PTB News

Latest news
पंजाब! मुल्तानी अस्पताल में हुआ धमाका, शीशे तक टूटे, इलाके में दहशत का माहौल एलपीयू में रिसर्च, इनोवेशन और इंडस्ट्री एक्सपोज़र के ज़रिए कृषि शिक्षा को बढ़ावा दिया जा रहा है एचएमवी में अंतर्राष्ट्रीय जैव विविधता दिवस 2026 का भव्य आयोजन, दैनिक जागरण के ‘प्रतिभा सम्मान समारोह 2026’ में सम्मानित हुए आईवी वर्ल्ड स्कूल के 24 मेधावी विद्यार्... इनोसेंट हार्ट्स के विद्यार्थी का जेईई एडवांस्ड - 2026 में शानदार प्रदर्शन, कसोल फायरिंग Case : वारदात के बाद विदेश भागने की फिराक में था आरोपी, पुलिस ने किया पंजाब से गिरफ्तार UPI से लेकर गैस सिलेंडर व गाड़ियों की कीमत तक, आज से हुए बड़े बदलाव, IPL फाइनल के बाद, गुजरात टाइटंस की बस में शॉर्ट सर्किट से मची अफरा-तफरी जालंधर सिल्वर प्लाजा मार्केट में बाप-बेटे पर किया GYM मालिक ने साथियों सहित हमला स्मार्ट पुलिसिंग! E-Challan प्रणाली की हुई शुरुआत DGP पंजाब ने की समीक्षा

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਟੀਚਿੰਗ ਟੀਮ ਨੇ ਫਰੈਂਡਲੀ ਕ੍ਰਿਕਟ ਮੈਚ ਜਿੱਤਿਆ,

teaching-team-won-friendly-cricket-match-at-lyallpur-khalsa-college

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਖੇਡ ਮੈਦਾਨ ਵਿਚ ਟੀਚਿੰਗ ਯੀ (ਇਲੈਵਨ) ਅਤੇ ਨਾਨ-ਟੀਚਿੰਗ ਯੀ (ਇਲੈਵਨ) ਵਿਚਕਾਰ 16-16 ਓਵਰਾਂ ਦਾ ਕ੍ਰਿਕਟ ਮੈਚ ਖੇਡਿਆ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਾ. ਅਰੁਣ ਦੇਣ ਸ਼ਰਮਾ ਮੁਖੀ ਬਾਇਓਟੈਕ ਵਿਭਾਗ ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਟੂ ਪ੍ਰਿੰਸੀਪਲ ਨਾਨ-ਟੀਚਿੰਗ ਯੀ (ਇਲੈਵਨ) ਟੀਮ ਦੇ ਕਪਤਾਨ ਸਨ।

.

.

ਟੀਚਿੰਗ ਦੀ ਟੀਮ ਵਿਚ ਡਾ. ਅਰੁਣ ਦੇਵ ਸ਼ਰਮਾ (ਕਪਤਾਨ), ਪ੍ਰੋ. ਅਜੈ ਕੁਮਾਰ, ਡਾ. ਦਿਨਕਰ ਸ਼ਰਮਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਮਨਵੀਰ ਪਾਲ, ਡਾ. ਹਰਜਿੰਦਰ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਐਨੀ ਗੋਇਲ, ਪ੍ਰੋ. ਸੋਮਨ ਗੋਇਲ, ਪ੍ਰੋ. ਵਨੀਤ ਗੁਪਤਾ, ਡਾ. ਬਲਰਾਜ ਸਿੰਘ ਅਤੇ ਨਾਨ-ਟੀਚਿੰਗ ਸਟਾਫ ਵਿਚ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਕਪਤਾਨ), ਸ੍ਰੀ ਰਣਜੀਤ ਸਿੰਘ, ਸ੍ਰੀ ਸੁਨੀਲ ਕੁਮਾਰ, ਸ੍ਰੀ ਰਕੇਸ਼ ਸਿੰਘ, ਸ੍ਰੀ ਰਜੀਵ ਕੁਮਾਰ, ਸ੍ਰੀ ਸੁਭਾਸ਼ ਟੀਮ, ਸ੍ਰੀ ਸਰਬਜੀਤ ਸਿੰਘ, ਸ੍ਰੀ ਨੀਰਜ ਕੁਮਾਰ, ਸ੍ਰੀ ਮੁਕੇਸ਼ ਕੁਮਾਰ, ਸ੍ਰੀ ਗੋਪੀ ਚੰਦ ਅਤੇ ਸ੍ਰੀ ਹਰਜੀਤ ਸਿੰਘ ਖਿਡਾਰੀ ਸਨ।

.

