PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਨਾਨ-ਟੀਚਿੰਗ ਟੀਮ ਨੇ ਲਗਾਤਾਰ ਚੌਥੀ ਵਾਰ ਫਰੈਂਡਲੀ ਕ੍ਰਿਕਟ ਮੈਚ ਜਿੱਤਿਆ,

non teaching team at Lyallpur Khalsa College won the friendly cricket match for the fourth time in a row Jalandhar

ਮੈਚ ਦੇ ਅਰੰਭ ਵਿਚ ਸਰਬੱਤ ਦੇ ਭਲੇ ਅਤੇ ਯੂਕਰੇਨ ਤੇ ਰੂਸ ਦੀ ਜੰਗ ਨੂੰ ਖਤਮ ਕਰਕੇ ਅਮਨਸ਼ਾਂਤੀ ਬਹਾਲ ਕਰਨ ਲਈ ਪਰਮਾਤਮਾ ਅੱਗੇ ਕੀਤੀ ਗਈ ਅਰਦਾਸ,

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ ਵਿਚ ਟੀਚਿੰਗ ਯੀ (ਇਲੈਵਨ) ਅਤੇ ਨਾਨਟੀਚਿੰਗ ਯੀ (ਇਲੈਵਨ) ਵਿਚਕਾਰ 16-16 ਓਵਰਾਂ ਦਾ ਕ੍ਰਿਕਟ ਮੈਚ ਖੇਡਿਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.. ਟੂ ਪ੍ਰਿੰਸੀਪਲ ਨਾਨਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਸਨ। ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਦੁਆਰਾ ਸਰਬੱਤ ਦੇ ਭਲੇ ਅਤੇ ਯੂਕਰੇਨ ਤੇ ਰੂਸ ਦੀ ਜੰਗ ਨੂੰ ਖਤਮ ਕਰਨ ਅਤੇ ਵਿਸ਼ਵ ਵਿਚ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅਰਦਾਸ ਕੀਤੀ ਗਈ

ਟੀਚਿੰਗ ਦੀ ਟੀਮ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ (ਕਪਤਾਨ), ਡਾ. ਅਰੁਣ ਦੇਵ ਸ਼ਰਮਾ (ਉਪਕਪਤਾਨ), ਡਾ. ਦਿਨਕਰ ਸ਼ਰਮਾ, ਡਾ. ਪਲਵਿੰਦਰ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਗੁਰਚੇਤਨ ਸਿੰਘ, ਪ੍ਰੋ. ਅਜੈ ਕੁਮਾਰ, ਪ੍ਰੋ. ਸਤਿੰਦਰ ਸਿੰਘ, ਪ੍ਰੋ. ਵਨੀਤ ਗੁਪਤਾ, ਪ੍ਰੋ. ਹਰਪ੍ਰੀਤ ਸਿੰਘ ਅਤੇ ਨਾਨਟੀਚਿੰਗ ਸਟਾਫ ਵਿਚ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਕਪਤਾਨ), ਸ੍ਰੀ ਰਣਜੀਤ ਸਿੰਘ (ਉਪਕਪਤਾਨ), ਸ੍ਰੀ ਸੰਦੀਪ, ਸ੍ਰੀ ਰਕੇਸ਼ ਸਿੰਘ, ਸ੍ਰੀ ਹਰਜੀਤ ਸਿੰਘ, ਸ੍ਰੀ ਇੰਦਰਜੀਤ ਗਿੱਲ, ਸ੍ਰੀ ਮਿਨਾਲ ਸ਼ਰਮਾ, ਸ੍ਰੀ ਸੁਨੀਲ ਕੁਮਾਰ, ਸ੍ਰੀ ਰਜੀਵ ਕੁਮਾਰ, ਸ੍ਰੀ ਸਰਬਜੀਤ, ਸ੍ਰੀ ਸੁਭਾਸ਼ ਟੀਮ ਦੇ ਖਿਡਾਰੀ ਸਨ

ਨਾਨਟੀਚਿੰਗ ਸਟਾਫ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ। ਨਾਨਟੀਚਿੰਗ ਟੀਮ ਨੇ ਬੈਟਿੰਗ ਕਰਦਿਆਂ 113 ਦੌੜਾਂ ਬਣਾਈਆਂ, ਜਿਸਦਾ ਪਿੱਛਾ ਕਰਦਿਆਂ ਟੀਚਿੰਗ ਸਟਾਫ ਦੀ ਟੀਮ ਨੇ ਨਿਰਧਾਰਤ 16 ਓਵਰਾਂ ਵਿਚ 92 ਦੋੜਾਂ ਬਣਾਈਆਂ ਅਤੇ ਨਾਨਟੀਚਿੰਗ ਸਟਾਫ ਦੀ ਟੀਮ ਨੇ 21 ਦੌੜਾਂ ਦੇ ਫਰਕ ਨਾਲ ਇਹ ਮੈਚ ਜਿੱਤਿਆ। ਮੈਨ ਆਫ ਦੀ ਮੈਚ ਸ੍ਰੀ ਸੰਦੀਪ ਕੁਮਾਰ ਰਿਹਾ ਜਿਸ ਨੇ ਵਧੀਆ ਗੇਂਦਬਾਜੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ। ਟੀਚਿੰਗ ਟੀਮ ਵਿਚ ਕਪਤਾਨ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੀ ਵਧੀਆਂ ਖੇਡ ਦਾ ਪ੍ਰਦਰਸ਼ਨ ਕੀਤਾ

