ਪੀਟੀਬੀ ਖਬਰਾਂ ਜਲੰਧਰ : ਕਮਿਸ਼ਨਰੇਟ ਜਲੰਧਰ ਦੇ ਪੁਲਿਸ ਅਧਿਕਾਰੀਆਂ / ਕ੍ਰਮਚਾਰੀਆਂ ਵਲੋਂ ਪੁਲਿਸ ਲਾਈਨਜ, ਜਲੰਧਰ ਵਿਖੇ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਹੋਲੀ ਦੇ ਸਮਾਗਮ ਵਿੱਚ ਕਮਿਸaਨਰ ਪੁਲਿਸ ਜਲੰਧਰ ਨੌਨਿਹਾਲ ਸਿੰਘ IPS,
ਸਮੇਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, ਡਿਪਟੀ ਕਮਿਸ਼ਨਰੇਟ ਪੁਲਿਸ, ਇੰਨਵੈਸਟੀਗੇਸ਼ਨ ਜਲੰਧਰ, ਸ੍ਰੀਮਤੀ ਵਾਸਤਲਾ ਗੁਪਤਾ IPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ,

ਸ੍ਰੀ ਸੁਹੇਲ ਮੀਰ IPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-1, ਜਲੰਧਰ ਅਤੇ ਸ੍ਰੀ ਹਰਪਾਲ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਵਲੋਂ ਸਮੂਹ ਕਰਮਚਾਰੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ
ਕਰਮਚਾਰੀਆਂ ਨਾਲ ਇਹ ਤਿਉਹਾਰ ਰੰਗ ਲਗਾ ਕੇ ਅਤੇ ਮਠਿਆਈਆਂ ਵੰਡ ਕੇ ਮਨਾਇਆ ਗਿਆ ਹੈ। ਇਸ ਮੌਕਾ ਤੇ ਮਾਨਯੋਗ ਕਮਿਸ਼ਨਰੇਟ ਪੁਲਿਸ ਜਲੰਧਰ ਜੀ ਵਲੋਂ ਕਰਮਚਾਰੀਆਂ ਦੀਆਂ ਨਿਜੀ ਨਿZਜੀ ਦੁੱਖ ਤਕਲੀਫ਼ਾਂ ਸੁਣ ਕੇ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਹਾਜਰਨ ਅਧਿਕਾਰੀਆਂ ਕਰਮਚਾਰੀਆਂ ਨੂੰ ਆਪਣੀ ਡਿਊਟੀ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।





































