਸਨ ਸਬੰਧੀ ਵਿਸ਼ੇਸ਼ ਨਿਯਮਾਂ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ। ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਸ ਕੋਰਸ ਵਿੱਚ ਉਹਨਾਂ ਨੇ ਦਾਖ਼ਲਾ ਲਿਆ ਹੈ, ਉਸ ਦੀ ਉਹਨਾਂ ਦੇ ਭਵਿੱਖ ਵਿੱਚ ਕੀ ਅਹਿਮੀਅਤ ਹੈ। ਪ੍ਰੋਗਰਾਮ ਦੌਰਾਨ BA, B.Sc. (Economics) B.P.E.S., BAJMC ਦੇ ਵਿਦਿਆਰਥੀਆਂ ਨੂੰ ਡਾ. ਬਲਰਾਜ ਕੌਰ, ਡਾ ਐਸ. ਐਸ. ਬੈਂਸ, ਡਾ. ਹਰਜਿੰਦਰ ਸਿੰਘ, ਡਾ. ਪੂਜਾ ਰਾਣਾ ਅਤੇ ਡਾ. ਅਨੂ ਮੂਨ ਨੇ, B. sc. (Med. & Non Med), B. Sc. (BT) ਅਤੇ Medical Lab Technology ਦੇ ਵਿਦਿਆਰਥੀਆਂ ਨੂੰ ਡਾ. ਅਰੁਣ ਦੇਵ ਸ਼ਰਮਾ ਡਾ. ਗੀਤਾਂਜਲੀ ਮੋਡਗਿੱਲ, ਡਾ. ਨਰਵੀਰ ਸਿੰਘ ਡਾ. ਉਪਮਾ ਅਰੋੜਾ ਅਤੇ ਡਾ. ਸਰਬਜੀਤ ਸਿੰਘ,

.

ਇਹ ਵੀ ਪੜ੍ਹੋ : नीट पेपर लीक से लाखों युवाओं के सपने हुए चकनाचूर, शिक्षा के क्षेत्र में हिमाचल को बनाएंगे देश का नंबर वनः मुख्यमंत्री

.

BPT ਦੇ ਵਿਦਿਆਰਥੀਆਂ ਨੂੰ ਡਾ. ਰਾਜੂ ਸ਼ਰਮਾ ਅਤੇ ਡਾ. ਜਸਵੰਤ ਕੌਰ, B. Sc. (AI & ML), BCA, B Sc. (IT), B Sc. (CS), B.Sc. (SD), B.Voc (SD) ਅਤੇ BDMM ਦੇ ਵਿਦਿਆਰਥੀਆਂ ਨੂੰ ਡਾ. ਸੰਜੀਵ ਆਨੰਦ ਅਤੇ ਕੰਪਿਊਟਰ ਵਿਭਾਗ ਦੇ ਸਮੂਹ ਸਟਾਫ਼ ਨੇ ਜਦਕਿ BBA, B.Com, B.Com (Financial Service), B Com (Tax Planning) ਦੇ ਵਿਦਿਆਰਥੀਆਂ ਨੂੰ ਪ੍ਰੋ. ਅਮਿਤਾ ਛੀਨਾ ਅਤੇ ਕਮਰਸ ਵਿਭਾਗ ਦੇ ਸਮੂਹ ਸਟਾਫ਼ ਨੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ। ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ) ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੋਜ਼ਾਨਾ ਕਲਾਸਾਂ ‘ਚ ਆ ਕੇ ਪੂਰੀ ਲਗਨ ਨਾਲ ਪੜ੍ਹਾਈ ਕਰਨ ਲਈ ਵਚਨਬੱਧ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਧਿਆਪਕ ਹਾਜ਼ਰ ਸਨ।

.

ਇਹ ਵੀ ਪੜ੍ਹੋ : जालंधर के डॉ. हरप्रीत सिंह को यूके की संसद के हाउस ऑफ कॉमन्स में किया सम्मानित

.