PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਜਲੰਧਰ ਦੇਹਾਂਤ ਪੁਲਿਸ ਨੂੰ ਮਿਲੀ ਵਡੀ ਸਫਲਤਾ, 24 ਘੰਟਿਆਂ ਵਿਚ ਸੁਲਝੀ ਕਤਲ ਦੀ ਗੁੱਥੀ,

Jalandhar death police got great success the murder mystery was solved in 24 hours Jalandhar Rural Police PTB News

ਪੀਟੀਬੀ ਖਬਰਾਂ ਜਲੰਧਰ : ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਨੇ ਬੀਤੇ ਦਿਨੀ ਪਿੰਡ ਸੇਮੀ ਵਿੱਚ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਦੇ ਹੋਏ ਕਤਲ ਦੇ ਕੇਸ ਦੀ ਗੁਥੀ 24 ਘੰਟਿਆ ਦੇ ਅੰਦਰ-ਅੰਦਰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ, IPS ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸਰਬਜੀਤ ਸਿੰਘ, ਬਾਹੀਆ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸਰਬਜੀਤ ਰਾਏ, PPS, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਕਤਲ ਦੀਆ ਵਾਰਦਾਤਾਂ ਕਰਨ ਵਾਲੇ ਦੋਸ਼ੀਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ,

ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਵੱਲੋਂ ਬੀਤੇ ਦਿਨੀ ਪਿੰਡ ਸੇਮੀ ਵਿੱਚ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਦੇ ਹੋਏ ਕਤਲ ਦੇ ਕੇਸ ਦੀ ਗੁਥੀ 24 ਘੰਟਿਆ ਦੇ ਅੰਦਰ-ਅੰਦਰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ, ਬਾਹੀਆ ਪੁਲਿਸ ਕਪਤਾਨ, ਇੰਵੈਸਟੀਗੇਸ਼ਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26-07-2022 ਨੂੰ ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫਸਰ ਥਾਣਾ ਪਤਾਰਾ ਪਾਸ ਅਜੇ ਕੁਮਾਰ ਪੁੱਤਰ ਜਗਦੀਸ਼ ਲਾਲ ਸਮੇਤ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਸੇਮੀ ਪਿੰਡ ਨੇ ਆ ਕੇ ਦੱਸਿਆ ਕਿ

ਮੇਰਾ ਪਿਤਾ ਜਗਦੀਲ ਲਾਲ ਉਰਫ ਜੁੰਮਾ ਬਾਬਾ ਪੁੱਤਰ ਜੀਤ ਰਾਮ ਜੋ ਕਿ ਸਾਲ 2009 ਤੋਂ ਪੀਰ ਬਾਬਾ ਗਿਆਰਵੀ ਵਾਲੀ ਸਰਕਾਰ ਦੀ ਜਗ੍ਹਾ ਤੇ ਪਿੰਡ ਸੇਮੀ ਵਿਖੇ ਸੇਵਾ ਕਰਦਾ ਸੀ ਜੋ ਇਸ ਜਗਾ ਪਰ ਇਕੱਲਾ ਹੀ ਰਹਿੰਦਾ ਸੀ। ਮਿਤੀ 26.07.2022 ਨੂੰ ਸੁਭਾ 7.00 ਵਜੇ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸੇਮੀ ਥਾਣਾ ਪਤਾਰਾ ਦਾ ਮੈਨੂੰ ਫੋਨ ਆਇਆ ਕਿ ਤੇਰੇ ਪਿਤਾ ਦਾ ਕਤਲ ਕਿਸੇ ਨਾਮਾਲੂਮ ਵਿਅਕਤੀਆ ਨੇ ਕਰ ਦਿੱਤਾ ਹੈ। ਜਿਸ ਦੀ ਇਤਲਾਹ ਮੈ ਆਪ ਜੀ ਪਾਸ ਦੇਣ ਲਈ ਆਇਆ ਹਾਂ।

ਜਿਸ ਤੇ ਇੰਸਪੈਕਟਰ ਅਰਸ਼ਦੀਪ ਕੌਰ ਥਾਣਾ ਪਤਾਰਾ ਜਿਲ੍ਹਾ ਜਲੰਧਰ ਨੇ ਮੁਕੱਦਮਾ ਨੰਬਰ 60 ਮਿਤੀ 26-07-2022 ਜੁਰਮ 302 ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਰਾਨੇ ਤਫਤੀਸ਼ ਦਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਸੇਮੀ ਥਾਣਾ ਪਤਾਰਾ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਦਲਜੀਤ ਸਿੰਘ ਨੇ ਮੰਨਿਆ ਕਿ ਉਹ ਡੇਰੇ ਤੇ ਕਬਜਾ ਕਰਨਾ ਚਾਹੁੰਦਾ ਸੀ, ਇਸ ਸਬੰਧੀ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਮਰਨ ਵਾਲੇ ਜਗਦੀਲ ਲਾਲ ਉਰਫ ਜੁੰਮਾ ਬਾਬਾ ਨਾਲ ਪ੍ਰਾਪਰਟੀ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।

ਦਲਜੀਤ ਸਿੰਘ ਬਾਬੇ ਜਗਦੀਲ ਲਾਲ ਉਰਫ ਜੁੰਮਾ ਬਾਬਾ ਵਾਲੀ ਜਗ੍ਹਾ ਤੇ ਆਪਣਾ ਹੱਕ ਜਤਾਉਂਦਾ ਸੀ ਜਿਸ ਕਰਕੇ ਉਸ ਨੇ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਪੁੱਤਰ ਜੀਤ ਰਾਮ ਦੇ ਸਿਰ ਤੇ ਦਾਤਰ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਕਰਕੇ ਦੋਸ਼ੀ ਦਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਸੇਮੀ ਨੂੰ ਮੁਕੱਦਮਾ ਨੰਬਰ 60 ਮਿਤੀ 26-07-2022 ਜੁਰਮ 302 ਥਾਣਾ ਪਤਾਰਾ ਵਿੱਚ ਨਾਮਜਦ ਕੀਤਾ ਗਿਆ। ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Latest News