.

ਨਾਨ-ਟੀਚਿੰਗ ਸਟਾਫ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ। ਨਾਨ-ਟੀਚਿੰਗ ਟੀਮ ਨੇ ਬੈਟਿੰਗ ਕਰਦਿਆਂ 99 ਦੌੜਾਂ ਬਣਾਈਆਂ, ਜਿਸਦਾ ਪਿੱਛਾ ਕਰਦਿਆਂ ਟੀਚਿੰਗ ਸਟਾਫ ਦੀ ਟੀਮ ਨੇ ਨਿਰਧਾਰਤ 13 ਓਵਰਾਂ ਵਿਚ 100 ਦੋੜਾਂ ਬਣਾਉਂਦੇ ਹੋਏ ਮੈਚ ਜਿੱਤਿਆ। ਮੈਨ ਆਫ ਦੀ ਮੈਚ ਪ੍ਰੋ. ਅਜੈ ਕੁਮਾਰ ਰਿਹਾ ਜਿਸ ਨੇ ਵਧੀਆ ਬਲੇਬਾਜੀ ਕਰਦਿਆਂ 52 ਰਨ ਬਣਾਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੈਚ ਜਿੱਤਣ ਲਈ ਟੀਚਿੰਗ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੈਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਹੈਲਥ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ।

.

.

ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੈਚ ਸਟਾਫ ਵਿਚਕਾਰ ਇੱਕ ਖੁਸ਼ਨੁਮਾ ਵਾਤਾਵਰਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰੋ. ਸੰਜੀਵ ਕੁਮਾਰ ਆਨੰਦ, ਡਾ. ਸੁਰਿੰਦਰਪਾਲ ਮੰਡ ਅਤੇ ਡਾ. ਦਲਜੀਤ ਕੌਰ ਨੇ ਮੈਚ ਦੌਰਾਨ ਕਾਮੈਂਟਰੀ ਦੀ ਭੂਮਿਕਾ, ਪ੍ਰੋ. ਸੰਦੀਪ ਅਹੁਜਾ ਅਤੇ ਪ੍ਰੋ. ਸੁਦੀਪ ਸਿੰਘ ਢਿੱਲੋਂ ਨੇ ਅੰਪਾਇਰ ਦੀ ਭੂਮਿਕਾ ਅਤੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਿਮਾਂਸ਼ੂ, ਪ੍ਰੋ. ਗੁਨਦੀਪ ਸਿੰਘ ਅਤੇ ਸ੍ਰੀ ਅਸ਼ਨਵੀ ਕੁਮਾਰ ਨੇ ਸਕੋਰ ਬੋਰਡ ਤੇ ਸਕੋਰ ਦਾ ਲੇਖਾ ਰੱਖਣ ਦੀ ਭੂਮਿਕਾ ਨਿਭਾਈ। ਤੀਜੇ ਅੰਪਾਇਰ ਦੀ ਭੂਮਿਕਾ ਪ੍ਰੋ. ਮਨਪ੍ਰੀਤ ਸਿੰਘ ਲਹਿਲ ਨੇ ਨਿਭਾਈ। ਇਸ ਮੌਕੇ ਦਰਸ਼ਕਾਂ ਦੇ ਰੂਪ ਵਿਚ ਸਮੂਹ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ। ਅੰਤ ਵਿਚ ਡਾ. ਐਸ.ਐਸ. ਬੈਂਸ, ਡੀਨ ਸਪੋਰਟਸ ਨੇ ਸਾਰਿਆਂ ਦਾ ਧੰਨਵਾਦ ਕੀਤਾ।

.

.

Latest News