PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

ਪਰਗਟ ਸਿੰਘ ਦੇਣਗੇ ਕੈਂਟ ਹਲਕੇ ਦੇ “ਸੋਢੀ” ਅਤੇ “ਬਰਾੜ” ਨੂੰ ਵੱਡਾ ਝਟਕਾਸ, ਚਰਨਜੀਤ ਸਿੰਘ ਚੰਨੀ,

Pargat Singh to give big blow to Surinder Singh Sodhi and Jagbir Singh Brar cantt constituency CM Punjab Charanjit Singh Channi Jalandhar

ਪੀਟੀਬੀ ਖਬਰਾਂ ਜਲੰਧਰ : ਜਲੰਧਰ ਕੈਂਟ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ, ਜਿਨ੍ਹਾਂ ਵਲੋਂ ਪਿਛਲੇ ਸਮੇਂ ਦੌਰਾਨ ਜਿੰਨੇ ਵਿਕਾਸ ਕਾਰਜ ਕਰਵਾਏ ਹਨ, ਉਨ੍ਹਾਂ ਦੇ ਮੱਦੇਨਜ਼ਰ ਪਰਗਟ ਸਿੰਘ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਰਾਮਾ ਮੰਡੀ ਵਿੱਚ ਚੋਣ ਪ੍ਰਚਾਰ ਸਬੰਧੀ ਕਰਵਾਈ ਗਈ ਮੀਟਿੰਗ ਦੌਰਾਨ ਪ੍ਰਗਟ ਕੀਤੇ।

ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਖੋਰਾ ਲਗਾਉਂਦੇ ਹੋਏ ਪ੍ਰਮੁੱਖ ਨੇਤਾਵਾਂ ਸਣੇ 20 ਪਰਿਵਾਰਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਪਰਗਟ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਇਹੋ ਜਿਹੇ ਜੁਝਾਰੂ ਨੇਤਾਵਾਂ ਦੀ ਲੋੜ ਹੈ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੁਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਵਿੱਚ ਪਰਗਟ ਸਿੰਘ ਦੇ ਨਾਂਅ ਦੀ ਹਨੇਰੀ ਚੱਲ ਰਹੀ ਹੈ ਜਿਸ ਵਿੱਚ ਵਿਰੋਧੀ ਉਡ ਜਾਣਗੇ।

ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਰਹੇ ਡਾਕਟਰ ਸੰਜੀਵ ਸ਼ਰਮਾ ਦੀ ਰਹਿਨੁਮਾਈ ਹੇਠ ਆਪ ਦੇ ਪ੍ਰਮੁੱਖ ਨੇਤਾ ਮਨੋਜ ਪੁੰਜ, ਜੋ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ, ਸ੍ਰੀਮਤੀ ਪ੍ਰੋਮਿਲਾ ਕੋਹਲੀ ਜੋ ਕਿ ਜਲੰਧਰ ਕੈਂਟ ਤੋਂ ਟਿਕਟ ਦੀ ਦਾਅਵੇਦਾਰ ਸੀ, ਸਿਮਰ ਸਿੰਘ, ਰਛਪਾਲ ਖਾਂਬਰਾ, ਰਜਿੰਦਰ ਸ਼ਰਮਾ, ਰਾਜੂ ਘੁੰਮਣ, ਪ੍ਰਦੀਪ ਭਾਟੀਆ, ਐਡਵੋਕੇਟ ਸੁਕਰਾਂਤ ਸ਼ਰਮਾ, ਬਲਵੀਰ ਸਿੰਘ,

ਐਡਵੋਕੇਟ ਕਪਿਲ ਬਤਰਾ ਸਾਬਕਾ ਬਹੁਜਨ ਸਮਾਜ ਪਾਰਟੀ ਉਮੀਦਵਾਰ, ਨਰੇਸ਼ ਮਲਹੋਤਰਾ, ਕੁਲਦੀਪ ਭਾਰਦਵਾਜ, ਨੇਹਾ ਸ਼ਰਮਾ, ਪ੍ਰਵੀਨ ਕੁਮਾਰੀ ਮਹਿਲਾ ਕੋਆਡੀਨੇਟਰ ਜਲੰਧਰ ਸੈਂਟਰਲ, ਮੁਨੀਸ਼ ਸ਼ਰਮਾ, ਅਮਰਜੀਤ ਸਿੰਘ ਪੱਡਾ,ਰਾਜੀਵ ਸ਼ਰਮਾ, ਪ੍ਰਮੋਦ ਕੁਮਾਰ, ਵਰਿੰਦਰ ਸਿੰਘ ਅਤੇ ਪੰਕਜ ਕਾਨੋਜੀਆ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਪਰਗਟ ਸਿੰਘ ਦੀ ਜਿੱਤ ਲਈ ਜੀਅ ਜਾਨ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਦੇ ਨੇਤਾ ਕਾਂਗਰਸ ਵਿੱਚ ਆਉਣ ਲਈ ਤਿਆਰ ਹਨ।