PTB News

Latest news
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਜੱਟ ਸਿੱਖ ਕੌਂਸਿਲ ਵਲੋਂ ਹੋਣਹਾਰ ਅਤੇ ਹੜ੍ਹ ਪੀੜਤ ਵਿਦਿਆਰਥੀਆਂ ਨੂੰ ਦਿੱਤੀ ਗਈ ਸਕਾਲਰਸ਼ਿਪ, इनोसेंट हार्ट्स में मैटेवर्स सत्र : भविष्य की तकनीक से रूबरू हुए विद्यार्थी, सेंट सोल्जर डिवाइन पब्लिक स्कूल, मान नगर के स्टूडेंट विराज शर्मा ने ग्रुप का नाम रोशन किया, पी सीएम एस डी कॉलेजिएट सीनियर सेकेंडरी गर्ल्स स्कूल, जालंधर ने इंटरनेशनल ह्यूमन राइट्स डे मनाया, Prof. (Dr.) Vikrant Sharma, Dean, GNA University, Achieves ISTE Best Engineering Administrative Awar... अपनी गलती सुधाने में लगी IndiGo AirLines, यात्रियों को भविष्य में देने जा रही है बड़ा तोहफा, Tata Sierra ने रफ्तार के बाद अब माइलेज में रचा बड़ा इतिहास, इंडिया बुक ऑफ रिकॉर्ड्स में दर्ज हुआ नाम सदन में सिगरेट फूंक रहे सांसद…भारत में बैन ई-सिगरेट पीने पर शुरू हुआ बवाल, हिमाचल में एक साथ 20 कंपनियों पर पड़ी पुलिस की रेड, भाजपा ही एक ऐसी पार्टी है जिसमें सभी अपने कर्तव्यों के प्रति समर्पित--श्वेत मलिक
Translate

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ,

lyallpur-khalsa-college-jalandhar-performed-brilliantly-at-the-youth-fair-of-guru-nanak-dev-university

.

PTB News “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਊਜ਼ਿਕ ਈਵੈਂਟਸ ਦੀ ਫਸਟ ਰੱਨਰ ਅੱਪ ਟ੍ਰਾਫੀ ਆਪਣੇ ਨਾਮ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ ਸਬੰਧਿਤ 42 ਕਾਲਜਾਂ ਨੇ ਭਾਗ ਲਿਆ।ਲਾਇਲਪੁਰ ਖ਼ਾਲਸਾ ਕਾਲਜ ਨੇ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਕੁੱਲ 63 ਅੰਕ ਪ੍ਰਾਪਤ ਕੀਤੇ। ਕਾਲਜ ਦੀ ਇਸ ਪ੍ਰਾਪਤੀ ’ਤੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਕਲਚਰਲ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

.

.

ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਕਿਹਾ ਕਿ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਦੀ ਸੁਯੋਗ ਅਗਵਾਈ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਪ੍ਰਾਪਤੀਆਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵਿਿਦਆਰਥੀ ਕਲਾਕਾਰ ਦੇਸ਼ਾਂ ਵਿਦੇਸ਼ਾਂ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਪ੍ਰਤਿਭਾਵਾਨ ਵਿਦਿਆਰਥੀਆਂ ’ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਲਈ ਅਸੀਂ ਹਮੇਸ਼ਾਂ ਵਚਨਬਧ ਹਾਂ। ਉਹਨਾਂ ਕਾਲਜ ਦੁਆਰਾ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ।

.

ਡੀਨ ਕਲਚਲਰ ਅਫੇਅਰਜ਼ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੁਵਕ ਮੇਲੇ ’ਚ ਲਾਇਲਪੁਰ ਖ਼ਾਲਸਾ ਕਾਲਜ ਦੀਆਂ 10 ਟੀਮਾਂ ਨੇ ਦੂਸਰਾ ਅਤੇ 13 ਟੀਮਾਂ ਨੇ ਤੀਸਰਾ ਸਥਾਨ ਹਾਸਲ ਕਰਕੇ ਇਹ ਟ੍ਰਾਫੀ ਆਪਣੇ ਨਾਂ ਕੀਤੀ ਹੈ।ਉਨਾਂ ਕਿਹਾ ਕਿ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਕਾਲਜ ਨੇ ‘ਸੀ-ਜ਼ੋਨ’ ਦੀ ਵੀ ਫਸਟ ਰੱਨਰ ਅਪ ਟਰਾਫੀ ਜਿੱਤੀ ਸੀ।ਇਸ ਤੋਂ ਪਹਿਲਾਂ ਸਮੂਹ ਟੀਮ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਕਾਲਜ ਨੇ 2014-15 , 2015-16 ਅਤੇ 2018-19 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਓਵਰਆਲ ਟਰਾਫੀ ਜਿੱਤੀ ਅਤੇ ਸਾਲ 2016-17, 2017-18,2019-20, 2021-22, 2022-23, 2023-24 ਅਤੇ 2024-25 ਵਿੱਚ ਫਸਟ ਰੱਨਰ ਅਪ ਅਤੇ ਸੈਕੰਡ ਰੱਨਰ ਅਪ ਟਰਾਫੀ ਜਿੱਤੀ ਸੀ।

