PTB News

Latest news
राष्ट्रीय एवं अंतरराष्ट्रीय खिलाड़ियों के लिए पसंदीदा गंतव्य बनकर उभरा सेंट सोल्जर लॉ कॉलेज, ਲਾਇਲਪੁਰ ਖ਼ਾਲਸਾ ਕਾਲਜ ਆਰਮੀ ਵਿੰਗ ਵੱਲੋਂ 2026-27 ਸੈਸ਼ਨ ਲਈ ਐੱਨ.ਸੀ.ਸੀ. ਕੈਡਿਟਾਂ ਦੇ ਨਵੇਂ ਬੈਚ ਦੀ ਭਰਤੀ, एच.एम.वी. में उत्साह से मनाया गया नेशनल हैंडलूम दिवस, पी सी एम एस डी कॉलेज फॉर विमेन का नाम रोशन: कॉस्मेटोलॉजी की छात्राओं ने डी एन डी यूनिवर्सिटी के नतीज... इनोसेंट हार्ट्स कॉलेज ऑफ़ एजुकेशन ने शानदार नतीजों के साथ तय किया एक सफल सफ़र, जालंधर : घर पर बच्चों के साथ सो रही महिला पर अज्ञात हम/लावरों ने बरसाईं गो/लियां, कारों के टूटे शीशे देश की जनता को फिर लगेगा महंगाई का झटका, रोजाना इस्तेमाल होने वाली चीजें होंगी महंगी LPU में नए सफर की स्टारडम भरी शुरुआत, सनी देओल, करण देओल और प्रीति जिंटा ने किया फ्रेशर्स का स्वागत ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਖੇ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਸਮਰਪਿਤ ਸਮਾਗਮ, एच.एम.वी की छात्रा ने एम.एस.सी. केमिस्ट्री में यूनिवर्सिटी में टॉप किया,

ਲਾਇਲਪੁਰ ਖਾਲਸਾ ਕਾਲਜ ਦੇ ਐਨ.ਸੀ.ਸੀ. ਕੈਡਟਾਂ ਨੇ ਰਾਸ਼ਟਰੀ ਪੱਧਰ ਦੇ ਆਲ ਇੰਡੀਆ ਵਾਯੂ ਸੈਨਿਕ ਕੈਂਪ, ਬੈਂਗਲੁਰੂ ਵਿੱਚ ਮਾਰੀਆਂ ਮੱਲਾਂ,

ncc-cadets-of-lyallpur-khalsa-college-excelled-in-the-national-level-all-india-air-force-camp-bengaluru

.

PTB News “ਸਿੱਖਿਆ” : ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਚਾਰ ਐਨ.ਸੀ.ਸੀ. ਏਅਰ ਵਿੰਗ ਕੈਡਟਾਂ ਨੇ ਆਲ ਇੰਡੀਆ ਵਾਯੂ ਸੈਨਿਕ ਕੈਂਪ (AIVSC) ਬੈਂਗਲੁਰੂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਕੈਡਟ ਪਹਿਲਾਂ ਰਾਜ ਪੱਧਰੀ ਕੈਂਪ (ਪੰਜਾਬ ਡਾਇਰੈਕਟਰੇਟ) ਵਿੱਚ ਚੁਣੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰੇਟ (PHHP & CHD Dte) ਦੀ ਨੁਮਾਇੰਦਗੀ ਕਰਦਿਆਂ ਰਾਸ਼ਟਰੀ ਪੱਧਰ ਤੇ 23 ਰਾਜਾਂ ਦੇ ਕੈਡਟਾਂ ਨਾਲ ਮੁਕਾਬਲਾ ਕੀਤਾ। ਕੈਡਟ ਸੀ.ਐਸ.ਯੂ.ਓ. ਨਿਤੀਸ਼ ਰਾਣਾ, ਸੀ.ਡਬਲਯੂ.ਓ. ਚਰਨਪ੍ਰੀਤ ਭਰਦਵਾਜ, ਸੀ/ਕੌਰਪਲ ਪਰਮਿੰਦਰ ਸਿੰਘ, ਅਤੇ ਸੀ/ਕੌਰਪਲ ਅਭੀਜੀਤ ਸਿੰਘ ਚੁਣੇ ਗਏ।

.

