PTB News

Latest news
इनोसेंट हार्ट्स में मनाया गया 'वर्ल्ड रेड क्रॉस डे' प्री-नर्सरी से लेकर पोस्ट ग्रेजुएशन तक की शिक्षा प्रदान कर रहा सेंट सोल्जर ग्रुप ऑफ इंस्टीटूशन्स, एच.एम.वी. की बी.ए. पोलिटिकल साइंस (ऑनर्स) सेमेस्टर-3 की छात्राएं शीर्ष पर, ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਐਸਸੀ. ਬਾਇਓਟੈਕ ਪੰਜਵਾਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ, बड़ा झटका BSP को : होशियारपुर से BSP उम्मीदवार ने पार्टी छोड़ जॉइन की AAP, जालंधर : कमिश्नरेट पुलिस की नाक के नीचे चल रही थी बिना License के Immigration कंपनी, पुलिस ने मालिक ... ‘तारक मेहता का उल्टा चश्मा’ के सोढ़ी के लापता होने के बाद परिजनों ने उठाया बड़ा कदम, Toll के कर्मचारियों ने किया कॉलेज के वाइस-प्रिंसिपल के साथ दुर्व्यवहार, उपभोक्ता विवाद ने NHAI को ठो... पंजाब : IAS अधिकारी को दिया राज्य सरकार ने बड़ा झटका, मां की देखरेख काे बताया था बहाना, इस कंपनी ने मंगवाई दुनियाभर से अपनी कोरोना वैक्सीन, टीके की सुरक्षा को लेकर उठे थे सवाल, वैक्सीन लगा...
Translate

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਅੰਤਰ-ਕਾਲਜ ਹਾਕੀ ਚੈਂਪੀਅਨਸ਼ਿਪ ਆਯੋਜਿਤ ਕੀਤੀ,

lyallpur-khalsa-college-jalandhar-organized-inter-college-hockey-championship

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵੱਲੋਂ 14 ਨਵੰਬਰ ਤੋਂ 16 ਨਵੰਬਰ ਤੱਕ ਬਰਲਟਨ ਪਾਰਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ। ਫਾਈਨਲ ਮੈਚ ਡੀ.ਏ.ਵੀ. ਕਾਲਜ, ਜਲੰਧਰ ਅਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ 1980 ਵਿੱਚ ਮਾਸਕੋ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅਰਜੁਨ ਐਵਾਰਡੀ ਸ਼੍ਰੀ ਸੁਰਿੰਦਰ ਸੋਢੀ ਨੇ ਟੂਰਨਾਮੈਂਟ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਵਿਸ਼ੇਸ਼ ਮਹਿਮਾਨ ਵਿਚੋਂ ਓਲੰਪੀਅਨ ਸ਼੍ਰੀ ਰਜਿੰਦਰ ਸਿੰਘ, ਓਲੰਪੀਅਨ ਸ਼੍ਰੀ ਸੰਜੀਵ ਕੁਮਾਰ, ਡਾ. ਕੰਵਰ ਮਨਦੀਪ ਸਿੰਘ ਢਿੱਲੋਂ (ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ: ਜਸਪਾਲ ਸਿੰਘ (ਪ੍ਰਿੰਸੀਪਲ, ਲਾਇਲਪੁਰ ਖਾਲਸਾ ਕਾਲਜ), ਪ੍ਰੋ: ਕਿਰਪਾਲ ਸਿੰਘ ਮਠਾਰੂ, ਡਾ: ਮਨੂ ਸੂਦ (ਮੁਖੀ ਸਪੋਰਟਸ, ਡੀ.ਏ.ਵੀ. ਕਾਲਜ), ਡਾ. ਸਿਮਰਨਜੀਤ ਸਿੰਘ ਬੈਂਸ (ਡੀਨ ਸਪੋਰਟਸ, ਲਾਇਲਪੁਰ ਖ਼ਾਲਸਾ ਕਾਲਜ),

ਸ਼੍ਰੀ ਜਗਦੇਵ ਸਿੰਘ (ਯੂਨੀਵਰਸਿਟੀ ਹਾਕੀ ਕੋਚ) ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸ੍ਰੀ ਰਿਪੁਦਮਨ ਕੁਮਾਰ ਸਿੰਘ ਹਾਜ਼ਰ ਸਨ। ਚੈਂਪੀਅਨਸ਼ਿਪ ਟਰਾਫੀ ਡੀਏਵੀ ਕਾਲਜ, ਜਲੰਧਰ ਨੂੰ ਜਿੱਤੀ ਗਈ ਅਤੇ ਲਾਇਲਪੁਰ ਖ਼ਾਲਸਾ ਕਾਲਜ ਨੇ ਦੂਜਾ ਸਥਾਨ ਹਾਸਿਲ ਕੀਤਾ। ਖ਼ਾਲਸਾ ਕਾਲਜ, ਕਰਤਾਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸ੍ਰੀ ਅਵਤਾਰ ਸਿੰਘ ਅਤੇ ਸ੍ਰੀ ਯੁੱਧਵੀਰ ਸਿੰਘ ਡੀਏਵੀ ਕਾਲਜ ਦੀ ਟੀਮ ਦੇ ਕੋਚ ਅਤੇ ਸ੍ਰੀ ਦਵਿੰਦਰਪਾਲ ਨੇ ਲਾਇਲਪੁਰ ਖਾਲਸਾ ਕਾਲਜ ਦੀ ਟੀਮ ਦੇ ਕੋਚ ਵਜੋਂ ਸੇਵਾਵਾਂ ਨਿਭਾਈਆਂ।