PTB News

Latest news
दिल्ली के बाद पंजाब में आग से फैली सनसनी, रेस्टोरेंट में लगी भीषण आग, जिं/दा ज/ला कर्मचारी 2026 के ग्रेजुएट्स के लिए बड़ी खबर, यह प्रसिद्ध Immigration मात्र 3-4 हफ्तों में दिला रहा है ऑस्ट्रे... विदेश में पढ़ाई करने का सुनहरा मौका, प्रसिद्ध इमीग्रेशन कल से पंजाब, चंडीगढ़ और जम्मू में आयोजित कर ... पंजाब-हिमाचल भाईचारे पर चिंता, CM सुक्खू से पर्यटकों की सुरक्षा सुनिश्चित करने की मांग : सुखजिंदर सि... पंजाबी ट्रक ड्राइवर को 75 साल की हुई कैद, नहीं मिलेगी 55 साल तक जमानत, जाने मामला पंजाब! मुल्तानी अस्पताल में हुआ धमाका, शीशे तक टूटे, इलाके में दहशत का माहौल एलपीयू में रिसर्च, इनोवेशन और इंडस्ट्री एक्सपोज़र के ज़रिए कृषि शिक्षा को बढ़ावा दिया जा रहा है एचएमवी में अंतर्राष्ट्रीय जैव विविधता दिवस 2026 का भव्य आयोजन, दैनिक जागरण के ‘प्रतिभा सम्मान समारोह 2026’ में सम्मानित हुए आईवी वर्ल्ड स्कूल के 24 मेधावी विद्यार्... इनोसेंट हार्ट्स के विद्यार्थी का जेईई एडवांस्ड - 2026 में शानदार प्रदर्शन,

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹੈਂਡਸ ਆਨ ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ,

Hands on training workshop organized at Lyallpur Khalsa College Jalandhar

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ “Essential oils extraction and analysis” ਵਿਸ਼ੇ ਉਪਰ ਹੈਂਡਸ ਆਨ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਾ. ਇੰਦਰਜੀਤ ਕੌਰ, Co-PI, ਡੀ.ਐਸ.ਟੀ. ਪ੍ਰੋਜੈਕਟ ਨੇ ਕਾਲਜ ਵੱਲੋਂ ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਅਰੁਣ ਦੇਵ ਸ਼ਰਮਾ, ਫੀ, ਡੀ.ਐਸ.ਟੀ. ਪ੍ਰੋਜੈਕਟ, ਅਧਿਆਪਕ ਸਾਹਿਬਾਨ, ਪ੍ਰਤੀਭਾਗੀਆਂ ਨੂੰ ਜੀ ਆਇਆ ਕਿਹਾ।

ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਪ੍ਰੋਗਰਾਮ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਕਿਵੇਂ ਸਾਇੰਸ ਅਤੇ ਟੈਕਨੋਲੋਜੀ ਸਾਡੇ ਨਿੱਜੀ ਜੀਵਣ ਵਿੱਚ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਇੰਸ ਦੇ ਖੇਤਰ ਵਿੱਚ ਹੈਂਡਸ ਆਨ ਟ੍ਰੇਨਿੰਗ ਦਾ ਬਹੁਤ ਮੱਹਤਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੋਜ ਕਰ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਲਾਭ ਉਠਾਉਣਾ ਚਾਹੀਦਾ ਹੈ। ਡਾ. ਅਰੁਣ ਦੇਵ ਸ਼ਰਮਾ, ਪੀ.ਆਈ, ਡੀ.ਐਸ.ਟੀ. ਪ੍ਰੋਜੈਕਟ ਨੇ ਪਾਈਥੋ ਕੈਮੀਕਲਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

Hands on training workshop organized at Lyallpur Khalsa College Jalandhar
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹੈਂਡਸ ਆਨ ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ,

ਉਹਨਾਂ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਹਰਬਲ ਪ੍ਰੋਡੈਕਟਸ ਜਿਵੇਂ ਕਿ ਤੁਲਸੀ, ਸਫੈਦੇ ਦਾ ਤੇਲ, ਲੈਮਨ ਗ੍ਰਾਸ ਤੇਲ ਆਦਿ ਦੇ ਸੇਵਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਉਹਨਾਂ ਦੱਸਿਆ ਕਿ ਕੋਵਿਡ-19 ਤੇ ਬਲੈਕ ਫੰਗਸ ਵਰਗੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਵਿੱਚ ਇਹਨਾਂ ਪ੍ਰੋਡੈਕਟਸ ਦਾ ਬਹੁਤ ਵੱਡਾ ਯੋਗਦਾਨ ਹੈ। DST-FIST ਲੈਬ ਵਿੱਚ ਸਾਰੇ ਪ੍ਰਤੀਭਾਗੀਆਂ ਨੂੰ ਡਾ. ਨਰਵੀਰ ਸਿੰਘ ਤੇ ਡਾ. ਭੁਪਿੰਦਰਪਾਲ ਸਿੰਘ ਨੇ ਵੱਖਰੇ-ਵੱਖਰੇ ਇੰਸਟਰੂਮੈਂਟ ਨਾਲ ਪਰੈਕਟੀਕਲ ਸੈਸ਼ਨ ਕਰਵਾਏ।

ਇਸ ਤੋਂ ਇਲਾਵਾ ਬਾਇਓਟੈਕਨਾਲੋਜੀ ਵਿਭਾਗ ਵਿੱਚ ਡਾ. ਅਰੁਣ ਦੇਵ ਸ਼ਰਮਾ ਨੇ ਤੇਲ ਨੂੰ ਕੱਢਣ ਦੀ ਵਿਧੀ ਬਾਰੇ ਜਾਣੂ ਕਰਵਾਇਆ ਤੇ ਇਸਦੀ ਮੱਹਤਤਾ ਬਾਰੇ ਦੱਸਿਆ। ਤੇਲ ਨੂੰ ਕੱਢਣ ਉਪਰੰਤ ਇਸਦੀ Antimicrobial activity ਦੇਖਣ ਲਈ ਡਾ. ਇੰਦਰਜੀਤ ਕੌਰ ਨੇ ਵਿਿਦਆਰਥੀਆਂ ਨੂੰ ਹੈਂਡਸ ਆਨ ਟ੍ਰੇਰਨਿੰਗ ਦਿੱਤੀ। ਕਾਲਜ ਦੇ ਐਮ.ਐਸਸੀ. ਬਾਇਓਟੈਕਨਾਲੋਜੀ ਦੇ ਪੁਰਾਣੇ ਵਿਦਿਆਰਥੀ ਸ੍ਰੀ ਸੂਰਜ ਅਗਨੀਸ਼ ਨੇ ਘੳਸ Gas chromatography analysis ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਤੇ ਡਾ. ਇੰਦਰਜੀਤ ਕੌਰ ਨੇ ਡੀ.ਐਸ.ਟੀ, SEED Govt. of India, ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ ਤੇ ਡਾ. ਅਰੁਣ ਦੇਵ ਸ਼ਰਮਾ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਡਾ. ਨਰਵੀਰ, ਡਾ. ਭੁਪਿੰਦਰਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਹਰਸ਼ਰਨ ਸਿੰਘ, ਪ੍ਰੋ. ਗੋਬਿੰਦ ਰਾਮ ਵੀ ਹਾਜ਼ਰ ਸਨ।

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें 

Latest News