PTB News

Latest news
सेंट सोल्जर कॉलेज को-एड में फिजियोथेरेपी विद्यार्थियों के लिए ‘नवाज़’ इंडक्शन समारोह आयोजित, एलपीयू और सिमंधर एजुकेशन ने फाइनेंस और एआई के भविष्य पर चर्चा करते हुए सीएफओ और 'बिग फोर' के लीडर्स ... रयात बाहरा प्रोफेशनल यूनिवर्सिटी में 'गौरव सम्मान समारोह 2026' का भव्य आयोजन; हिमाचल प्रदेश के राज्य... NHAI टोल में हुआ बड़ा फर्जीवाड़ा, ED की 14 ठिकानों पर एक साथ हुई छापेमारी PNB में 17 करोड़ के नकली नोट मिलने से हड़कंप, 3 अधिकारी सस्पेंड, RBI ने शुरू की जांच PhonePe ने लॉन्च की नई UPI सर्विस, बिना इंटरनेट के होगी पेमेंट, करोड़ों लोगों को मिलेगा फायदा ब्रिटिश ओलिविया स्कूल के मुक्केबाज हिमांशु गुप्ता ने जिला स्तरीय बॉक्सिंग में जीता गोल्ड मेडल, राज्य... स्कूल में पढ़ने वाली 3 साल की बच्ची से किया चॉकलेट का लालच देकर बस ड्राइवर ने यौन शोषण, गिरफ्तार देश में फिर हुआ निर्भया जैसा कांड, स्लीपर बस में 11वीं की छात्रा से दरिंदगी, ड्राइवर-कंडक्टर गिरफ्ता... इनोसेंट हार्ट्स स्कूल, ग्रीन मॉडल टाउन में जालंधर सहोदया ‘स्लोगन स्पार्क’ प्रतियोगिता का आयोजन,

ਪ੍ਰਿੰਸੀਪਲ ਜਗਰੂਪ ਸਿੰਘ ਦੀ ਹਿੰਦੀ ਪੁਸਤਕ ਸੋਨਧਾਰਾ ਰਿਲੀਜ਼

Principal Jagrup Singh's Hindi book Sondhara released Jalandhar

ਪੀਟੀਬੀ ਖਬਰਾਂ ਸਿਖਿਆ : ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਦੀ ਵਿਕਲਪਕ ਇਲਾਜ ਪ੍ਰਣਾਲੀ ਦੇ ਵਿਸ਼ੇ ਉਪਰ ਲਿਖੀ ਹਿੰਦੀ ਪੁਸਤਕ ਸੋਨਧਾਰਾ ਨੂੰ ਦਯਾਨੰਦ ਆਯੁਰਵੈਦਿਕ ਕਾਲਜ ਜਲੰਧਰ ਦੇ ਖਚਾਖਚ ਭਰੇ ਕਾਨਫਰੰਸ ਹਾਲ ਵਿੱਚ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਇਸੇ ਵਿਸ਼ੇ ਤੇ ਪੰਜਾਬੀ ਪੁਸਤਕ ਸੋਨਧਾਰਾ ਵੀ ਆ ਚੁੱਕੀ ਹੈ, ਜਿਸ ਨੂੰ ਪਾਠਕਾਂ ਵਲੋਂ ਬੇਹੱਦ ਭਰਵਾਂ ਹੁੰਗਾਰਾ ਮਿਲਿਆ ਸੀ।

ਇਸ ਸਮਾਗਮ ਦੀ ਪ੍ਰਧਾਨਗੀ ਜੁਆਇੰਟ ਡਾਇਰੈਕਟਰ ਆਯੁਰਵੈਦਾ, ਚੰਡੀਗੜ, ਪੰਜਾਬ, ਡਾ ਰਵੀ ਡੂਮਰਾ ਨੇ ਕੀਤੀ। ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਸੰਜੀਵ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਪੁਸਤਕ ਸੋਨਧਾਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਪੁਸਤਕ ਸ਼ਿਵਾਂਬੂ ਕਲਪ ਵਿਧੀ ਨਾਲ ਸਬੰਧਤ ਹੈ, ਜਿਸਦਾ ਆਯੁਰਵੈਦ ਵਿੱਚ ਵਰਣਨ ਹੈ। ਮੁੱਖ ਮਹਿਮਾਨ ਡਾ ਰਵੀ ਡੂਮਰਾ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਉਹਨਾਂ ਨੇ ਇਸ ਪੁਸਤਕ ਨੂੰ ਕਈ ਵਾਰ ਪੜਿਆ ਹੈ ਤੇ ਡਾ ਜਗਰੂਪ ਸਿੰਘ ਦੀ ਕਲਮ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ।

ਇਕ ਬੇਹੱਦ ਗੰਭੀਰ ਅਤੇ ਘਟ ਜਾਣੇ ਜਾਂਦੇ ਵਿਸ਼ੇ ਨੂੰ ਬਹੁਤ ਹੀ ਸਰਲ ਭਾਸ਼ਾ ਵਿਚ ਪਿਰੋ ਕੇ ਇਕ ਪ੍ਰੇਰਣਾਦਾਇਕ ਕਹਾਣੀ ਦੇ ਰੂਪ ਵਿੱਚ ਲਿਖਣਾ ਇਸ ਪੁਸਤਕ ਦੀ ਪ੍ਰਾਪਤੀ ਹੈ। ਮੁੱਖ ਮਹਿਮਾਨ , ਪ੍ਰਿੰਸੀਪਲ ਸੰਜੀਵ ਸੂਦ ਅਤੇੇ ਹੋਰ ਮਹਿਮਾਨਾਂ ਨੇ ਡਾ ਜਗਰੂਪ ਸਿੰਘ ਦੀ ਹਿੰਦੀ ਭਾਸ਼ਾ ਪੁਸਤਕ ਸੋਨਧਾਰਾ ਨੂੰ ਰਿਲੀਜ਼ ਕੀਤਾ। ਇਸ ਉਪਰੰਤ ਡਾ ਜਗਰੂਪ ਸਿੰਘ ਨੇ ਪਾਵਰ ਪੁਆਇੰਟ ਸਲਾਈਡਾਂ ਦੀ ਮਦਦ ਨਾਲ ਪੁਸਤਕ ਸੋਨਧਾਰਾ ਵਿਚਲੇ ਤਥਾਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ, ਜਿਸ ਨੂੰ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸੁਣਿਆ ਤੇ ਸਲਾਹਿਆ।

ਇਸ ਸਮਾਗਮ ਨੂੰ ਪ੍ਰੋ ਪ੍ਰਭੂ ਦਯਾਲ ਅਤੇ ਨੀਮਾ ਪ੍ਰਧਾਨ ਡਾ ਪਰਵਿੰਦਰ ਬਜਾਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ, ਡਾ ਅਨਿਲ ਨਾਗਰਥ, ਡਾ ਅਸ਼ਵਨੀ, ਡਾ ਵਿਕਾਸ ਸ਼ਰਮਾ ਡਾ ਸੰਜੇ ਬਾਂਸਲ, ਡਾ ਸੁਮਨ ਏਰੀ ਹਾਜ਼ਰ ਸਨ। ਇਸ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ ਗਗਨ ਠਾਕੁਰ ਨੇ ਕੀਤਾ । ਇਸ ਪੁਸਤਕ ਨੂੰ ਈਗਲ ਪ੍ਰਕਾਸ਼ਨ ਜਲੰਧਰ ਨੇ ਛਾਪਿਆ ਹੈ ਤੇ ਇਸ ਦੀ ਕੀਮਤ 160 ਰੁਪਏ ਹੈ।

Latest News