ਪੀਟੀਬੀ ਖ਼ਬਰ “ਸਿੱਖਿਆ” : ਵਿੱਦਿਆ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਨਿੱਤ ਨਵੀਆਂ ਪ੍ਰਾਪਤੀਆਂ ਹਾਸਿਲ ਕਰ ਰਹੀ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਪੰਜਾਬ ਰਹੇ ਸਵ. ਸ. ਬਲਬੀਰ ਸਿੰਘ ਦੇ 85ਵੇਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇੱਕ ਵਿਸੇਸ਼ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਨਾਮਵਰ ਸਖ਼ਸੀਅਤ ਪਦਮਸ੍ਰੀ ਸ. ਅਜੀਤਪਾਲ ਸਿੰਘ, ਉੱਘੇ ਹਾਕੀ ਖਿਡਾਰੀ, ਓਲੰਪੀਅਨ ਤੇ ਵਿਸ਼ਵ ਕੱਪ ਜੇਤੂ ਸ਼ਾਮਲ ਹੋਏ।
. .ਇਸ ਤੋਂ ਇਲਾਵਾ ਸਮਾਗਮ ਵਿਚ ਨਾਮਚਰ ਸ਼ਖਸੀਅਤਾਂ ਸ. ਅਵਤਾਰ ਸਿੰਘ ਕੰਗ, ਸ. ਜਗਦੀਪ ਸਿੰਘ ਸ਼ੇਰਗਿੱਲ, ਸ. ਇੰਦਰਦੀਪ ਸਿੰਘ ਗਿੱਲ ਮੈਂਬਰ ਗਵਰਨਿੰਗ ਕੌਂਸਲ, ਪ੍ਰੋ. ਜਸਰੀਨ ਕੌਰ ਵਾਈਸ ਪ੍ਰਿੰਸੀਪਲ, ਸ. ਇਕਬਾਲ ਸਿੰਘ ਢਿੱਲੋਂ, ਸ. ਦਲਜੀਤ ਸਿੰਘ ਅੰਤਰਰਾਸ਼ਟਰੀ ਹਾਕੀ ਖਿਡਾਰੀ ਰੇਲਵੇ, ਸ. ਕੁਲਦੀਪ ਸਿੰਘ, ਸ੍ਰੀ ਸੁਰਿੰਦਰ ਸੈਣੀ, ਸ. ਹਰਪ੍ਰੀਤ ਸੰਧੂ ਉੱਘੇ ਵਾਤਾਵਰਨ ਪ੍ਰੇਮੀ, ਸ. ਰਛਪਾਲ ਸਿੰਘ ਪਾਲ, ਸ. ਪ੍ਰੀਤਮ ਸਿੰਘ ਨਾਰੰਗਪੂਰੀ, ਸ੍ਰੀ ਦਵਿੰਦਰ ਦਿਆਲਪੁਰੀ, ਸ. ਤਰਸੇਮ ਸਿੰਘ ਪੁਆਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਤੇ ਹੋਰ ਮਹਿਮਨਾਂ ਨੂੰ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਨਿੱਘੇ ਸ਼ਬਦਾਂ ਨਾਲ ‘ਜੀ ਆਇਆਂ’ ਆਖਿਆ।

.
ਮੁੱਖ ਮਹਿਮਾਨ ਸ. ਅਜੀਤਪਾਲ ਸਿੰਘ ਨੇ ਕਾਲਜ ਪ੍ਰਤੀ ਆਪਣਾ ਮੋਹ ਪ੍ਰਗਟ ਕਰਦਿਆਂ ਧੰਨਵਾਦੀ ਸ਼ਬਦਾਂ ਵਿਚ ਕਾਲਜ ਵੱਲੋਂ ਕਰਵਾਏ ਜਾਂਦੇ ਇਸ ਵਿਸ਼ੇਸ਼ ਮਿਲਣੀ ਸਮਾਗਮ ਦੀ ਸ਼ਲਾਘਾ ਕੀਤੀ। ਉਨਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਸਿਰ ਬੰਨ੍ਹਦੇ ਹੋਏ ਆਪਣੇ-ਆਪ ਨੂੰ ਅਤੀ ਖੁਸ਼-ਕਿਸਮਤ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਗੱਲ ਦਾ ਫ਼ਖਰ ਹੈ ਕਿ ਉਹ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਹਨ। ਇਸੇ ਗਰਾਊਂਡ ’ਚੋਂ ਉਨ੍ਹਾਂ ਹਾਕੀ ਦੀ ਤਲੀਮ ਹਾਸਲ ਕੀਤੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਕਾਲਜ ਤੇ ਦੇਸ਼ ਦੀ ਅਗਵਾਈ ਕੀਤੀ ਇਸ ਮੌਕੇ ਕਾਲਜ ਦੇ ਵਿਿਦਆਰਥੀ ਗੁਰਜੋਤ ਸਿੰਘ ਹਾਕੀ ਖਿਡਾਰੀ ਅੰਤਰ ਰਾਸ਼ਟਰੀ ਪੱਧਰ ’ਤੇ ਕਾਲਜ ਦਾ ਨਾਂ ਰੌਸ਼ਨ ਕਰਨ ਕਰਕੇ ਟ੍ਰਾਫੀ ਅਤੇ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
. .xਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਕਾਲਜ ਦੇ ਮਾਣ-ਮੱਤੇ ਇਤਿਹਾਸ ਨੂੰ ਸਿਰਜਨ ਵਿਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਕਾਲਜ ਆਪਣੇ ਪੁਰਾਣੇ ਵਿਦਿਆਰਥੀਆਂ ਨੰੁ ਬਣਦਾ ਮਾਨ-ਸਨਮਾਨ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਹੈ ਤੇ ਭਵਿੱਖ ਵਿੱਚ ਹੋਰ ਅਜਿਹੇ ਮੌਕੇ ਸਿਰਜਨ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸਾਨੂੰ ਫਖਰ ਹੈ ਕਿ ਸਾਡੇ ਵਿਦਿਆਰਥੀ ਪ੍ਰਸ਼ਾਸਨਿਕ ਖੇਡਾਂ, ਕਲਚਰਲ ਅਤੇ ਸਾਹਿਤਕ ਖੇਤਰ ਵਿਚ ਸੇਵਾਵਾਂ ਦੇ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਸ੍ਰੀ ਸੁਰਿੰਦਰ ਸੈਣੀ (ਸਪੁੱਤਰ ਸ੍ਰੀ ਅਜੀਤ ਸੈਣੀ ਸੁਤੰਰਤਾ ਸੰਗਰਾਮੀ) ਨੇ ਆਪਣੇ ਪਿਤਾ ਦੀ ਪੁਸਤਕ ‘ਜੈ ਹਿੰਦ’ ਕਾਲਜ ਨੂੰ ਭੇਂਟ ਕੀਤੀ ਅਤੇ ਕਾਲਜ ਨੂੰ ਵਰਲਡ ਸੋਇਲ ਡੇ ਤੇ ਪੋਰਟ੍ਰੇਟ ਭੇਂਟ ਕੀਤਾ।

ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜੀਆਂ ਕੀਤੀਆਂ। ਡਾ. ਹਰਜੀਤ ਸਿੰਘ ਸੁਲਤਾਨਪੁਰ ਲੋਧੀ, ਡਾ. ਐਸ.ਪੀ.ਐਸ. ਗਰੋਵਰ, ਡਾ. ਮੁਖਤਿਆਰ ਸਿੰਘ ਰਿਟਾਇਡ ਐਸ.ਐਸ.ਪੀ., ਡਾ. ਐਸ.ਕੇ. ਸੂਦ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ, ਪ੍ਰੋ. ਜੁਝਾਰ ਸਿੰਘ ਦੋਸਾਂਝ, ਪ੍ਰੋ. ਕੁਲਦੀਪ ਕੌਰ ਦੋਸਾਂਝ, ਪ੍ਰੋ. ਆਰ.ਸੀ. ਕੁਕਰੇਜਾ, ਪ੍ਰੋ. ਸਰੀਤਾ ਤੀਵਾੜੀ, ਪ੍ਰੋ. ਸੁਖਵਿੰਦਰ ਕੌਰ ਸਾਬਕਾ ਮੁਖੀ ਇਤਿਹਾਸ ਵਿਭਾਗ, ਡਾ. ਕੁਲਵੰਤ ਸਿੰਘ ਸੰਧੂ, ਸਾਬਕਾ ਮੁਖੀ ਪੰਜਾਬੀ ਵਿਭਾਗ, ਡਾ. ਗੋਪਾਲ ਸਿੰਘ ਬੁੱਟਰ ਸਾਬਕਾ ਮੁਖੀ ਪੰਜਾਬੀ ਵਿਭਾਗ, ਪ੍ਰੋ. ਚਰਨਜੀਤ ਕੌਰ ਗਿੱਲ, ਡਾ. ਸੰਤੋਖ ਸਿੰਘ ਮਿਨਹਾਸ ਸਾਬਕਾ ਮੁਖੀ ਗਣਿਤ ਵਿਭਾਗ ਤੋਂ ਇਲਾਵਾ 1964 ਤੋਂ 2022 ਤੱਕ ਦੇ ਪੁਰਾਣੇ ਵਿਦਿਆਰਥੀ ਮਨਜੀਤ ਸਿੰਘ,

ਭੁਪਿੰਦਰ ਸਿੰਘ, ਬੈਰਾਗੀ ਸਿੰਘ, ਤਰਸੇਮ ਸਿੰਘ, ਸੁਰਿੰਦਰ ਪੁਆਰ, ਗੁਰਇਕਬਾਲ ਸਿੰਘ ਢਿੱਲੋਂ, ਅਮਿਤ ਸ਼ਰਮਾ, ਪਰਦੀਪ ਸਿੰਘ ਸਮਰਾ, ਮਨਮੋਹਨ ਸਿੰਘ ਮਰਵਾਹਾ ਆਦਿ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪੁਰਾਣੇ ਵਿਦਿਆਰਥੀ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੌਰਾਨ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਦੁਆਰਾ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਗੀਤ, ਗਜ਼ਲ, ਗਰੁੱਪ ਵੈਸਟਰਨ ਸੌਂਗ, ਗਿੱਧਾ ਅਤੇ ਲੋਕ ਗੀਤ ਗਾ ਕੇ ਵਾਤਾਵਰਨ ਨੂੰ ਸੁਹਾਵਣਾ ਤੇ ਖੁਸ਼ਗਵਾਰ ਬਣਾਇਆ ਗਿਆ। ਡਾ. ਸੁਰਿੰਦਰ ਪਾਲ ਮੰਡ ਅਤੇ ਡਾ. ਹਰਜਿੰਦਰ ਸਿੰਘ ਨੇ ਖੂਬਸੂਰਤ ਸ਼ਾਇਰਾਨਾ ਅੰਦਾਜ਼ ਵਿਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਪ੍ਰੋ. ਸੰਜੀਵ ਆਨੰਦ ਡਾਇਰੈਕਟਰ ਅਲੂਮਨੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
. . .








