non teaching team at Lyallpur Khalsa College won the friendly cricket match for the fourth time in a row Jalandhar

ਪ੍ਰਿੰਸੀਪਲ ਡਾ. ਸਮਰਾ ਨੇ ਮੈਚ ਜਿੱਤਣ ਲਈ ਨਾਨਟੀਚਿੰਗ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੈਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਹੈਲਥ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੋਨੋਂ ਟੀਮਾਂ ਨੇ ਇਸ ਮੈਚ ਲਈ ਕਈ ਦਿਨ ਮਿਲ ਕੇ ਅਭਿਆਸ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੈਚ ਸਟਾਫ ਵਿਚਕਾਰ ਇੱਕ ਖੁਸ਼ਨੁਮਾ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਾਨਟੀਚਿੰਗ ਟੀਮ ਦੇ ਕਪਤਾਨ ਸੁਰਿੰਦਰ ਕੁਮਾਰ ਚਲੋਤਰਾ ਨੇ ਇਹ ਮੈਚ ਕਰਵਾਉਣ ਲਈ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕੀਤਾ

ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਾਨੂੰ ਪ੍ਰਿੰਸੀਪਲ ਸਾਹਿਬ ਅਤੇ ਟੀਚਿੰਗ ਸਟਾਫ ਨਾਲ ਇਹ ਮੈਚ ਖੇਡਣ ਦਾ ਮੌਕਾ ਮਿਿਲਆ। ਮੈਚ ਅਭਿਆਸ ਅਤੇ ਮੈਚ ਖੇਡਣ ਦੌਰਾਨ ਸਾਨੂੰ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋਂ ਭਰਪੂਰ ਸਹਿਯੋਗ ਮਿਿਲਆ ਹੈ। ਉਨ੍ਹਾਂ ਕਿਹਾ ਕਿ ਇਹ ਮੈਚ ਪੂਰਾ ਸਾਲ ਦਫ਼ਤਰ ਵਿੱਚ ਸੇਵਾਵਾਂ ਦੇਣ ਵਾਲੇ ਨਾਨਟੀਚਿੰਗ ਸਟਾਫ਼ ਦੀ ਸਿਹਤ ਨੂੰ ਇੱਕ ਨਵੀਂ ਊਰਜਾ ਦੇਣ ਵਾਲਾ ਸੀ

ਪ੍ਰੋ. ਸੰਜੀਵ ਆਨੰਦ, ਡਾ. ਸੁਰਿੰਦਰਪਾਲ ਮੰਡ ਅਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟਰੀ ਦੀ ਭੂਮਿਕਾ, ਪ੍ਰੋ. ਸੰਦੀਪ ਅਹੁਜਾ ਅਤੇ ਪ੍ਰੋ. ਸੁਦੀਪ ਸਿੰਘ ਢਿੱਲੋਂ ਨੇ ਅੰਪਾਇਰ ਦੀ ਭੂਮਿਕਾ ਅਤੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਿਮਾਂਸ਼ੂ, ਗੁਰਪ੍ਰੀਤ ਸਿੰਘ ਅਤੇ ਸ੍ਰੀ ਅਸ਼ਨਵੀ ਕੁਮਾਰ ਨੇ ਸਕੋਰ ਬੋਰਡ ਤੇ ਸਕੋਰ ਦਾ ਲੇਖਾ ਰੱਖਣ ਦੀ ਭੂਮਿਕਾ ਨਿਭਾਈ। ਤੀਜੇ ਅੰਪਾਇਰ ਦੀ ਭੂਮਿਕਾ ਪ੍ਰੋ. ਮਨਪ੍ਰੀਤ ਸਿੰਘ ਲਹਿਲ ਨੇ ਨਿਭਾਈ। ਇਸ ਮੌਕੇ ਦਰਸ਼ਕਾਂ ਦੇ ਰੂਪ ਵਿਚ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿਚ ਪ੍ਰੋ. ਜਸਰੀਨ ਕੌਰ, ਡੀਨ ਅਕਾਦਮਿਕ ਅਫੈਅਰਜ ਨੇ ਸਾਰਿਆਂ ਦਾ ਧੰਨਵਾਦ ਕੀਤਾ