ਇਸ ਮੌਕੇ ਉਹਨਾਂ ਸਮੁੱਚੀ ਗਵਰਨਿੰਗ ਕੌਂਸਲ ਅਤੇ ਕਾਲਜ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਲਚਲਰ ਟੀਮ ਨੂੰ ਇਹਨਾਂ ਜਿੱਤਾਂ ਦੀ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇੰਨੀ ਹੀ ਸੁਹਿਰਦਤਾ ਨਾਲ ਸਹਿਯੋਗ ਦੀ ਕਾਮਨਾ ਕੀਤੀ।ਉਹਨਾਂ ਦੱਸਿਆ ਕਿ ਸਾਰੀਆਂ ਟੀਮਾਂ ਦੇ ਅਧਿਆਪਕ ਇੰਚਾਰਜ ਸਾਹਿਬਾਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰੋ. ਸੁਖਦੇਵ ਸਿੰਘ, ਡਾ. ਹਰਜਿੰਦਰ ਸਿੰਘ ਸ਼ੇਖੋਂ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਹਰਜਿੰਦਰ ਕੌਰ, ਡਾ. ਰਵਨੀਤ ਕੌਰ, ਡਾ. ਮੰਜੂ ਜੋਸ਼ੀ, ਪ੍ਰੋ. ਮਨਦੀਪ ਸਿੰਘ ਭਾਟੀਆ, ਪ੍ਰੋ. ਨਵਨੀਤ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਜਸਦੀਪ ਸਿੰਘ, ਪ੍ਰੋ. ਰਾਖੀ ਤਲਵਾਰ, ਪ੍ਰੋ. ਕਿਰਨ ਅਮਰ, ਪ੍ਰੋ. ਮਯੂਰੀ, ਪ੍ਰੋ. ਸੋਨੀਆ, ਪ੍ਰੋ. ਗੀਤਿਕਾ, ਪ੍ਰੋ. ਸੰਜੈ ਸ਼ਾਦ, ਪ੍ਰੋ. ਭਾਗਵਤ ਕੁਮਾਰ,

.

ਪ੍ਰੋ. ਅੰਮ੍ਰਿਤਾ, ਪ੍ਰੋ. ਲਿਵਪ੍ਰੀਤ, ਪ੍ਰੋ. ਕਮਲਪ੍ਰੀਤ ਕੌਰ ਅਤੇ ਹੋਰ ਸਟਾਫ ਮੈਂਬਰ ਦੀ ਸਖਤ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਹੀ ਅਸੀਂ ਇਹ ਟ੍ਰਾਫੀ ਜਿੱਤ ਸਕੇ ਹਾਂ। ਉਨ੍ਹਾਂ ਦੱਸਿਆ ਕਿ ਕਾਲਜ ਦੁਆਰਾ ਹੇਠ ਲਿਖੀਆਂ ਆਈਟਮ ਵਾਰ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ:- ਦੂਜਾ ਸਥਾਨ:- ਗਿੱਧਾ, ਕਲਾਸੀਕਲ ਇੰਸਟਰੂਮੈਂਟ(ਪ੍ਰਕਸ਼ਨ), ਕਲਾਸੀਕਲ ਇੰਸਟਰੂਮੈਂਟ(ਨਾਨ-ਪ੍ਰਕਸ਼ਨ), ਗਜ਼ਲ, ਕਾਸਟਿਊਮ ਪ੍ਰੇਡ, ਗਰੁੱਪ ਸੌਂਗ, ਗਰੁੱਪ ਸ਼ਬਦ, ਵਾਰ ਸਿੰਗਿੰਗ, ਰੰਗੋਲੀ ; ਤੀਜਾ ਸਥਾਨ:- ਭੰਗੜਾ, ਕਲੇ ਮਾਡਲੰਿਗ, ਫੁਲਕਾਰੀ, ਪੋਸਟਰ ਮੇਕਿੰਗ, ਕਲਾਸੀਕਲ ਡਾਂਸ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟਰੂਮੈਂਟਲ, ਕੁਇਜ਼, ਸਕਿੱਟ, ਪੇਂਟਿੰਗ, ਕਲਾਸੀਕਲ ਵੋਕਲ, ਫੋਕ-ਆਰਕੈਸਟਰਾ, ਅਤੇ ਕੋਰਿਓਗ੍ਰਾਫੀ।

.

.

Latest News