PTB News

Latest news
आई.के.जी. पंजाब टेक्निकल यूनिवर्सिटी की परीक्षाओं में सेंट सोल्जर इंस्टीट्यूट ऑफ बिजनेस मैनेजमेंट एं... पी सी एम एस डी कॉलेज फॉर विमेन, जालंधर की BA. B.Ed सेमेस्टर II की छात्राओं ने GNDU में यूनिवर्सिटी म... आईवी वर्ल्ड स्कूल के विद्यार्थियों ने रोटरी क्लब द्वारा आयोजित प्रतिष्ठित काव्य प्रतियोगिता में जीता... एच.एम.वी. की बी.वॉक मेंटल हेल्थ और काउंसलिंग की छात्राओं का यूनिवर्सिटी परीक्षाओं में शानदार प्रदर्श... लोगों की शिकायतों के निवारण को लेकर ADGP S. Rai का आया बयान, जल्द सिस्टम में होंगे बड़े सुधार, बाबा साहेब की प्रतिमा के साथ हुई छेड़छाड़ की घटना के बाद, जालंधर में कल बंद का ऐलान, पंजाब के प्रसिद्ध गायक के काफिले पर की अधाधुंध फा/यरिंग, मचा हड़कंप ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਐਸ.ਸੀ. (ਇਕਨਾਮਿਕਸ) ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ इनोसेंट हार्ट्स कॉलेज ऑफ़ एजुकेशन ने मनाया अंतर्राष्ट्रीय साक्षरता दिवस, पी सी एम एस डी कॉलेज फॉर विमेन, जालंधर की B.A. सेमेस्टर II की छात्रा जसअमृत कौर ने कॉलेज के 'रोल ऑफ़...

ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਸਨ – ਸਰਦਾਰ ਬਲਬੀਰ ਸਿੰਘ,

Sardar Balbir Singh was devoted to education and social service Birthday Special (5th December 2022) Lyallpur khalsa collage Jalandhar

ਪੀਟੀਬੀ ਖਬਰਾਂ ਸਿਖਿਆ : ਸ. ਬਲਬੀਰ ਸਿੰਘ ਇੱਕ ਅਜਿਹੀ ਸੁਹਿਰਦ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਸਮਾਜ ਸੇਵਾ ਅਤੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਲਗਾ ਦਿੱਤਾ। ਉਹਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਅਗਵਾਈ ਕੀਤੀ। ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਵੱਡੇ ਕਾਰਜ ਕਰਕੇ ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਸਰਦਾਰ ਬਲਬੀਰ ਸਿੰਘ ਇੱਕ ਉੱਘੇ ਸਿੱਖਿਆ ਸ਼ਾਸਤਰੀ, ਨਿਪੁੰਨ ਰਾਜਨੇਤਾ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ ਉਹਨਾਂ ਨੇ ਪੈਂਤੀ ਸਾਲ ਤੱਕ ਸਮਰਪਿਤ ਭਾਵਨਾ ਨਾਲ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਲਾਇਲਪੁਰ ਖ਼ਾਲਸਾ ਕਾਲਜ ਨੇ ਉਹਨਾਂ ਦੀ ਸੁਯੋਗ ਅਗਵਾਈ ਵਿੱਚ ਹੀ ਵਿੱਦਿਆ, ਕਲਚਰਲ, ਖੇਡਾਂ ਅਤੇ ਖੋਜ ਦੇ ਖੇਤਰ ਵਿੱਚ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ।

ਉਹਨਾਂ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ। ਉਹ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕੰਪਿਊਟਰ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਹਿੱਸਾ ਬਣਾਉਣ ਬਾਰੇ ਸੋਚਿਆ ਤੇ ਅਜਿਹੀ ਕਿੱਤਾ ਮੁਖੀ ਪੜ੍ਹਾਈ ਕਾਲਜਾਂ ਵਿੱਚ ਪੜ੍ਹਾਉਣ ਵਾਸਤੇ ਮੁੱਢਲੇ ਯਤਨ ਕੀਤੇ। ਉਹਨਾਂ ਨੇ ਕੇਵਲ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਹੀ ਸ਼ੁਰੂ ਨਹੀਂ ਕੀਤੀਆਂ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੰਸਥਾਵਾਂ ਵਿੱਚ ਸੁਯੋਗ ਵਾਤਾਵਰਨ ਵੀ ਬਣਾਇਆ।

