PTB News

Latest news
पंजाब : 450 करोड़ की पकड़ी ड्रग्स, 64 किलो हेरोइन के साथ 2 तस्कर किये गिरफ्तार, DGP गौरव यादव, डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ,

Annual sports meet organized at Lyallpur Khalsa College

.

PTB News “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ ਤੇਂ ਵੱਖੋ-ਵੱਖ ਗਤੀਵਿਧੀਆਂ ਕਰਵਾਈਆਂ ਜਾਦੀਆਂ ਹਨ, ਉੱਥੇ ਅਧਿਆਪਕਾਂ ਦੀ ਸਰੀਰਿਕ ਫਿਟਨੈਸ ਲਈ ਹਰ ਸਾਲ ਸਰੀਰਿਕ ਸਿਖਿਆ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਸਾਲ ਵੀ ਅਧਿਆਪਕ (ਮੈਨਜ਼) ਦੇ ਵਾਲੀਵਾਲ ਦੇ ਮੈਚ ਕਰਵਾਏ ਗਏ ਜਿਸ ਵਿਚ ਐਲ.ਕੇ.ਸੀ ਸਪਾਰਟਨ ਅਤੇ ਐਲ.ਕੀ.ਸੀ. ਫਾਈਟਰ ਨੇ ਨਿਰਣਾਇਕ ਮੈਚ ਖੇਡਿਆ।

.

.

ਇਨਾਂ ਖੇਡਾਂ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਵਲੋਂ ਖਿਡਾਰੀਆਂ ਨਾਲ ਤੁਆਰਫ ਕਰਕੇ ਹੋਈ। ਟੀਮਾਂ ਨਾਲ ਜਾਣ-ਪਛਾਣ ਡੀਨ ਸਪੋਰਟਸ ਡਾ. ਸਿਮਰਨਜੀਤ ਸਿੰਘ ਬੈਂਸ ਨੇ ਬਾਖੂਬੀ ਕਰਵਾਈ। ਡਾ. ਬੈਂਸ ਡੀਨ ਸਪੋਟਰਸ ਦੀ ਆਗਵਾਈ ਵਿਚ ਲਾਇਲਪੁਰ ਖ਼ਾਲਸਾ ਕਾਲਜ ਦਾ ਖੇਡ ਵਿਭਾਗ ਨਿੱਤ ਨਵੇਂ ਕਾਇਮ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਅਧਿਆਪਕ (ਵਿਮੈਨਜ਼) ਦੀ ਖੇਡਾਂ ਫਨ ਐਂਡ ਫਿਟਨੈਸ ਕਰਵਾਇਆ ਗਿਆ ਜਿਸ ਵਿੱਚ ਚਾਰ ਟੀਮਾਂ ਲੂਨਾ ਲੁਆਇਨਜ਼, ਥੰਡਰ ਕਿਉਨਜ਼, ਗੋਲਡਨ ਗੋਡੈਸਜ਼ ਅਤੇ ਫੀਅਰਨੈਸ ਫੇਅਰੀਜ਼ ਨੇ ਭਾਗ ਲਿਆ।

.

ਇਨਾਂ ਵਿਚੋਂ ਲੂਨਾ ਲੁਆਇਨੈਸਜ ਨੇ 10 ਮਿੰਟ 45 ਸੈਕਿੰਡ ਵਿੱਚ ਖੇਡ ਸਮਾਪਤ ਕਰਕੇ ਪਹਿਲਾ ਸਥਾਨ ਅਤੇ ਫੀਅਰਲੈਸ ਫੇਅਰੀਜ਼ ਨੇ 11ਮਿੰਟ 53 ਸੈਕਿੰਡ ਤੇ ਦੂਜਾ ਸਥਾਨ ਹਾਸਲ ਕੀਤਾ। ਥੰਡਰ ਕਿਉਨਜ ਨੇ 11 ਮਿੰਟ 53 ਸੈਕਿੰਡ ਵਿਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ.ਰਸ਼ਪਾਲ ਸਿੰਘ ਸੰਧੂ ਅਤੇ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਵਲੋਂ ਅਧਿਆਪਕਾਂ ਦੀ ਹੌਸਲਾ ਅਫਜਾਈ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਆਖਿਰ ਵਿਚ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਨੇ ਪ੍ਰਿੰਸੀਪਲ ਅਤੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਸੰਜੀਵ ਅਨੰਦ ਅਤੇ ਮਨਮੀਤ ਸੋਢੀ ਨੇ ਨਿਭਾਈ।

.

.

.

Latest News