.

ਸੀ.ਐਸ.ਯੂ.ਓ. ਨਿਤੀਸ਼ ਰਾਣਾ ਨੂੰ ਪੀ.ਐਚ.ਐਚ.ਪੀ. ਅਤੇ ਸੀ.ਐਚ.ਡੀ. ਡਾਇਰੈਕਟਰੇਟ ਦਾ ਸੀਨੀਅਰ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਡ੍ਰਿਲ ਤੇ ਟੈਂਟ ਪਿਚਿੰਗ ਵਿੱਚ ਕਮਾਲ ਦਿਖਾਇਆ।ਸੀ.ਡਬਲਯੂ.ਓ. ਚਰਨਪ੍ਰੀਤ ਭਰਦਵਾਜ ਨੇ ਐਕੈਡਮਿਕਸ, ਡ੍ਰੋਨ, ਅਤੇ ਡ੍ਰਿਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸੀ/ਕੌਰਪਲ ਪਰਮਿੰਦਰ ਸਿੰਘ ਅਤੇ ਸੀ/ਕੌਰਪਲ ਅਭੀਜੀਤ ਸਿੰਘ ਨੇ ਵੀ ਐਕੈਡਮਿਕਸ, ਡ੍ਰਿਲ, ਅਤੇ ਟੈਂਟ ਪਿਚਿੰਗ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ।ਡਾਇਰੈਕਟਰੇਟ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ –ਲਾਈਨ ਏਰੀਆ ਅਤੇ ਟੈਂਟ ਪਿਚਿੰਗ, ਦੂਜਾ ਸਥਾਨ –ਡ੍ਰਿਲ ਅਤੇ ਸ਼ੂਟਿੰਗ, ਤੀਜਾ ਸਥਾਨ –ਏਅਰੋਮੋਡਲਿੰਗ, ਪਹਿਲਾ ਸਥਾਨ –ਹੈਲਥ ਐਂਡ ਹਾਈਜੀਨ ਪ੍ਰਾਪਤ ਕੀਤੇ।

.

ਇਹਨਾਂ ਕੈਡਟਾਂ ਦੀ ਮਿਹਨਤ ਤੇ ਅਨੁਸ਼ਾਸਨ ਦੇ ਨਾਲ ਪੀ.ਐਚ.ਐਚ.ਪੀ. ਅਤੇ ਸੀ.ਐਚ.ਡੀ. ਡਾਇਰੈਕਟਰੇਟ ਨੇ ਰਾਸ਼ਟਰੀ ਪੱਧਰ ‘ਤੇ ਕੁੱਲ ਤੀਜਾ ਸਥਾਨ ਪ੍ਰਾਪਤ ਕੀਤਾ।ਕਾਲਜ ਦੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਕੈਡਟਾਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਫਲਾਈੰਗ ਆਫੀਸਰ ਡਾ. ਮਨਪ੍ਰੀਤ ਸਿੰਘ, ਐਸੋਸੀਏਟ ਐਨ.ਸੀ.ਸੀ. ਆਫੀਸਰ (ਏ.ਐਨ.ਓ) ਨੂੰ ਵੀ ਇਸ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਾਰਗਦਰਸ਼ਨ ਦੀ ਪ੍ਰਸ਼ੰਸਾ ਕੀਤੀ। ਡਾ. ਮਨਪ੍ਰੀਤ ਸਿੰਘ ਨੇ ਕੈਡਟਾਂ ਦੀ ਸਫਲਤਾ ‘ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਐਨ.ਸੀ.ਸੀ. ਕੈਡਟਾਂ ਲਈ ਪ੍ਰੇਰਣਾ ਦਾ ਸਰੋਤ ਹੈ।ਕਾਲਜ ਪ੍ਰਬੰਧਕੀ ਕਮੇਟੀ ਨੇ ਕੈਡਟਾਂ ਅਤੇ ਏ. ਐਨ.ਓ ਨੂੰ ਰਾਸ਼ਟਰੀ ਪੱਧਰ ‘ਤੇ ਕਾਲਜ ਦਾ ਨਾਮ ਚਮਕਾਉਣ ਲਈ ਵਧਾਈ ਦਿੱਤੀ।

.

.

.