ਇਸ ਵਾਸਤੇ ਉਹਨਾਂ ਨੇ ਵਿਿਦਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ, ਖੇਡਾ, ਕਲਚਰਲ ਗਤੀਵਿਧੀਆਂ, ਸਾਹਿਤਕ ਅਤੇ ਖੋਜ ਦੇ ਖੇਤਰ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ। ਸ. ਬਲਬੀਰ ਸਿੰਘ ਉੱਚ ਕੋਟੀ ਦੇ ਰਾਜਨੇਤਾ ਵੀ ਸਨ। ਦੇਸ(ਭਾਰਤ) ਅਤੇ ਪੰਜਾਬ ਰਾਜ ਦੀ ਰਾਜਨੀਤੀ ਵਿੱਚ ਉਹਨਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਉਹ ਪੰਜਾਬ ਦੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ।

ਇਸ ਸਮੇਂ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਸਿਹਤ ਸੰਬੰਧੀ ਕਈ ਯੋਜਨਾਵਾਂ ਦਾ ਆਰੰਭ ਕੀਤਾ। ਉਹ ਜਾਣਦੇ ਸਨ ਕਿ ਇੱਕ ਕਲਿਆਣਕਾਰੀ, ਸਵਸਥ ਅਤੇ ਨਿੱਗਰ ਰਾਸ਼ਟਰ ਦੇ ਨਿਰਮਾਣ ਵਿੱਚ ਸਿਹਤ ਅਤੇ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਲਈ ਆਪਣੀ ਦੂਰ ਅੰਦੇਸ਼ਤਾ ਅਤੇ ਉੱਚ ਸੋਚ ਸਦਕਾ ਉਹਨਾਂ ਨੇ ਸਮਾਜ ਨੂੰ ਸਿੱਖਿਆ ਤੇ ਸਿਹਤ ਸੰਬੰਧੀ ਸਹੂਲਤਾਂ ਦੇਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਦੇਸ਼ ਵਿੱਚ ਕਾਂਗਰਸ ਸਰਕਾਰ ਸਮੇਂ 1992 ਤੋਂ 1998 ਤੱਕ ਉਹ ਸੰਸਦ ਦੇ ਉੱਪਰੀ ਸਦਨ ਰਾਜਸਭਾ ਦੇ ਮੈਂਬਰ ਰਹੇ।

ਅਤੇ 1999 ਤੋਂ 2004 ਈ. ਤੱਕ ਲੋਕਸਭਾ ਦੇ ਮੈਂਬਰ ਬਣੇ। ਇਸ ਸਮੇਂ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਐਮ.ਪੀ. ਲੈਡ ਫੰਡ ਵਿੱਚੋਂ ਫੰਡ ਦੇ ਕੇ ਕਈ ਲੋਕ-ਭਲਾਈ ਦੀਆਂ ਯੋਜਨਾਵਾਂ ਆਰੰਭ ਕੀਤੀਆਂ। ਸ.ਬਲਬੀਰ ਸਿੰਘ ਦੇ ਖੂਨ ਵਿੱਚ ਮਿਹਨਤ, ਲਗਨ, ਸਿਦਕ, ਜਾਂਬਾਜ਼ੀ, ਨਿਡਰਤਾ ਅਤੇ ਗੁਟਨਿਰਲੇਪਤਾ ਰਚੀ ਹੋਈ ਸੀ। ਹੱਥ ਵਿੱਚ ਲਏ ਹੋਏ ਕਿਸੇ ਵੀ ਕੰਮ ਨੂੰ ਕੀਤੇ ਬਿਨਾਂ ਉਨ੍ਹਾਂ ਆਰਾਮ ਨਹੀਂ ਕੀਤਾ। ਉਹ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ ਕਾਲਜਾਂ ਦੀਆਂ ਮੈਨਜਮੈਂਟਾਂ ਦੇ ਚੇਅਰਮੈਨ ਵਜੋਂ ਸਮੇਂ ਸਮੇਂ ਤੇ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹੇ।

ਇੰਨਾ ਹੀ ਨਹੀਂ ਵਿਦਿਆਰਥੀ ਭਲਾਈ ਲਈ ਉਨਾਂ ਸਰਕਾਰ ਕੋਲੋਂ ਕਾਲਜਾਂ ਵਿੱਚ ਕਈ ਸਕੀਮਾਂ ਵੀ ਚਲਵਾਈਆਂ। ਉਹਨਾਂ ਨੇ ਆਪਣਾ ਸੰਪੂਰਨ ਜੀਵਨ ਸਮਾਜ, ਸਿੱਖਿਆ ਅਤੇ ਲੋਕ ਹਿਤਾਇਸ਼ੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਇਆ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕੀਤਾ। ਉੱਤਰੀ ਭਾਰਤ ਵਿੱਚ ਨਾਮਵਰ ਲਾਇਲਪੁਰ ਖ਼ਾਲਸਾ ਸੰਸਥਾਵਾਂ ਖੋਲ੍ਹ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਨੂੰਨੀ ਸਿੱਖਿਆ, ਤਕਨੀਕੀ ਸਿੱਖਿਆ ਤੇ ਬੀ.ਐਡ. ਆਦਿ ਕਾਲਜ ਦਿੱਤੇ।

ਸਰਦਾਰ ਬਲਬੀਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਅਤੇ ਸੁੱਚਜੇ ਯਤਨਾ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣਿਆਂ ਜਾਂਦਾ ਹੈ। ਕਾਲਜ ਨੇ ਯੂ.ਜੀ.ਸੀ. ਵਲੋਂ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਖਿਤਾਬ ਹਾਸਲ ਕੀਤਾ ਹੈ। ਤੀਜੇ ਸਾਈਕਲ ਦੀ ਨੈਕ ਵਿਚ ਕਾਲਜ ਨੇ ਏ ਗ੍ਰੇਡ ਹਾਸਲ ਕੀਤਾ। ਸ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ। ਉਹਨਾਂ ਦੀਆਂ ਪਾਈਆਂ ਲੀਹਾਂ ‘ਤੇ ਚੱਲ ਕੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ‘ਤੇਜਾ ਸਿੰਘ ਸਮੁੰਦਰੀ’ ਖੇਡ ਟ੍ਰਾਫ਼ੀ 24 ਵਾਰ ਜਿੱਤ ਚੁੱਕਾ ਹੈ।

ਇਸੇ ਤਰ੍ਹਾਂ ਉਨ੍ਹਾਂ ਵਿਦਿਆਰਥੀਆਂ ਵਿੱਚ ਸਭਿਆਚਾਰਕ ਜਾਗਰੂਕਤਾ ਅਤੇ ਲੋਕ-ਕਲਾ ਨੂੰ ਬੜਾਵਾ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਅਤੇ ਹੋਰ ਕਲਾ-ਮੰਚਾਂ ’ਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਨ੍ਹਾਂ ਬਹੁਤ ਮਹੱਤਵ ਦਿੱਤਾ, ਜਿਸ ਸਦਕਾ ਕਾਲਜ ਨੇ ਕਲਚਰਲ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚਾਰ ਵਾਰ ਜੋਨਲ ਟ੍ਰਾਫੀ ਅਤੇ ਤਿਨ ਵਾਰ ਅੰਤਰ ਜੋਨਲ ਟ੍ਰਾਫੀ ਜਿੱਤੀ। 5 ਦਸੰਬਰ ਨੂੰ ਸ. ਬਲਬੀਰ ਸਿੰਘ ਦਾ ਜਨਮ ਦਿਨ ਹੈ। ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਸ. ਬਲਬੀਰ ਸਿੰਘ ਖੁਦ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਨ। ਕਾਲਜ ਦੇ ਉਹ ਮਾਣਮੱਤੇ ਪੁਰਾਣੇ ਵਿਦਿਆਰਥੀ, ਜਿਨ੍ਹਾਂ ਸਦਕਾ ਕਾਲਜ ਹਮੇਸ਼ਾ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ, ਕਾਲਜ ਵਿਖੇ ਇੱਕਤਰ ਹੋ ਕੇ ਯਾਦਾਂ ਤਾਜ਼ੀਆਂ ਕਰਦੇ ਹੋਏ ਸ. ਬਲਬੀਰ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ। ਇਸ ਸਾਲ ਵੀ 5 ਦਸੰਬਰ 2022 ਨੂੰ ਕਾਲਜ ਵਿੱਚ ਸ਼ਾਮ 4:30 ਵਜੇ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਹੈ। ਸਮੂਹ ਪੁਰਾਣੇ ਵਿਿਦਆਰਥੀਆਂ ਦਾ ਇਸ ਸਲਾਨਾਂ ਵਿਦਿਆਰਥੀ ਮਿਲਣੀ ਵਿੱਚ ਸੁਆਗਤ ਹੈ। ਸ. ਬਲਬੀਰ ਸਿੰਘ ਦੁਆਰਾ ਮਨੁੱਖਤਾ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। (ਡਾ. ਗੁਰਪਿੰਦਰ ਸਿੰਘ ਸਮਰਾ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ)

Latest News